Saturday, April 18, 2026
spot_img
spot_img

Big News: ਬਠਿੰਡਾ ‘ਚ ਭਰਾਵਾਂ ਵੱਲੋਂ ਭੈਣ ਤੇ ਜੀਜੇ ਦਾ ਕ.ਤਲ

Date:

spot_img

 

ਬਠਿੰਡਾ, 3 ਦਸੰਬਰ: ਬਠਿੰਡਾ ’ਚ ਬੀਤੀ ਰਾਤ ਭਰਾਵਾਂ ਵਲੋਂ ਪ੍ਰੇਮ ਵਿਆਹ ਕਰਵਾਉਣ ਵਾਲੀ ਅਪਣੀ ਭੈਣ ਤੇ ਜੀਜੇ ਦਾ ਕਤਲ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਲੜਕਾ ਵੀ ਲੜਕੀ ਦੇ ਘਰ ਆਇਆ ਹੋਇਆ ਸੀ। ਮ੍ਰਿਤਕ ਲੜਕਾ ਪੁਲਿਸ ਮੁਲਾਜਮ ਸੀ ਜਦੋਂਕਿ ਲੜਕੀ ਪੰਜਾਬ ਸਰਕਾਰ ਵਲੋਂ ਖੋਲੇ ਮੁਹੱਲਾ ਕਲੀਨਿਕ ਵਿਚ ਕੰਮ ਕਰਦੀ ਦੱਸੀ ਜਾ ਰਹੀ ਹੈ। ਹਾਲਾਂਕਿ ਦੋਨੋਂ ਇੱਕ ਹੀ ਭਾਈਚਾਰੇ ਨਾਲ ਸਬੰਧ ਰੱਖਦੇ ਸਨ ਪ੍ਰੰਤੂ ਇਸਦੇ ਬਾਵਜੂਦ ਲੜਕੀ ਵਾਲੇ ਇਸ ਅਦਾਲਤੀ ਵਿਆਹ ਤੋਂ ਨਾਖ਼ੁਸ ਦੱਸੇ ਜਾ ਰਹੇ ਹਨ। ਇਸ ਮਾਮਲੇ ਵਿਚ ਬਠਿੰਡਾ ਦੇ ਥਾਣਾ ਅਧੀਨ ਆੳਂੁਦੀ ਪੁਲਿਸ ਚੌਕੀ ਭੁੱਚੋਂ ਵਲੋਂ ਮ੍ਰਿਤਕ ਪੁਲਿਸ ਮੁਲਾਜਮ ਲੜਕੇ ਦੇ ਭਰਾ ਸੰਦੀਪ ਸਿੰਘ ਵਾਸੀ ਦਬੜੀਖ਼ਾਨਾ ਦੇ ਬਿਆਨਾਂ ਉਪਰ ਲੜਕੀ ਦੇ ਸਕੇ ਭਰਾ ਬਲਕਰਨ ਸਿੰਘ, ਚਚੇਰੇ ਭਰਾ ਕ੍ਰਿਪਾਲ ਸਿੰਘ ਅਤੇ ਉਨ੍ਹਾਂ ਦੇ ਚਾਚੇ ਹੰਸਾ ਸਿੰਘ ਵਾਸੀ ਤੁੂੰਗਵਾਲੀ ਵਿਰੁਧ ਕਤਲ ਅਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ਼ ਕਰ ਲਿਆ ਹੈ। ਕਥਿਤ ਕਾਤਲ ਘਟਨਾ ਤੋਂ ਬਾਅਦ ਫ਼ਰਾਰ ਹੋ ਗਏ ਦੱਸੇ ਜਾਂਦੇ ਹਨ।

ਸਵੇਰੇ-ਸਵੇਰੇ ਬਠਿੰਡਾ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ

ਮ੍ਰਿਤਕ ਲੜਕੇ ਦੀ ਪਹਿਚਾਣ ਕਾਂਸਟੇਬਲ ਜਗਮੀਤ ਸਿੰਘ ਵਾਸੀ ਆਦਰਸ ਨਗਰ ਬਠਿੰਡਾ ਦੇ ਤੌਰ ‘ਤੇ ਹੋਈ ਹੈ ਅਤੇ ਲੜਕੀ ਦਾ ਨਾਮ ਬੇਅੰਤ ਕੌਰ ਦਸਿਆ ਜਾ ਰਿਹਾ। ਮ੍ਰਿਤਕ ਲੜਕਾ ਬਠਿੰਡਾ ਪੁਲਿਸ ਲਾਈਨ ਵਿਖੇ ਤੈਨਾਤ ਸੀ। ਮਿਲੀ ਸੂਚਨਾ ਮੁਤਾਬਕ ਮ੍ਰਿਤਕ ਜਗਮੀਤ ਸਿੰਘ ਦਾ ਪ੍ਰਵਾਰ ਕੁੱਝ ਸਾਲ ਪਹਿਲਾਂ ਪਿੰਡ ਤੁੂੰਗਵਾਲੀ ਵਿਖੇ ਹੀ ਰਹਿੰਦਾ ਸੀ ਤੇ ਉਸਦੀ ਮਾਸੀ ਵੀ ਇਸੇ ਪਿੰਡ ਵਿਆਹੀ ਹੋਈ ਸੀ, ਜਿੱਥੇ ਉਹ ਪਿਛਲੇ ਕਈ ਸਾਲਾਂ ਤੋਂ ਆਉਂਦਾ ਜਾਂਦਾ ਸੀ। ਉਸਦੀ ਮਾਸੀ ਦੇ ਘਰ ਦੇ ਨਜਦੀਕ ਹੀ ਲੜਕੀ ਦਾ ਘਰ ਦਸਿਆ ਜਾ ਰਿਹਾ ਹੈ। ਜਿੱਥੇ ਦੋਨਾਂ ਦੀ ਆਪਸੀ ਜਾਣ ਪਹਿਚਾਣ ਹੋ ਗਈ ਤੇ ਕਰੀਬ ਚਾਰ ਸਾਲ ਪਹਿਲਾਂ ਲੜਕੀ ਤੇ ਲੜਕੇ ਨੇ ਘਰਦਿਆਂ ਦੇ ਨਾ ਮੰਨਣ ’ਤੇ ਕੋਰਟ ਮੈਰਿਜ ਕਰਵਾ ਲਈ ਸੀ। ਇਸਤੋਂ ਬਾਅਦ ਉਹ ਕੁੱਝ ਸਮਾਂ ਬਠਿੰਡਾ ਤੇ ਕੁੱਝ ਸਮਾਂ ਅਪਣੇ ਮਾਸੀ ਦੇ ਘਰ ਰਹਿੰਦੇ ਰਹੇ। ਮੌਜੂਦਾ ਸਮੇਂ ਲੜਕੀ ਅਪਣੇ ਮਾਪਿਆਂ ਦੇ ਪ੍ਰਵਾਰ ਨਾਲ ਰਹਿ ਰਹੀ ਸੀ।

ਵਕੀਲਾਂ ਦੀ ਸੰਸਥਾ ’ਚ ਅਹੁੱਦੇਦਾਰਾਂ ਦੀ ਚੋਣ ਲਈ ਕੁੰਢੀਆਂ ਦੇ ‘ਸਿੰਙ’ ਫ਼ਸੇ

ਇਸਦੇ ਬਾਵਜੂਦ ਦੋਨਾਂ ਦਾ ਆਪਸੀ ਮੇਲ-ਮਿਲਾਪ ਜਾਰੀ ਸੀ। ਪ੍ਰੰਤੂ ਲੜਕੀ ਦੇ ਪ੍ਰਵਾਰ ਵਾਲੇ ਇਸਦਾ ਇਤਰਾਜ਼ ਕਰਦੇ ਸਨ। ਬੀਤੀ ਸ਼ਾਮ ਵੀ ਲੜਕਾ ਜਗਮੀਤ ਸਿੰਘ ਅਪਣੇ ਭਰਾ ਸੰਦੀਪ ਸਿੰਘ ਤੇ ਪਿਤਾ ਕੇਵਲ ਸਿੰਘ ਨਾਲ ਪਿੰਡ ਤੂੰਗਵਾਲੀ ਗਿਆ ਹੋਇਆ ਸੀ, ਜਿੱਥੇ ਰਾਤ ਸਮੇਂ ਲੜਕੀ ਨੂੰ ਮਿਲਣ ਗਏ ਜਗਮੀਤ ਸਿੰਘ ਦਾ ਲੜਕੀ ਬੇਅੰਤ ਕੌਰ ਦੇ ਭਰਾ ਬਲਕਰਨ ਸਿੰਘ, ਚਚੇਚੇ ਭਰਾ ਕ੍ਰਿਪਾਲ ਸਿੰਘ ਤੇ ਚਾਚੇ ਹੰਸਾ ਸਿੰਘ ਨੇ ਕਹੀ, ਕਸੀਆਂ ਤੇ ਹੋਰ ਤਿੱਖੇ ਹਥਿਆਰਾਂ ਦੇ ਨਾਲ ਲੜਕੀ ਤੇ ਲੜਕੇ ਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਦੇ ਬਿਆਨਾਂ ਉਪਰ ਧਾਰਾ 302 ਤੇ 34 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਹੈ। ਕਾਤਲ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ।

 

 

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

Guru Kashi University ਦੀ ਹੋਣਹਾਰ ਤੀਰਅੰਦਾਜ਼ ਪ੍ਰਗਤੀ ਨੇ ਵਿਸ਼ਵ ਕੱਪ ਸਟੇਜ-1 ਵਿੱਚ ਜਿੱਤਿਆਂ ਸੋਨ ਤਗਮਾ

Bathinda News:ਮੈਕਸੀਕੋ ਸ਼ਹਿਰ ਵਿਖੇ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਦੇ...

Bathinda Police ਵੱਲੋ CEIR ਪੋਰਟਲ ਦੀ ਮੱਦਦ ਨਾਲ 224 ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ

Bathinda News:ਡਾ.ਜਯੋਤੀ ਯਾਦਵ ਐੱਸ.ਐੱਸ.ਪੀ. ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ...