4 ਮੈਬਰਾਂ ਨੂੰ ਗ੍ਰਿਫਤਾਰ ਕਰਕੇ 62 ਲੋਹੇ ਦੀਆਂ ਪਲੇਟਾਂ ਅਤੇ ਇੱਕ ਕੈਂਟਰ ਕੀਤਾ ਬਰਾਮਦ
ਬਠਿੰਡਾ, 20 ਜਨਵਰੀ : ਜ਼ਿਲ੍ਹਾ ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਐੱਸ.ਐੱਸ.ਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਇੱਕ ਵੱਡੀ ਕਾਰਵਾਈ ਕਰਦਿਆਂ ਥਾਣਾ ਸੰਗਤ ਦੀ ਖੇਤਰ ਵਿੱਚ ਬਣ ਰਹੇ ਕੌਮੀ ਮਾਰਗ ਸੜਕ ’ਤੇ ਪਈਆਂ ਲੋਹੇ ਦੀਆਂ ਪਲੇਟਾਂ ਚੋਰੀ ਕਰਨ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਦਿਆਂ ਪੁਲਿਸ ਨੇ ਉਹਨਾਂ ਦੇ ਕਬਜੇ ਵਿੱਚੋਂ ਚੋਰੀ ਕੀਤੀਆਂ 62 ਲੋਹੇ ਦੀਆਂ ਪਲੇਟਾਂ ਅਤੇ ਇੱਕ ਕੈਂਟਰ ਬਰਾਮਦ ਕੀਤਾ ਹੈ।
‘ਆਪ’ ਦੀ ਦਿੱਲੀ ‘ਚ ਉਚ ਪੱਧਰੀ ਮੀਟਿੰਗ, ਪੰਜਾਬ ਲੋਕਸਭਾਂ ਚੋਣਾਂ ਤੇ ਹੋ ਰਹੀ ਚਰਚਾ
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ (ਬਠਿੰਡਾ ਦਿਹਾਤੀ) ਮੈਡਮ ਹੀਨਾ ਗੁਪਤਾ ਨੇ ਦੱਸਿਆ ਕਿ ਮਿਤੀ 17-18/1/2024 ਦੀ ਦਰਮਿਆਨੀ ਰਾਤ ਨੂੰ ਬਠਿੰਡਾ ਤੋਂ ਡੱਬਵਾਲੀ ਤੱਕ ਬਣ ਰਹੀ ਸੜਕ ਉਪਰ ਪਾਣੀ ਦੀ ਨਿਕਾਸੀ ਲਈ ਬਣਾਈਆਂ ਜਾ ਰਹੀਆਂ ਪੁਲੀਆਂ ਲਈ ਵਰਤੀਆਂ ਜਾਂਦੀਆਂ ਲੋਹੇ ਦੀਆਂ ਪਲੇਟਾਂ ਅਤੇ ਹੋਰ ਲੋਹੇ ਦੇ ਸਮਾਨ ਦੀ ਚੋਰੀ ਹੋਈ ਸੀ। ਇਸ ਸਬੰਧ ਵਿਚ ਠੇਕੇਦਾਰ ਲਖਵਿੰਦਰ ਸਿੰਘ ਵਾਸੀ ਸਿਰਸਾ ਦੀ ਸਿਕਾਇਤ ’ਤੇ ਮੁੱਕਦਮਾ ਨੰਬਰ 12 ਮਿਤੀ 19.1.2024 ਅ/ਧ 379 ਆਈ.ਪੀ.ਸੀ ਦਰਜ ਰਜਿਸਟਰ ਕੀਤਾ ਸੀ।
ਪੰਜਾਬ ‘ਚ ਅੱਧੀ ਰਾਤ ਨੂੰ ਮੁੜ ਹੋਇਆ ਲੁਟੇਰਿਆਂ ਤੇ ਪੁਲਿਸ ਦੇ ਵਿੱਚ ਮੁਕ਼ਾਬਲਾ
ਤਫਤੀਸ਼ ਦੌਰਾਨ ਥਾਣਾ ਸੰਗਤ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਇੱਕ ਮੁਖਬਰੀ ਦੇ ਆਧਾਰ ’ਤੇ ਕੁਲਵਿੰਦਰ ਸਿੰਘ ਵਾਸੀ ਬੀੜ ਤਲਾਬ ਬਠਿੰਡਾ, ਮੁੱਖਪਾਲ ਸਿੰਘ ਵਾਸੀ ਜੱਸੀ ਬਾਗ ਵਾਲੀ, ਨਵਜੋਤ ਸਿੰਘ ਉਰਫ ਨਵੀ ਵਾਸੀ ਸੰਗਤ ਕਲਾਂ, ਹਾਕਮ ਸਿੰਘ ਵਾਸੀ ਘੁੱਦਾ ਨੂੰ ਕਾਬੂ ਕੀਤਾ ਗਿਆ। ਇੰਨ੍ਹਾਂ ਪੁਛਗਿਛ ਦੌਰਾਨ ਚੋਰੀ ਨੂੰ ਮੰਨਿਆ ਤੇ ਨਾਲ ਹੀ ਚੋਰੀ ਕੀਤੀਆਂ ਪਲੇਟਾਂ ਵੀ ਬਰਾਮਦ ਕਰਵਾਈਆਂ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।