Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

Date:

spot_img

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ ਲਗਾ ਕੇ ਕੀਤੇ ਨਿਲਾਮ
Bathinda News: Bathinda Police ਨੇ ਇੱਕ ਵੱਡਾ ਫੈਸਲਾ ਲੈਂਦਿਆਂ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ’ਚ ਕਬਾੜ ਬਣ ਰਹੇ ਵਹੀਕਲਾਂ ਨੂੰ ਅੱਜ ਖੁੱਲੀ ਨਿਲਾਮੀ ਕਰਕੇ 55 ਲੱਖ 61 ਹਜ਼ਾਰ ਰੁਪਏ ਵੱਟ ਲਏ ਹਨ। ਐੱਸ.ਐੱਸ.ਪੀ. ਸ੍ਰੀ ਸੁਹੇਲ ਕਾਸਿਮ ਮੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀ ਜਗਦੀਸ਼ ਬਿਸ਼ਨੋਈ ਦੀ ਅਗਵਾਈ ਹੇਠ ਬਣੀ ਇੱਕ ਕਮੇਟੀ ਵੱਲੋਂ ਬੁਧਵਾਰ ਨੂੰ ਪੁਲਿਸ ਲਾਈਨ ਵਿਚ ਖੁੱਲੀ ਬੋਲੀ ਕਰਵਾ ਕੇ 384 ਵਹੀਕਲ ਨਿਲਾਮ ਕੀਤੇ, ਜਿੰਨ੍ਹਾਂ ਨੂੰ ਖਰੀਦਣ ਦੇ ਲਈ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਥਾਣਿਆਂ ਵਿੱਚ ਵੱਖ-ਵੱਖ ਮੁਕੱਦਮਿਆਂ ਵਿੱਚ ਕਾਫੀ ਗਿਣਤੀ ਵਿੱਚ ਵਹੀਕਲ ਪੜੇ ਹਨ। ਇਹਨਾਂ ਵਹੀਕਲਾਂ ਨਾਲ ਸਬੰਧਿਤ ਮੁੱਕਦਮਿਆਂ ਦਾ ਫੈਸਲਾ ਹੋ ਚੁੱਕਾ ਹੈ, ਪਰ ਕਿਸੇ ਵਿਅਕਤੀ ਵੱਲੋਂ ਇਹ ਵਹੀਕਲ ਕਲੇਮ ਨਹੀ ਕੀਤੇ ਗਏ।

ਇਹ ਵੀ ਪੜ੍ਹੋ 👉Mad Sandhu murder case; ਮੁੱਖ ਮੁਲਜ਼ਮ ਜੋਬਨਪ੍ਰੀਤ ਸਿੰਘ ਮੁੰਬਈ ਤੋਂ ਕਾਬੂ; 3 ਪਿਸਤੌਲ ਬਰਾਮਦ

ਇਹਨਾਂ ਵਹੀਕਲਾਂ ਕਰਕੇ ਥਾਣਿਆਂ ਵਿੱਚ ਕਾਫੀ ਜਗ੍ਹਾ ਘੇਰੀ ਹੋਈ ਸੀ। ਜਿਸਦੇ ਚੱਲਦੇ ਵੱਖ ਵੱਖ ਥਾਣਆਂ ਵਿੱਚ ਖੜੇ ਕੁੱਲ 335 ਫੈਸਲਾਸ਼ੁਦਾ ਮੁੱਕਦਮੇ ਐੱਨ.ਡੀ.ਪੀ.ਐੱਸ ਐਕਟ, ਆਈ.ਪੀ.ਸੀ ਅਤੇ ਹੋਰ ਮੁਕੱਦਮਿਆਂ ਵਿੱਚ ਬਰਾਮਦਸ਼ੁਦਾ 384 ਵਹੀਕਲ (ਬਿਨਾਂ ਕਾਗਜਾਤ ਅਤੇ ਦੁਬਾਰਾ ਨਾ ਵਰਤੋਂਯੋਗ/ਸਕਰੈਪ ਦੀ ਨਿਲਾਮੀ (ਖੁੱਲੀ ਬੋਲੀ) ਕਰਵਾਈ ਗਈ। ਇਹਨਾਂ ਵਿੱਚ 288 ਦੋ-ਪਹੀਆ ਵਾਹਨ ਅਤੇ 96 ਚਾਰ-ਪਹੀਆ ਵਾਹਨਾਂ ਜਿਹਨਾਂ ਦੀ ਕਮੇਟੀ ਵੱਲੋਂ ਰਿਜਰਵ ਕੀਮਤ 54,23,600/- ਰੁਪਏ ਨਿਰਧਾਰਿਤ ਰੱਖੀ ਗਈ ਸੀ। ਇਹਨਾਂ ਵਹੀਕਲਾਂ ਦੀ ਬੋਲੀ 55,61,000/- ਰੁਪਏ (GST ਵੱਖਰਾ ਭਰਾਇਆ ਜਾਵੇਗਾ) ਵਿੱਚ ਨਿਲਾਮ ਕੀਤੇ ਗਏ। ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬਾਕੀ ਰਹਿੰਦੇ ਵਹੀਕਲਾਂ ਸੰਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਵਹੀਕਲ ਵੀ ਜਲਦੀ ਨਿਲਾਮ ਕੀਤੇ ਜਾਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...