WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਅਪਰਾਧ ਜਗਤ

ਬਠਿੰਡਾ ਪੁਲਿਸ ਵੱਲੋਂ ਹਾਈਵੇਅ ’ਤੇ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਕਾਬੂ

ਬਠਿੰਡਾ, 10 ਜੁਲਾਈ : ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾਂ ’ਤੇ ਨਕੇਲ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਐਸਐਸਪੀ ਦੀਪਕ ਪਾਰੀਕ ਦੇ ਦਿਸ਼ਾ-ਨਿਰਦੇਸਾਂ ਹੇਠ ਡੀ.ਐੱਸ.ਪੀ ਬਠਿੰਡਾ ਦਿਹਾਤੀ ਮਨਜੀਤ ਸਿੰਘ ਦੀ ਅਗਵਾਈ ਵਿਚ ਮੁੱਖ ਅਫਸਰ ਥਾਣਾ ਸੰਗਤ ਦੀ ਪੁਲਿਸ ਚੌਂਕੀ ਪਥਰਾਲਾ ਵੱਲੋਂ ਕੌਮੀ ਮਾਰਕ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਗਿਰੋਹ ਟਰੱਕ ਡਰਾਇਵਰਾਂ ਤੋਂ ਲੁੱਟਾਂ-ਖੋਹਾਂ ਕਰਦੇ ਹਨ। ਥਾਣਾ ਸੰਗਤ ਦੀ ਪੁਲਿਸ ਵੱਲੋਂ ਇਹਨਾਂ ਵਿਰੁਧ 309(4),3(5) ਬੀ.ਐੱਨ.ਐੱਸ ਵਿਖੇ ਦਰਜ ਕੀਤਾ ਗਿਆ ਹੈ।

SIT ਵੱਲੋਂ ਬਿਕਰਮ ਮਜੀਠਿਆ ਮੁੜ ਤਲਬ, 18 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ

ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਨਵਦੀਪ ਸਿੰਘ ਉਰਫ ਵਾਸੀ ਪਿੰਡ ਅਜਨੌਦ ਜਿਲ੍ਹਾ ਲੁਧਿਆਣਾ, ਜਗਸੀਰ ਸਿੰਘ ਉਰਫ ਗਨੀ ਵਾਸੀ ਬਸਤੀ ਨੰਬਰ-6 ਬੀੜ ਤਲਾਬ ਬਠਿੰਡਾ ਅਤੇ ਧਰਮਿੰਦਰ ਸਿੰਘ ਉਰਫ ਸੋਨੂੰ ਵਾਸੀ ਸੀੜੀਆਂ ਵਾਲਾ ਮੁਹੱਲਾ ਬੈਂਕ ਸਾਈਡ ਬੱਸ ਸਟੈਂਡ ਬਠਿੰਡਾ ਨੇ ਜੱਸੀ ਬਾਗ ਵਾਲੀ ਅਤੇੇ ਪਿੰਡ ਰੁਲਦੂ ਸਿੰਘ ਵਾਲਾ ਵਿਚਕਾਰ ਆਉਦੀ ਮੇਨ ਜੀ.ਟੀ.ਰੋਡ ਉਪਰ ਲਿਫਟ ਲੈਣ ਦੇ ਬਹਾਨੇ ਟਰਾਲਾ/ਕੰਨਟੇਨਰ ਨੂੰ ਰੋਕ ਕੇ ਗੁਰਵਿੰਦਰ

ਹਾਈਕੋਰਟ ਵੱਲੋਂ ਪੰਜਾਬ-ਹਰਿਆਣਾ ਨੂੰ ਜੋੜਦੇ ਸੰਭੂ ਬਾਰਡਰ ਨੂੰ ਇੱਕ ਹਫ਼ਤੇ ’ਚ ਖੋਲਣ ਦਾ ਹੁਕਮ

ਸਿੰਘ ਉਰਵ ਸਾਭਾ ਵਾਸੀ ਮਨਿਆਲ ਜਿਲ੍ਹਾ ਤਰਨਤਾਰਨ ਨੂੰ ਹਥਿਆਰਾਂ ਦੀ ਨੌਕ ’ਤੇ ਉਸਦਾ ਪਰਸ ਜਿਸ ਵਿੱਚ ਏ.ਟੀ.ਐਮ. ਕਾਰਡ, ਅਧਾਰ ਕਾਰਡ, 1500 ਰੁਪਏ ਨਗਦ, ਮੋਬਾਇਲ ਫੋਨ, ਗੱਡੀ ਦੇ ਕਾਗਜਾਤ ਵਾਲੀ ਫਾਇਲ, ਬੈਂਕ ਅਤੇ ਗੱਡੀ ਦਾ ਡੈਕ ਲੁੱਟ ਲਿਆ ਸੀ। ਡੀਐਸਪੀ ਦਿਹਾਤੀ ਮਨਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਕਥਿਤ ਦੋਸ਼ੀਆ ਨੂੰਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਹਨਾਂ ਤੋਂ ਹੋਰ ਵੀ ਅਜਿਹੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

Related posts

ਕਚਿਹਰੀਆਂ ’ਚ ਤਰੀਕ ਭੁਗਤਣ ਆਈ ਔਰਤ ਨੂੰ ਨੌਜਵਾਨ ਨੇ ਕਿਰਚਾਂ ਮਾਰ ਕੇ ਕੀਤਾ ਗੰਭੀਰ ਜਖਮੀ

punjabusernewssite

ਵਪਾਰੀ ਦੇ ਕਤਲ ਦੇ ਰੋਸ਼ ਵਜੋਂ ਬਠਿੰਡਾ ਦੇ ਬਾਜ਼ਾਰ ਹੋਏ ਬੰਦ

punjabusernewssite

ਨਾਬਾਲਗ ਬੱਚੇ ਨਾਲ ਬਦਫ਼ੈਲੀ ਕਰਨ ਵਾਲੇ ਮੈਡੀਕਲ ਸਟੋਰ ਦੇ ਸੰਚਾਲਕ ਵਿਰੁਧ ਪਰਚਾ ਦਰਜ਼

punjabusernewssite