WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਅਪਰਾਧ ਜਗਤ

ਨਸ਼ਾ ਤਸਕਰੀ ਦੇ ਆਰੋਪੀ ‘ਬਿੱਕਰ’ ਨੂੰ ਹਿਰਾਸਤ ’ਚ ਲੈਣ ਲਈ ਬਠਿੰਡਾ ਪੁਲਿਸ ਆਗਰਾ ਹੋਈ ਰਵਾਨਾ

ਪਾਕਿਸਤਾਨ ਤੋਂ ਹੈਰੋਇਨ ਦੀ ਤਸ਼ਕਰੀ ਦੇ ਵਿਚ ਹੈ ਪੁਲਿਸ ਨੂੰ ਲੋੜੀਦਾ
ਏ.ਟੀ.ਐਮ ਕੱਟਣ ਦੇ ਮਾਮਲੇ ਵਿਚ ਆਗਰਾ ਜੇਲ੍ਹ ਵਿਚ ਬੰਦ ਹੈ ਮੁਜਰਮ
ਬਠਿੰਡਾ, 22 ਜਨਵਰੀ : ਪਿਛਲੀ ਕਾਂਗਰਸ ਸਰਕਾਰ ਦੌਰਾਨ ‘ਚਰਚਾ’ ਵਿਚ ਰਹੇ ਲਾਈਨੋਪਾਰ ਇਲਾਕੇ ਦੇ ਕਥਿਤ ਨਸ਼ਾ ਤਸਕਰੀ ਦੇ ਆਰੋਪੀ ‘ਬਿੱਕਰ’ ਹੁਣ ਜਲਦੀ ਹੀ ਬਠਿੰਡਾ ਪੁਲਿਸ ਦੀੇ ਹਿਰਾਸਤ ਵਿਚ ਹੋਵੇਗਾ। ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਦੇ ਕੇਸ ਵਿਚ ਫ਼ਰਾਰ ਚੱਲ ਰਹੇ ਬਿੱਕਰ ਅਤੇ ਉਸਦੇ ਇੱਕ ਸਾਥੀ ਰਵਿੰਦਰ ਸਿੰਘ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਆਗਰਾ ਪੁਲਿਸ ਨੇ ਏਟੀਐਮ ਕੱਟਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ। ਮੌਜੂਦਾ ਸਮੇਂ ਬਿੱਕਰ ਅਤੇ ਰਵਿੰਦਰ ਆਗਰਾ ਦੀ ਜ਼ਿਲ੍ਹਾ ਜੇਲ੍ਹ ਵਿਚ ਬੰਦ ਹਨ, ਜਿੰਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਲੈਣ ਲਈ ਸੋਮਵਾਰ ਨੂੰ ਬਠਿੰਡਾ ਪੁਲਿਸ ਦੀ ਇੱਕ ਟੀਮ ਥਾਣਾ ਕੈਨਾਲ ਕਲੌਨੀ ਦੇ ਐਸਐਚਓ ਪਾਰਸਪਰਮ ਚਾਹਲ ਦੀ ਅਗਵਾਈ ਹੇਠ ਜ਼ਿਲ੍ਹਾ ਅਦਾਲਤ ਕੋਲੋਂ ਵਾਰੰਟ ਹਾਸਲ ਕਰਕੇ ਅੱਜ ਸਵੇਰੇ ਆਗਰਾ ਨੂੰ ਰਵਾਨਾ ਹੋਈ ਹੈ।

ਨਵਜੋਤ ਸਿੱਧੂ ਦੇ ਸਮਰਥਕਾਂ ਵਿਰੁੱਧ ਕਾਰਵਾਈ ਦੀ ਤਿਆਰੀ!

ਗੌਰਤਲਬ ਹੈ ਕਿ ਪਿਛਲੇ ਸਾਲ ਜੁਲਾਈ ਮਹੀਨੇ ਦੇ ਵਿਚ ਸੀਆਈਏ-1 ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਕਾਬੂ ਕੀਤਾ ਸੀ। ਇਸ ਗਿਰੋਹ ਵਿਚ ਸ਼ਾਮਲ ਬਠਿੰਡਾ ਦੇ ਦੋ ਬਲਜਿੰਦਰ ਸਿੰਘ ਵਾਸੀ ਜੋਗੀ ਨਗਰ ਅਤੇ ਬਲਜਿੰਦਰ ਸਿੰਘ ਵਾਸੀ ਮਾਹੀਨੰਗਲ ਤੋਂ ਇਲਾਵਾ ਦੋ ਵਿਅਕਤੀ ਮਨਪ੍ਰੀਤ ਸਿੰਘ ਵਾਸੀ ਮਮਦੋਟ ਅਤੇ ਗੁਰਪ੍ਰੀਤ ਸਿੰਘ ਵਾਸੀ ਖੁੰਦਰ ਉਤਾੜਾ ਜ਼ਿਲ੍ਹਾ ਫ਼ਿਰੋਜਪੁਰ ਨਾਲ ਸਬੰਧਤ ਸੀ। ਇੰਨ੍ਹਾਂ ਨਸ਼ਾ ਤਸਕਰਾਂ ਦੇ ਕੋਲੋਂ ਪੁਲਿਸ ਨੇ 270 ਗ੍ਰਾਂਮ ਹੈਰੋਇਨ, ਇੱਕ ਪਿਸਤੌਲ ਸਮੇਤ ਪੰਜ ਰੌਂਦ ਤੋਂ ਇਲਾਵਾ ਕਾਲੇ ਰੰਗ ਦੀ ਆਡੀ ਕਾਰ ਅਤੇ ਪੰਜ ਮੋਬਾਇਲ ਫ਼ੋਨ ਬਰਾਮਦ ਕੀਤੇ ਸਨ। ਪੁਲਿਸ ਦੁਆਰਾ ਕੀਤੀ ਪੁਛਗਿਛ ਵਿਚ ਕਥਿਤ ਦੋਸ਼ੀਆਂ ਨੇ ਖ਼ੁਲਾਸਾ ਕੀਤਾ ਸੀ ਕਿ ਉਹ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਉਂਦੇ ਹਨ।

ਅਯੁੱਧਿਆ ‘ਚ ਰਾਮਲੱਲਾ ਆਪਣੇ ਸਿਹਾਸਣ ‘ਤੇ ਵਿਰਾਜੇ, PM ਮੋਦੀ ਨੇ ਕੀਤੀ ਪੂਜਾ

ਇਸਤੋਂ ਇਲਾਵਾ ਉਨ੍ਹਾਂ ਨਸ਼ਾ ਤਸਕਰੀ ਦੇ ਪੈਸੇ ਨੂੰ ਹਵਾਲੇ ਰਾਹੀਂ ਠਿਕਾਣੇ ਲਗਾਉਣ ਅਤੇ ਨਸ਼ੇ ਦੀ ਡਿਲਵਰੀ ਕਰਨ ਦੇ ਵਿਚ ਬਠਿੰਡਾ ਦੇ ਪਰਸਰਾਮ ਨਗਰ ਵਾਸੀ ਬਿੱਕਰ ਸਿੰਘ ਦਾ ਨਾਮ ਲਿਆ ਸੀ। ਜਿਸਤੋਂ ਬਾਅਦ ਪੁਲਿਸ ਨੇ ਥਾਣਾ ਕੈਨਾਲ ਕਲੌਨੀ ਵਿਚ ਦਰਜ਼ ਇਸ ਮੁਕੱਦਮੇ ਵਿਚ ਬਿੱਕਰ ਸਿੰਘ ਨੂੰ ਵੀ ਨਾਮਜਦ ਕਰ ਲਿਆ ਸੀ। ਬਿੱਕਰ ਸਿੰਘ ਨੇ ਹੇਠਲੀ ਅਦਾਲਤ ਤੋਂ ਲੈ ਕੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ ਪ੍ਰੰਤੂੁ ਪੱਕੀ ਜਮਾਨਤ ਨਾ ਮਿਲਣ ਕਾਰਨ ਉਹ ਪਿਛਲੇ ਕਈ ਮਹੀਨਿਆਂ ਤੋਂ ਫ਼ਰਾਰ ਚੱਲ ਰਿਹਾ ਸੀ। ਇਸ ਦੌਰਾਨ ਹੁਣ ਖ਼ਬਰ ਆਈ ਸੀ ਕਿ ਬਿੱਕਰ ਸਿੰਘ ਅਤੇ ਉਸਦੇ ਰਵਿੰਦਰ ਸਿੰਘ ਵਾਸੀ ਬਠਿੰਡਾ ਨੂੰ ਆਗਰਾ ਜ਼ਿਲ੍ਹੈ ਦੇ ਥਾਣਾ ਤਾਜਗੰਜ ਦੀ ਪੁਲਿਸ ਨੇ ਇੱਕ ੲੈਟੀਐਮ ਨੂੰ ਲੁੱਟਣ ਦੀ ਕੋਸਿਸ ਕਰਦੇ ਹੋਏ ਕਾਬੁ ਕੀਤਾ ਹੈ।

ਹੁਣ ਕੋਰੀਅਰ ਰਾਹੀਂ ਕੈਨੇਡਾ ਨਸ਼ੇ ਦੀ ਸਪਲਾਈ: ਅਫ਼ੀਮ, ਭੁੱਕੀ ਤੇ ਨਸ਼ੀਲੀਆਂ ਗੋਲੀਆਂ ਬਰਾਮਦ

ਇੰਨ੍ਹਾਂ ਕੋਲੋਂ ਇੱਕ ਕਾਰ, ਮੋਬਾਇਲ ਤੇ ੲੈਟੀਐਮ ਕੱਟਣ ਵਾਲੇ ਔਜਾਰ ਵੀ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਸੀ।ਇਸਦੀ ਪੁਸ਼ਟੀ ਕਰਦਿਆਂ ਥਾਣਾ ਤਾਜਜੰਗ ਦੇ ਐਸ.ਐਚ.ਓ ਜਸਬੀਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਕਥਿਤ ਦੋਸ਼ੀਆਂ ਨੇ ਇਸਤੋਂ ਪਹਿਲਾਂ ਰਾਜਸਥਾਨ ਵਿਚ ਵੀ ਚੋਰੀ ਦੀ ਗੱਲ ਕਬੂਲੀ ਹੈ। ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ ਦੋਨੋਂ ਮੁਜਰਮ ਆਗਰਾ ਦੀ ਜ਼ਿਲ੍ਹਾ ਜੇਲ੍ਹ ਵਿਚ ਬੰਦ ਹੈ। ਦੂਜੇ ਪਾਸੇ ਬਠਿੰਡਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਜਲਦੀ ਹੀ ਦੋਸ਼ੀਆਂ ਨੂੰ ਬਠਿੰਡਾ ਲਿਆ ਕੇ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।

ਪਸ਼ੂਆਂ ਦੀ ਮੌਤ ਦਾ ਮਾਮਲਾ: ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਿੰਡ ਰਾਏਕੇ ਕਲਾਂ ਦਾ ਦੌਰਾ

ਮਹਿੰਗੇ ਮੋਟਰਸਾਈਕਲ, ਕਾਰਾਂ ਦਾ ਸੌਕੀਨ ਹੈ ਬਿੱਕਰ ਸਿੰਘ
ਬਠਿੰਡਾ: ਇੱਥੇ ਦਸਣਾ ਬਣਦਾ ਹੈ ਕਿ ਮੁਜਰਮ ਬਿੱਕਰ ਸਿੰਘ ਕੁੱਝ ਸਾਲ ਪਹਿਲਾਂ ਤੱਕ ਸੀਸੀਟੀਵੀ ਕੈਮਰੇ ਲਗਾਉਣ ਆਦਿ ਦਾ ਕੰਮ ਕਰਦਾ ਸੀ। ਪ੍ਰੰਤੂ ਪਿਛਲੀ ਕਾਂਗਰਸ ਸਰਕਾਰ ਦੌਰਾਨ ਇਸਨੇ ਇੰਨ੍ਹੀਂ ਤਰੱਕੀ ਕੀਤੀ ਕਿ ਇਸਨੂੰ ਦੇਖਣ ਵਾਲੇ ਵੀ ਦੰਦਾਂ ਥੱਲੇ ਜੀਭ ਦੇ ਰਹੇ ਹਨ। ਇਸਨੂੰ ਜਾਣਨ ਵਾਲਿਆਂ ਮੁਤਾਬਕ ਇੰਨ੍ਹਾਂ ਸਾਲਾਂ ’ਚ ਇਸਦੀ ਜਾਇਦਾਦ ਵਿਚ ਵੀ ਕਾਫ਼ੀ ਹੋਇਆ ਹੈ। ਇਹੀਂ ਨਹੀਂ ਕੁੱਝ ਆਗੂਆਂ ਦੀ ਛਤਰਛਾਇਆ ਹੇਠ ਪੁਲਿਸ ਵੀ ਇਸਨੂੰ ਹੱਥ ਪਾਉਣ ਤੋਂ ਕੰਨੀਂ ਕਤਰਾਉਂਦੀ ਸੀ।

ਬਠਿੰਡਾ ਪੁਲਿਸ ਦਾ ਨਵਾਂ ਉਪਰਾਲਾ: ਨਸ਼ਿਆਂ ਤੇ ਚਾਈਨਾ ਡੋਰ ਵਿਰੁਧ ਜਾਗਰੂਕਤਾ ਲਈ ‘ਪਤੰਗਬਾਜ਼ੀ’ ਮੁਕਾਬਲੇ ਆਯੋਜਿਤ

ਚਰਚਾ ਇਹ ਵੀ ਰਹੀ ਸੀ ਕਿ ਨਸ਼ਾ ਤਸਕਰੀ ਵਿਚੋਂ ਕਮਾਇਆ ਹੋਇਆ ਪੈਸਾ ਇਸਦੇ ਵਲੋਂ ਪਿਛਲੀਆਂ ਨਿਗਮ ਚੋਣਾਂ ਵਿਚ ਵੀ ਖੁੱਲਾ ਵਰਤਾਇਆ ਸੀ। ਜਿਸਦੇ ਚੱਲਦੇ ਹੁਣ ਸਰਕਾਰ ਬਦਲਣ ਤੇ ਸਖ਼ਤ ਮਿਜਾਜਮ ਦੇ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਬਠਿੰਡਾ ਵਿਚ ਤੈਨਾਤ ਹੋਣ ਦੇ ਚੱਲਦੇ ਲੋਕਾਂ ਨੇ ਉਮੀਦ ਜਾਹਰ ਕੀਤੀ ਹੈ ਕਿ ਇਸ ਮਾਮਲੇ ਵਿਚ ਵੀ ਸਖ਼ਤੀ ਦਿਖਾਉਂਦੇ ਹੋਏ ਬਿੱਕਰ ਦੇ ਸਿਆਸੀ ‘Çਲੰਕਾਂ’ ਤੋਂ ਇਲਾਵਾ ਪਿਛਲੇ ਸਾਲਾਂ ਵਿਚ ਪੁਲਿਸ ਵਲੋਂ ਅੱਖਾਂ ਬੰਦ ਕਰਨ ਦੀ ਵੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇਗੀ।

 

Related posts

ਬਠਿੰਡਾ ਪੁਲਿਸ ਵਲੋਂ ਨਸ਼ਾ ਤਸਕਰ ਅਤੇ ਮੋਟਰਸਾਈਕਲ ਚੋਰ ਗਿਰੋਹ ਗ੍ਰਿਫਤਾਰ

punjabusernewssite

ਬਠਿੰਡਾ ਦੇ ਪੁਲਿਸ ਮੁਲਾਜਮਾਂ ਨੂੰ ਹੁਣ ਛੁੱਟੀ ਲਈ ਮਾਰਨਾ ਪਏਗਾ ‘ਵੱਡੇ ਸਾਹਿਬ’ ਨੂੰ ਸਲੂਟ

punjabusernewssite

ਬਠਿੰਡਾ ਪੁਲਿਸ ਵਲੋਂ ਗੈਸ ਕੰਪਨੀਆਂ ਦੀਆਂ ਗੱਡੀਆਂ ਤੋਂ ਸਿਲੰਡਰ ਚੋਰੀਆਂ ਕਰਨ ਵਾਲਾ ਗਿਰੋਹ ਕਾਬੂ

punjabusernewssite