ਬਠਿੰਡਾ, 20 ਜੁਲਾਈ: ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ 1 ਕਿੱਲੋ 5 ਗ੍ਰਾਂਮ ਹੈਰੋਇਨ, 2 ਕਾਰਾਂ ਅਤੇ 2 ਲੱਖ 65 ਹਜਾਰ ਰੁਪਏ ਡਰੱਗ ਮਨੀ ਸਹਿਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਐਤਵਾਰ ਨੂੰ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਪਾਰਟੀ ਨੂੰ ਉਸ ਸਮੇ ਸਫ਼ਲਤਾ ਮਿਲੀ ਜਦੋ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪੁਲਿਸ ਪਾਰਟੀ ਨੇੜੇ ਪੁਲ ਸਰਹਿੰਦ ਨਹਿਰ ਰਿੰਗ ਰੋਡ ਸੀ ਤਾਂ ਇੱਕ ਇਨੋਵਾ ਕਾਰ ਨੂੰ ਨਹਿਰ ਦੀ ਪਟੜੀ ਪਰ ਖੜੀ ਦੇਖਿਆ, ਜਿਸ ਕਾਰ ਵਿੱਚ 2 ਨੌਜਵਾਨ ਸਵਾਰ ਸਨ।
ਪਾਣੀ ਦੀ ਵਾਰੀ ਪਿੱਛੇ ਪਿਊ-ਪੁੱਤ ਦਾ ਕਤਲ ਕਰਨ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ
ਕਾਰ ਦੀ ਤਲਾਸ਼ੀ ਲੈਣ ਤੇ 2 ਨੌਜਵਾਨਾਂ ਪਾਸੋਂ 1 ਕਿੱਲੋ 5 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਹਨਾਂ ਦੀ ਪਛਾਣ ਤਰਸੇਮ ਸਿੰਘ ਉਰਫ ਸੋਮਾ ਵਾਸੀ ਬਸਤੀ ਨੰਬਰ-2 ਬੀੜ ਤਲਾਬ ਬਠਿੰਡਾ ਹਾਲ ਅਬਾਦ ਐੱਸ.ਏ.ਐੱਸ.ਨਗਰ ਬਠਿੰਡਾ , ਕਰਨਪ੍ਰੀਤ ਸਿੰਘ ਵਾਸੀ ਪਿੰਡ ਕਾਠਗੜ੍ਹ ਜਿਲ੍ਹਾ ਫਾਜਿਲਕਾ ਹੋਈ। ਇਹਨਾਂ ਦੀ ਪੁੱਛ-ਗਿੱਛ ਦੌਰਾਨ ਤਰਸੇਮ ਸਿੰਘ ਨੇ ਮੰਨਿਆ ਕਿ ਉਹ ਇਹ ਹੈਰੋਇਨ ਗਨੇਸ਼ ਸਿੰਘ ਉਰਫ ਗੇਸ਼ੂ ਵਾਸੀ ਪਿੰਡ ਕਾਠਗੜ੍ਹ ਜਿਲ੍ਹਾ ਫਾਜਿਲਕਾ ਤੋਂ ਲੈ ਕੇ ਆਏ ਹਨ। ਜਿਸ ਨੂੰ ਉਕਤ ਮੁਕੱਦਮੇ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ।
ਹਿਮਾਚਲ ’ਚ ਕੁੜੀ ਨੂੰ ਲੁੱਟਣ ਦੀ ਕੋਸ਼ਿਸ਼ ‘ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ
ਪੁੱਛ-ਗਿੱਛ ਦੌਰਾਨ ਤਰਸੇਮ ਸਿੰਘ ਪਾਸੋਂ 2 ਲੱਖ 65 ਹਜਾਰ ਰੁਪਏ ਡਰੱਗ ਮਨੀ ਅਤੇ ਇੱਕ ਹੌਂਡਾ ਸਿਟੀ ਕਾਰ ਨੰਬਰ ਪੀ.ਬੀ 03 ਬੀ.ਪੀ 4862 ਬਰਾਮਦ ਕੀਤੀ ਗਈ।ਤਿੰਨਾਂ ਕਥਿਤ ਦੋਸ਼ੀਆਂ ਨੂੰ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਕਥਿਤ ਦੋਸ਼ੀ ਗਨੇਸ਼ ਸਿੰਘ ਉਰਫ ਗੇਸ਼ੂ ਵਿਰੁਧ ਪਹਿਲਾਂ ਵੀ ਪੰਜ ਮੁਕੱਦਮੇ ਦਰਜ਼ ਹਨ।
Share the post "ਬਠਿੰਡਾ ਪੁਲਿਸ ਵਲੋਂ 1 ਕਿੱਲੋ ਹੈਰੋਇਨ, 2 ਕਾਰਾਂ ਅਤੇ 2 ਲੱਖ 65 ਹਜਾਰ ਰੁਪਏ ਡਰੱਗ ਮਨੀ ਸਹਿਤ ਤਿੰਨ ਕਾਬੂ"