Bathinda news: ਬੀਤੀ ਦੇਰ ਸ਼ਾਮ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਦੇ ਇੱਕ ਸਾਬਕਾ ਫ਼ੌਜੀ ਰਣਵੀਰ ਸਿੰਘ ਨੂੰ ਘੇਰ ਕੇ ਉਸ ਦੀਆਂ ਲੱਤਾਂ ਤੋੜਣ ਵਾਲੇ ਮੁਲਜਮਾਂ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਹਿਰਾਸਤ ’ਚ ਮੌਜੂਦ ਇੰਨ੍ਹਾਂ ਮੁਲਜਮਾਂ ਬਾਰੇ ਜਾਣਕਾਰੀ ਦਿੰਦਿਆਂ ਐੱਸ.ਪੀ (ਆਰ) ਸ੍ਰੀਮਤੀ ਹੀਨਾ ਗੁਪਤਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪੁਲਿਸ ਨੂੰ ਬੀਤੀ ਸ਼ਾਮ ਇਸ ਘਟਨਾ ਸਬੰਧੀ ਇੱਕ ਕਾਲ 112 ਹੈਲਪਲਾਇਨ ਬਠਿੰਡਾ ’ਤੇ ਮਿਲੀ ਸੀ। ਜਿਸ ਵਿਚ ਪਤਾ ਲੱਗਿਆ ਸੀ ਕਿ ਮੁਲਜਮ ਕੁਲਦੀਪ ਸਿੰਘ ਉਰਫ ਕਾਲਾ ਆਪਣੇ ਹੀ ਪਿੰਡ ਦੇ ਸਾਬਕਾ ਫ਼ੌਜੀ ਦੇ ਘਰ ਇੱਟਾ ਰੋੜੇ ਮਾਰ ਰਿਹਾ।
ਇਹ ਵੀ ਪੜ੍ਹੋ ਪਾਰਟੀ ਵਿਰੁਧ ਮੋਰਚਾ ਖੋਲਣ ਵਾਲੀ ਮਹਿਲਾ ਆਗੂ ਦੀ ਖੁੱਸੀ ਕੁਰਸੀ, MLA Amandip Kaur ਨੂੰ ਲਗਾਇਆ ਨਵਾਂ ਸੂਬਾ ਪ੍ਰਧਾਨ
ਜਦ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਤਾਂ ਪਤਾ ਲੱਗਾ ਕਿ ਰਣਵੀਰ ਸਿੰਘ ਸੱਟਾ ਲੱਗਣ ਕਾਰਨ ਸਿਵਲ ਹਸਪਤਾਲ ਬਠਿੰਡਾ ਦਾਖਲ ਹੈ। ਜਿਸਤੋਂ ਬਾਅਦ ਥਾਣਾ ਕੋਟਫੱਤਾ ਦੀ ਪੁਲਿਸ ਨੇ ਰਣਵੀਰ ਸਿੰਘ ਦਾ ਬਿਆਨ ਦਰਜ ਕੀਤਾ। ਜਿਸ ਵਿਚ ਉਸਨੇ ਦਸਿਆ ਕਿ ਜਦ ਉਹ ਆਪਣੇ ਖੇਤੋ ਕੰਮ ਕਰਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਆ ਰਿਹਾ ਸੀ ਤਾ ਘਰ ਦੇ ਕੋਲ ਹੀ ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਸਵਾਰ ਕੁਲਦੀਪ ਸਿੰਘ ਉਰਫ ਕਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਪੀਤਾ ਸਹਿਤ ਇੱਕ ਨਾ ਮਾਲੂਮ ਵਿਅਕਤੀ ਬੈਠਾ ਹੋਇਆ ਸੀ।
ਇਹ ਵੀ ਪੜ੍ਹੋ ਨਸ਼ਾ ਤਸਕਰੀ ਦੇ ਦੋਸ਼ਾਂ ’ਚ ਪਿਛਲੇ 13 ਸਾਲਾਂ ਤੋਂ ਜੇਲ੍ਹ ‘ਚ ਬੰਦ ਜਗਦੀਸ ਭੋਲਾ ਜਮਾਨਤ ’ਤੇ ਹੋਇਆ ਰਿਹਾਅ
ਜਿੰਨ੍ਹਾਂ ਉਸਨੂੰ ਘੇਰ ਲਿਆ ਤੇ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਮੁਢਲੀ ਪੜਤਾਲ ਮੁਤਾਬਕ ਸਾਬਕਾ ਫ਼ੌਜੀ ਰਣਵੀਰ ਸਿੰਘ ਪਿੰਡ ’ਚ ਸਮਾਜ ਸੇਵਾ ਕਰਦਾ ਸੀ ਤੇ ਨਸ਼ਾ ਤਸਕਰੀ ਤੇ ਹੋਰ ਗਲਤ ਕੰਮਾਂ ਨੂੰ ਰੋਕਦਾ ਸੀ। ਐਸ.ਪੀ ਨੇ ਦਸਿਆ ਕਿ ਮੁਲਜਮ ਕੁਲਦੀਪ ਸਿੰਘ ਉਰਫ ਕਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਪੀਤਾ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਤੀਜ਼ੇ ਦੀ ਭਾਲ ਜਾਰੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇੱਕ ਮੁਲਜਮ ਵਿਰੁਧ 4 ਅਤੇ ਇੱਕ ਵਿਰੁਧ 1 ਪਰਚਾ ਦਰਜ਼ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।