ਬਠਿੰਡਾ, 17 ਸਤੰਬਰ: ਜ਼ਿਲ੍ਹਾ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸੀ ਟੀਮ ਨਾਲ ਮਿਲਕੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਚਾਰ ਜਣਿਆਂ ਨੂੰ ਚਾਰ ਨਜਾਇਜ਼ ਹਥਿਆਰਾਂ ਸਹਿਤ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦਸਿਆ ਕਿ ਮੁਲਜਮਾਂ ਪਾਸੋਂ 2 ਦੇਸੀ ਕੱਟੇ .315 ਬੋਰ 04 ਜਿੰਦਾ ਰੋਂਦ, ਦੋ ਦੇਸੀ ਪਿਸਟਲ .32 ਬੋਰ ਅਤੇ 2 ਰੌਦ ਬ੍ਰਾਮਦ ਕਰਵਾਇਆ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਅੱਗੇ ਦਸਿਆ ਕਿ ਲੰਘੀ 12 ਸਤੰਬਰ ਨੂੰ ਸੀ.ਆਈ.ਏ-1 ਬਠਿੰਡਾ ਪਾਸ ਸੂਚਨਾ ਮਿਲੀ ਸੀ
ਘੋਰ ਕਲਯੁਗ: ਪ੍ਰੇਮੀ ਨਾਲ ਫ਼ੜੀ ਗਈ ਭੈਣ ਨੇ ਕਰ ਦਿੱਤਾ ਵੱਡਾ ਕਾਂਡ, ਭਰਾ ਦਾ ਕ+ਤਲ ਕਰਕੇ ਲਾਸ਼ ਰਜਵਾਹੇ ’ਚ ਸੁੱਟੀ
ਕਿ 2-3 ਦਿਨ ਪਹਿਲਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਪਾਸ ਲੜਾਈ ਝਗੜਾ ਕਰਨ ਲਈ ਦੋ ਗੁੱਟ ਇੱਕਠੇ ਹੋਏ ਸਨ ਜਿੰਨਾ ਵਿੱਚੋ ਇੱਕ ਧਿਰ ਦੇ ਮੰਗੂ ਸਿੰਘ ਉਰਫ ਜੱਸੀ ਅਤੇ ਮਨਪ੍ਰੀਤ ਸਿੰਘ ਉਰਫ ਅਨਿੱਲ ਦੋਨੋਂ ਵਾਸੀ ਪਿੰਡ ਫਤਿਹਗੜ ਨੌ-ਅਬਾਦ ਅਤੇ ਦਲਜੀਤ ਸਿੰਘ ਉਰਫ ਡਿੰਪਾ ਵਾਸੀ ਝੁੰਬਾ ਭਾਈਕਾ ਬਠਿੰਡਾ ਪਾਸ ਨਜਾਇਜ ਅਸਲੇ ਹਨ। ਇਸ ’ਤੇ ਕਾਰਵਾਈ ਕਰਦਿਆਂ 13-09-2024 ਨੂੰ ਸੀ.ਆਈ.ਏ-1 ਬਠਿੰਡਾ ਦੀ ਟੀਮ ਨੇ ਪਿੰਡ ਫਤਿਹਗੜ੍ਹ ਨੋ ਆਬਾਦ ਦੇ ਬੱਸ ਅੱਡਾ ਤੋ ਮੰਗੂ ਸਿੰਘ ਉਰਫ ਜੱਸੀ ਅਤੇ ਮਨਪ੍ਰੀਤ ਸਿੰਘ ਉਰਫ ਅਨਿੱਲ ਨੁੰ ਗ੍ਰਿਫਤਾਰ ਕਰਕੇ ਇਹਨਾ ਪਾਸੋ ਦੋ ਦੇਸੀ ਕੱਟੇ .315 ਬੋਰ ਸਮੇਤ 04 ਰੋਂਦ .315 ਬੋਰ ਬ੍ਰਾਮਦ ਕੀਤੇ।
ਘਰੇਲੂ ਕਲੈਸ਼ ਕਾਰਨ ਪਿਉ ਨੂੰ ਮਾ+ਰਨ ਵਾਲਾ ਪੁੱਤ ਤੇ ਹੱਲਾਸ਼ੇਰੀ ਦੇਣ ਵਾਲੀ ਮਾਂ ਗ੍ਰਿਫਤਾਰ
ਇਸੇ ਦਿਨ ਹੀ ਦਲਜੀਤ ਸਿੰਘ ਉਰਫ ਡਿੰਪਾ ਨੂੰ ਗ੍ਰਿਫਤਰ ਕਰਕੇ ਇਸਦੇ ਕਬਜਾ ਵਿੱਚੋ ਇੱਕ ਦੇਸੀ ਪਿਸਟਲ .32 ਬੋਰ ਸਮੇਤ 02 ਜਿੰਦਾ ਰੋਂਦ .32 ਬੋਰ ਬ੍ਰਾਮਦ ਕੀਤੇ । ਦੋਰਾਨੇ ਤਫਤੀਸ਼ ਗਗਨਦੀਪ ਸਿੰਘ ਵਾਸੀ ਮਕਾਨ ਨੰਬਰ 3083 ਸੈਕਟਰ 22ਧ ਚੰਡੀਗੜ ਨੁੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਸਦੇ ਕੋਲੋਂ ਵੀ ਇੱਕ ਪਿਸਟਲ ਦੇਸੀ 32 ਬੋਰ ਬ੍ਰਾਮਦ ਕੀਤਾ ਗਿਆ ਹੈ । ਐਸਐਸਪੀ ਮੁਤਾਬਕ ਮੁਢਲੀ ਪੁਛਗਿਛ ਦੌਰਾਨ ਇੰਨ੍ਹਾਂ ਮੰਨਿਆ ਹੈ ਕਿ ਇਹ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ।
Share the post "ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ 4 ਜਣਿਆਾਂ ਨੂੰ ਨਜਾਇਜ਼ ਹਥਿਆਰਾਂ ਸਹਿਤ ਕੀਤਾ ਕਾਬੂ"