ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ:ਜਿਲ੍ਹਾ ਪੁਲਿਸ ਮੁਖੀ
ਬਠਿੰਡਾ, 15 ਜੂਨ : ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਦੀਪਕ ਪਾਰੀਕ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਤਿੰਨ ਦਿਨ ਪਹਿਲਾਂ ਹੋਈ ਚੋਰੀ ਨੂੰ ਟਰੇਸ ਕਰਦਿਆਂ ਮੁਜਰਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਬਠਿੰਡਾ ਦਿਹਾਤੀ ਮਨਜੀਤ ਸਿੰਘ ਨੇ ਦੱਸਿਆ ਕਿ ਸਬਡਵੀਜਨ ਦਿਹਾਤੀ ਅਧੀਨ ਪੈਦੇ ਥਾਣਾ ਨੰਦਗੜ੍ਹ ਵਿੱਚ ਮਿਤੀ 11-6-2024 ਨੂੰ ਆਮ ਆਦਮੀ ਕਲੀਨਿਕ ਪਿੰਡ ਚੱਕ ਅਤਰ ਸਿੰਘ ਵਾਲਾ ਵਿੱਚੋਂ 01 ਏ.ਸੀ.ਮਾਰਕਾ ਬੋਲਟਾਸ, 02 ਇੰਨਵੈਟਰ ਅਤੇ 01ਥੈਟਰਾ ਚੋਰੀ ਹੋ ਗਏ ਸਨ।
ਹਿਮਾਚਲ ਘੁੰਮਣ ਗਏ ਐਨ.ਆਰ.ਆਈ ਪੰਜਾਬੀ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ
ਇਸ ਸਬੰਧ ਵਿਚ ਥਾਣੇ ਵਿਚ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 24 ਮਿਤੀ 12/06/2024 ਅ/ਧ 457,380 ਆਈ.ਪੀ.ਸੀ. ਦਰਜ ਕੀਤਾ ਗਿਆ ਸੀ। ਇਸ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਥਾਣਾ ਨੰਦਗੜ੍ਹ ਵੱਲੋਂ ਪੁਲਿਸ ਕਰਮਚਾਰੀਆ ਦੀਆ ਵੱਖ ਵੱਖ ਟੀਮਾ ਗਠਿਤ ਕਰਕੇ ਛਾਪੇਮਾਰੀ ਕੀਤੀ ਗਈ। ਦੌਰਾਨੇ ਤਫਤੀਸ਼ ਮਨਪ੍ਰੀਤ ਸਿੰਘ ਉਰਫ ਬੀਲਾ, ਰਵੀ ਸਿੰਘ ਅਤੇ ਸੇਵਕ ਸਿੰਘ ਉਰਫ ਗਾਗੀ ਵਾਸੀਆਨ ਪਿੰਡ ਚੱਕ ਅਤਰ ਸਿੰਘ ਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਚੌਥੇ ਮੁਜਰਮ ਦੀ ਪਛਾਣ ਹੋ ਗਈ ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕਾਬੂ ਕੀਤੇ ਮੁਜਰਮਾਂ ਕੋਲੋਂ 1 ਏਸੀ, ਇੰਨਵੈਟਰ ਤੇ ਬੈਟਰਾਂ ਬਰਾਮਦ ਕਰਵਾ ਲਿਆ ਹੈ।
Share the post "ਬਠਿੰਡਾ ਪੁਲਿਸ ਵੱਲੋ ਚੋਰੀ ਦੀਆ ਵਾਰਦਾਤਾਂ ਕਰਨ ਵਾਲੇ ਗਿਰੋਹ ਨੂੰ 72 ਘੰਟੇ ਵਿੱਚ ਕੀਤਾ ਕਾਬੂ"