ਪਸ਼ੂ ਖੁਰਾਕ ਦੇ ਹੇਠਾਂ ਰੱਖੀ 22 ਕੁਇੰਟਲ ਭੁੱਕੀ ਸਮੇਤ 2 ਕਾਬੂ
ਬਠਿੰਡਾ,16 ਜਨਵਰੀ: ਬਠਿੰਡਾ ਪੁਲਿਸ ਦੇ ਸੀਆਈਏ ਸਟਾਫ਼ 2 ਵਲੋਂ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਵੱਡੀ ਕਾਰਵਾਈ ਦੇ ਵਿੱਚ ਭੁੱਕੀ ਦਾ ਇੱਕ ਭਰਿਆ ਹੋਇਆ ਟਰੱਕ ਬਰਾਮਦ ਕੀਤਾ ਹੈ। ਇਹ ਭੁੱਕੀ ਰਾਜਸਥਾਨ ਦੇ ਕੋਟਾ ਸ਼ਹਿਰ ਤੋਂ ਪਸ਼ੂ ਖੁਰਾਕ ਦੇ ਹੇਠਾਂ ਲੁਕੋ ਕੇ ਲਿਆਂਦੀ ਜਾ ਰਹੀ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਤੀਜੇ ਦੀ ਭਾਲ ਜਾਰੀ ਹੈ।
BIG BREAKING: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ED ਨੇ ਕੀਤਾ ਗ੍ਰਿਫ਼ਤਾਰ
ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਸਫਲਤਾ ਮਿਲੀ ਮੁੱਖਬਰੀ ਦੇ ਅਧਾਰ ‘ਤੇ ਮਿਲੀ ਹੈ ਤੇ ਸੀਆਈਏ ਸਟਾਫ਼ 2 ਵਲੋਂ ਇੰਸਪੈਕਟਰ ਕਰਨਦੀਪ ਸਿੰਘ ਦੀ ਅਗਵਾਈ ਹੇਠ ਸਥਾਨਕ ਰਿੰਗ ਰੋਡ ‘ਤੇ ਇੱਕ ਟਰੱਕ ਨੂੰ ਰੋਕ ਕੇ ਚੈਕਿੰਗ ਕੀਤੀ ਗਈ।ਇਸ ਚੈਕਿੰਗ ਦੌਰਾਨ ਟਰੱਕ ਵਿੱਚੋਂ 110 ਗੱਟੇ ਭੁੱਕੀ ਚੂਰਾ ਪੋਸਤ ਕੀਤੇ ਗਏ, ਜਿਸਦਾ ਕੁੱਲ ਵਜ਼ਨ 22 ਕੁਇੰਟਲ ਸੀ।
Big Breking: ਵਿਜੀਲੈਂਸ ਵੱਲੋਂ ਆਦੇਸ਼ ਯੂਨੀਵਰਸਟੀ ਦਾ ਮੈਡੀਕਲ ਸੁਪਰਡੈਂਟ ਅਤੇ ਪ੍ਰਿੰਸੀਪਲਜ ਗ੍ਰਿਫ਼ਤਾਰ
ਇਸ ਮੌਕੇ ਪੁਲੀਸ ਟੀਮ ਨੇ ਸੁਖਦੇਵ ਸਿੰਘ ਪਿੰਡ ਰਾਉਕੇ ਕਲਾਂ ਜਿਲ੍ਹਾ ਮੋਗਾ ਤੇ ਸੁਰਜੀਤ ਸਿੰਘ ਪਿੰਡ ਧੌਲਾਂ ਜਿਲ੍ਹਾ ਲੁਧਿਆਣਾ ਨੂੰ ਵੀ ਗ੍ਰਿਫਤਾਰ ਕੀਤਾ।ਮੁਢਲੀ ਜਾਂਚ ਮੁਤਾਬਕ ਪਤਾ ਚੱਲਿਆ ਹੈ ਕਿ ਕਥਿਤ ਦੋਸ਼ੀ ਕੋਟਾ ਸ਼ਹਿਰ (ਰਾਜਸਥਾਨ) ਤੋਂ ਇਹ ਭੁੱਕੀ ਚੂਰਾ ਪੋਸਤ ਲੈ ਕੇ ਆਏ ਸਨ। ਇੰਨਾਂ ਵਿਰੁੱਧ ਮੁੱਕਦਮਾ ਨੰਬਰ 10 ਮਿਤੀ 15.1.2024 ਅ/ਧ 15,29ਸੀ/61/85 ਐੱਨ.ਡੀ.ਪੀ.ਐੱਸ. ਐਕਟ ਥਾਣਾ ਕੈਨਾਲ ਕਲੋਨੀ ਬਠਿੰਡਾ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ।
ਜੀਆਰਪੀ ਪੁਲਿਸ ਵੱਲੋਂ ਰੇਲ ਗੱਡੀਆਂ ਵਿੱਚ ਲੁੱਟ-ਖੋਹ ਕਰਨ ਵਾਲੇ ਗਿਰੋਹ ਕਾਬੂ
ਇਹ ਵੀ ਪਤਾ ਲੱਗਿਆ ਹੈ ਕਿ ਸੁਖਦੇਵ ਸਿੰਘ ਮੁਕੱਦਮਾ ਨੰਬਰ 136 ਮਿਤੀ 21/11/2014 ਅ/ਧ 21/61/85 ਐੱਨ.ਡੀ.ਪੀ.ਐੱਸ ਐੱਕਟ ਥਾਣਾ ਬੱਧਨੀ ਕਲ਼ਾਂ ਜਿਲ੍ਹਾ ਮੋਗਾ ਬਰਾਮਦਗੀ 100 ਗਰਾਮ ਹੈਰੋਇਨ ਵਿੱਚ ਸਜਾ ਸਾਲ 2017 ਵਿੱਚ ਡੇਢ ਸਾਲ ਸਜਾ ਕੱਟਣ ਤੋਂ ਬਾਅਦ 2018 ਵਿੱਚ ਫਰੀਦਕੋਟ ਜੇਲ ਵਿੱਚੋਂ ਬਾਹਰ ਆਇਆ ਹੈ। ਇਸਤੋਂ ਇਲਾਵਾ ਸੁਰਜੀਤ ਸਿੰਘ ਵਿਰੁੱਧ ਮੁਕੱਦਮਾ ਨੰਬਰ 165/2022 ਅ/ਧ 323,331 ਆਈ.ਪੀ.ਸੀ ਥਾਣਾ ਸਦਰ ਜਗਰਾਓ ਜਿਲ੍ਹਾ ਲੁਧਿਆਣਾ ਵਿਖੇ ਦਰਜ ਹੈ।