Bathinda News: ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਜਿਲ੍ਹਾ ਪੁਲਿਸ ਦੇ ਸੀ.ਆਈ.ਏ.ਸਟਾਫ-2 ਬਠਿੰਡਾ ਦੀ ਟੀਮ ਨੇ ਇੱਕਵੱਡੀ ਕਾਰਵਾਈ ਕਰਦਿਆਂ ਲੁੱਟਾਂ ਖੋਹਾਂ ਅਤੇ ਗੱਡੀਆਂ ਖੋਹ ਕਰਨ ਵਾਲੇ ਗੈਂਗ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦਸਿਆ ਕਿ ਇੱਕ ਇਤਲਾਹ ਦੇ ਅਧਾਰ ਉਪਰ ਰਾਇਲ ਇਨਕਲੇਵ ਨੇੜੇ ਆਦੇਸ਼ ਹਸਪਤਾਲ ਭੁੱਚੋ ਕਲਾਂ ਤੋਂ ਸ਼ੱਕੀ ਹਾਲਾਤਾਂ ਵਿੱਚ ਯੁੱਧਵੀਰ ਸਿੰਘ ਉਰਫ ਆਸ਼ੂ, ਜਸਪਾਲ ਸਿੰਘ ਉਰਫ ਜੱਸੀ ਵਾਸੀਆਨ ਜੈਦ ਜਿਲ੍ਹਾ ਬਠਿੰਡਾ, ਸੁਖਵਿੰਦਰ ਸਿੰਘ ਉਰਫ ਸੁੱਖਾ ਰਾਮਪੁਰਾ ਅਤੇ ਗੁਰਜੀਤ ਸਿੰਘ ਉਰਫ ਗੁਰੀ ਵਾਸੀ ਲਹਿਰਾ ਧੂਰਕੋਟ ਜਿਲਾ ਬਠਿੰਡਾ ਨੂੰ ਪਿਸਤੌਲ .32 ਬੋਰ ਦੇਸੀ ਸਮੇਤ 09 ਜਿੰਦਾ ਰੌਦ ਸਮੇਤ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ ਬਠਿੰਡਾ ਪੁਲਿਸ ਨੇ ਪਿੰਡ ਬੱਲੂਆਣਾ ਵਿਖੇ ਹੋਏ ਕਤਲ ਕੇਸ ਦੇ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
ਮੁਲਜਮਾਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਵੱਲੋਂ 29.01.2025 ਨੂੰ ਮਨੋਜ਼ ਗੁਪਤਾ ਵਾਸੀ ਖਰੜ ਪਾਸੋਂ ਉਸਦੀ ਕਾਰ ਸਵਿਫਟ ਲਿਫਟ ਬਹਾਨੇ ਰੁਕਵਾਉਣ ਤੋਂ ਬਾਅਦ ਗੰਨ ਪੁਆਇੰਟ ਉਪਰ ਖੋਹ ਕੀਤੀ ਸੀ। ਇਸਤੋਂ ਬਾਅਦ ਇਸ ਕਾਰ ਨੂੰ ਲਿੰਕ ਰੋਡ ਮਹਿਰਾਜ ਵਿਖੇ ਛੱਡ ਦਿੱਤਾ ਸੀ। ਮੁਲਜਮ ਜਸਪਾਲ ਸਿੰਘ ਉਰਫ ਜੱਸੀ ਖਿਲਾਫ ਪਹਿਲਾਂ ਵੀ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਥਾਣਿਆਂ ਵਿੱਚ ਕਈ ਮੁਕੱਦਮੇ ਦਰਜ ਹਨ ਅਤੇ ਇਹ ਆਪਣੇ ਹੋਰ ਸਾਥੀਆਂ ਸਮੇਤ ਮਿਤੀ 25.01.2019 ਦੀ ਰਾਤ ਨੂੰ ਤਪਾ ਮੰਡੀ ਦੇ ਨਾਇਬ ਆਰਮਜ ਸ਼ਾਪ ਤੋਂ 14 ਦੇ ਕਰੀਬ ਰਾਇਫਲਾਂ ਚੋਰੀ ਕਰਨ ਦੀ ਵਾਰਦਾਤ ਵਿੱਚ ਸ਼ਾਮਲ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਬਠਿੰਡਾ ਪੁਲਿਸ ਨੇ ਲੁੱਟਾਂ ਖੋਹਾਂ/ਗੱਡੀਆਂ ਖੋਹ ਕਰਨ ਵਾਲੇ ਗੈਂਗ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ"