ਬਠਿੰਡਾ ਪੁਲਿਸ ਨੇ ਪਿੰਡ ਬੱਲੂਆਣਾ ਵਿਖੇ ਹੋਏ ਕਤਲ ਕੇਸ ਦੇ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

0
141

Bathinda News: ਲੰਘੀ 2 ਫ਼ਰਵਰੀ ਨੂੰ ਪਿੰਡ ਬੱਲੂਆਣਾ ਵਿਖੇ ਇੱਕ ਜਮੀਨ ਵਿਵਾਦ ’ਚ ਹੋਏ ਕਤਲ ਮਾਮਲੇ ਵਿਚ ਕਾਰਵਾਈ ਕਰਦਿਆਂ ਮੁਲਜਮਾਂ ਨੂੰ ਕਾਬੂ ਕਰ ਲਿਆ ਹੈ। ਵੀਰਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੋਂਡਲ ਪਿੰਡ ਬੱਲੂਆਣਾ ਵਿਖੇ ਸੁਖਰਾਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੱਲੂਆਣਾ ਨੂੰ ਕੁਝ ਨੋਜਵਾਨਾਂ ਵੱਲੋਂ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਸੀ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਸੁਖਰਾਜ ਸਿੰਘ ਉਕਤ ਹਮਲਾ ਕਰਨ ਵਾਲਿਆਂ ਦੀ ਪਛਾਣ ਕੁਲਦੀਪ ਸਿੰਘ ਉਰਫ ਕਾਲਾ, ਬਲਕਾਰ ਸਿੰਘ ਵਾਸੀਆਨ ਪਿੰਡ ਬੱਲੂਆਣਾ ਵੱਜੋ ਹੋਈ ਸੀ। ਜਿਨਾਂ ਨਾਲ ਦੋ/ਤਿੰਨ ਹੋਰ ਨੋਜਵਾਨ ਵੀ ਸ਼ਾਮਲ ਦੱਸੇ ਗਏ ਸਨ।

ਇਹ ਵੀ ਪੜ੍ਹੋ ਪਿੰਡ ਭਾਈ ਰੂਪਾ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਵਿਅਕਤੀ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਇਸ ਸਬੰਧੀ ਥਾਣਾ ਸਦਰ ਬਠਿੰਡਾ ਵਿਖੇ ਪਰਚਾ ਦਰਜ ਕਰਕੇ ਸੀ.ਆਈ.ਏ.ਸਟਾਫ-2 ਬਠਿੰਡਾ ਅਤੇ ਥਾਣਾ ਸਦਰ ਬਠਿੰਡਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ। ਐਸਐਸਪੀ ਨੇ ਟੱਗੇ ਦਸਿਆ ਕਿ ਇੰਨ੍ਹਾਂ ਟੀਮਾਂ ਨੇ ਅੱਗੇ ਕਾਰਵਾਈ ਕਰਦਿਆਂ ਮੁਲਜਮ ਕੁਲਦੀਪ ਸਿੰਘ ਉਰਫ ਕਾਲਾ ਅਤੇ ਬਲਕਾਰ ਸਿੰਘ ਨੂੰ ਬਾਹੱਦ ਬੱਲੁਆਣਾ ਤੋਂ ਇੱਕ ਮੋਟਰਸਾਇਕਲ ਸਪਲੈਂਡਰ ਪਲੱਸ ਸਮੇਤ ਕਾਬੂ ਕਰਕੇ ਇਹਨਾ ਕੋਲੋਂ 1 ਪਿਸਤੌਲ .32 ਬੋਰ ਦੇਸੀ ਸਮੇਤ 05 ਰੌਂਦ ਜਿੰਦਾ .32 ਬੋਰ, 01 ਤਲਵਾਰ, 01 ਕਾਪਾ ਬਰਾਮਦ ਕਰਵਾਈ ਹੈ।

ਇਹ ਵੀ ਪੜ੍ਹੋ  Delhi Assembly Elections: 70 ਸੀਟਾਂ ਲਈ 60.42 ਫ਼ੀਸਦੀ ਹੋਈ ਪੋÇਲੰਗ, ਨਤੀਜ਼ੇ 8 ਨੂੰ

ਉਨ੍ਹਾਂ ਦਸਿਆ ਕਿ ਇਸ ਕਤਲ ਦੀ ਵਜ੍ਹਾਂ ਰੰਜਿਸ਼ ਦੋਨਾਂ ਧਿਰਾਂ ਵਿਚਕਾਰ ਪੁਰਾਣਾ ਜਮੀਨੀ ਝਗੜਾ ਸੀ। ਜਿਸ ਵਜਾ ਕਰਕੇ ਦੋਸ਼ੀਆਨ ਨੇ ਇਸ ਘਟਨਾ ਨੂੰ ਅੰਜਾਮ ਦਿਤਾ। ੳਨ੍ਹਾਂ ਦਸਿਆ ਕਿ ਬਾਕੀ ਰਹਿੰਦੇ ਦੋਸ਼ੀਆਨ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਐਸਪੀ ਨਰਿੰਦਰ ਸਿੰਘ, ਡੀਐਸਪੀ ਮਨਜੀਤ ਸਿੰਘ, ਡੀ.ਐਸ.ਪੀ. ਸ੍ਰੀਮਤੀ ਹੀਨਾ ਗੁਪਤਾ, ਤੋਂ ਇਲਾਵਾ ਸੀ.ਆਈ.ਏ.ਸਟਾਫ-2 ਬਠਿੰਡਾ ਅਤੇ ਮੁੱਖ ਅਫਸਰ ਥਾਣਾ ਸਦਰ ਬਠਿੰਡਾ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here