7 Views
ਬਠਿੰਡਾ, 21 ਮਾਰਚ: ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਮੌੜ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 5 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਰਾਹੁਲ ਭਾਰਦਵਾਜ ਡੀ.ਐੱਸ.ਪੀ ਮੌੜ ਨੇ ਦਸਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜਰ ਬੀਤੇ ਕੱਲ੍ਹ ਥਾਣਾ ਮੌੜ ਦੀ ਪੁਲਿਸ ਪਾਰਟੀ ਵੱਲੋਂ ਸੰਦੋਹਾ ਤੋਂ ਧਿੰਗੜ ਲਿੰਕ ਰੋਡ ‘ਤੇ ਸਪੈਸ਼ਲ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਧਿੰਗੜ ਸਾਈਡ ਤੋ ਇੱਕ ਵਿਅਕਤੀ ਜਿਸ ਦੇ ਮੋਢਿਆ ਪਰ ਪਿੱਠੂ ਬੈਗ ਪਾਇਆ ਹੋਇਆ ਸੀ, ਦੀ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਕਰਨ ਦੌਰਾਨ ਉਸਦੇ ਪਿੱਠੂ ਬੈਗ ਵਿੱਚੋਂ 5 ਕਿਲੋ ਅਫੀਮ ਬਰਾਮਦ ਹੋਈ। ਕਥਿਤ ਦੋਸ਼ੀ ਦੀ ਪਛਾਣ ਸੂਰਜ ਸਿੰਘ ਵਾਸੀ ਮੌੜ ਖੁਰਦ ਵੱਜੋਂ ਹੋਈ। ਕਥਿਤ ਦੋਸ਼ੀ ਵਿਰੁੱਧ ਮੁਕੱਦਮਾ ਨੰ. 32 ਮਿਤੀ 20-03-2024 ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਮੌੜ ਦਰਜ ਕੀਤਾ ਗਿਆ ਹੈ।
ਦੌਰਾਨੇ ਤਫਤੀਸ਼ ਸੂਰਜ ਸਿੰਘ ਨੇ ਮੰਨਿਆ ਕਿ ਉਹ ਇਹ ਅਫੀਮ ਰਾਜਸਥਾਨ ਸੂਬੇ ਦੇ ਭੀਲਵਾੜਾ ਤੋਂ ਵੱਖ-ਵੱਖ ਆਵਾਜਾਈ ਦੇ ਸਾਧਨਾਂ ਰਾਂਹੀ ਲੈ ਕੇ ਆਇਆ ਸੀ ਅਤੇ ਕਿੱਤੇ ਵਜੋਂ ਛੋਟਾ ਹਾਥੀ ਚਲਾਉਂਦਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਥਾਣਾ ਮੋੜ ਦੇ ਮੁਖੀ ਸਹਿਤ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।