ਬਠਿੰਡਾ,17 ਦਸੰਬਰ: ਐਸਐਸਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 15.12.2023 ਨੂੰ ਤਲਵੰਡੀ ਸਾਬੋ ਇਲਾਕੇ ਵਿੱਚ 3 ਲੱਖ ਰੁਪਏ ਦੀ ਹੋਈ ਖੋਹ ਨੂੰ ਬਠਿੰਡਾ ਪੁਲਿਸ ਵੱਲੋਂ ਟਰੇਸ ਕਰਕੇ ਸਫਲਤਾ ਹਾਸਲ ਕੀਤੀ ਗਈ। ਐੱਸ.ਐੱਸ.ਪੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਬਹਿਮਣ ਕੌਰ ਸਿੰਘ ਵਾਲਾ ਜਿਲ੍ਹਾਂ ਬਠਿੰਡਾ ਅਤੇ ਸ਼ਿਕੰਦਰ ਸਿੰਘ ਉਰਫ ਨਿੱਕਾ ਪੁੱਤਰ ਰੁਲਦੂ ਸਿੰਘ ਵਾਸੀ ਪਿੰਡ ਸੀਗੋ,ਬਠਿੰਡਾ ਜੋ ਮੋਟਰਸਾਈਕਲ ਪਰ ਸੈਟਰਲ ਬੈਂਕ ਤਲਵੰਡੀ ਸਾਬੋ ਤੋ 03 ਲੱਖ ਰੁਪਏ ਕੱਢਵਾ ਕੇ ਪਿੰਡ ਜਗ੍ਹਾ ਰਾਮ ਤੀਰਥ ਤੋ ਲਿੰਕ ਰੋਡ ਪਿੰਡ ਬਹਿਮਣ ਕੌਰ ਸਿੰਘ ਵਾਲਾ ਨੂੰ ਜਾ ਰਹੇ ਸੀ ਤਾ ਸਿੰਕਦਰ ਸਿੰਘ ਉਰਫ ਨਿੱਕਾ ਮੋਟਰਸਾਈਕਲ ਰੋਕ ਕੇ ਪਿਸ਼ਾਬ ਕਰਨ ਲੱਗਾ ਤਾ ਪਿੱਛੋ ਇੱਕ ਨਾਮਲੂਮ ਮੋਟਰਸਾਈਕਲ ਸਵਾਰ ਨੌਜਵਾਨ ਨੇ ਬਿੰਦਰ ਸਿੰਘ ਉਕਤ ਨੂੰ ਕਾਪੇ ਨਾਲ ਡਰਾ ਕੇ ਉਸ ਪਾਸੋ ਪੈਸੇ ਖੋਹ ਕਰ ਲੈ ਗਿਆ, ਜਿਸ ਸਬੰਧੀ *ਮੁੱਕਦਮਾ ਨੰਬਰ 268 ਮਿਤੀ 16-12-2023 ਅ/ਧ 379ਬੀ,120-ਬੀ IPC ਥਾਣਾ ਤਲਵੰਡੀ ਸਾਬੋ ਦਰਜ ਰਜਿਸਟਰ ਕੀਤਾ ਗਿਆ ਸੀ।
ਮੋੜ ਰੈਲੀ: ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਦਸਿਆ ਪੰਜਾਬ ਵਿਰੋਧੀ
ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਅਜੇ ਗਾਂਧੀ IPS ਕਪਤਾਨ ਪੁਲਿਸ (ਡੀ) ਬਠਿੰਡਾ ਦੀ ਨਿਗਰਾਨੀ ਹੇਠ ਵੱਖ ਵੱਖ ਟੀਮਾ ਤਿਆਰ ਕੀਤੀਆ ਗਈਆ ਤਾਂ ਸੀ ਆਈ ਏ ਸਟਾਫ-1 ਬਠਿੰਡਾ ਦੀ ਟੀਮ ਨੂੰ ਉਸ ਸਮੇਂ ਸਫਲਤਾ ਹਾਸਿਲ ਹੋਈ ਅਤੇ ਪਤਾ ਲੱਗਾ ਕਿ ਇਹ ਵਾਰਦਾਤ ਸ਼ਿਕੰਦਰ ਸਿੰਘ ਉਰਫ ਨਿੱਕਾ ਨੇ ਆਪਣੇ ਸਾਥੀ ਨਾਲ ਰਲਕੇ ਕੀਤੀ ਹੈ ਜਿਸ ਤੇ ਪੁਲਿਸ ਪਾਰਟੀ ਵੱਲੋ ਮਿਤੀ 16.12.2023 ਨੂੰ ਬਾ ਪਿੰਡ ਸੀਗੋਂ ਤੋ ਦੋਸ਼ੀਆਨ ਸਿਕੰਦਰ ਸਿੰਘ ਉਰਫ ਨਿੱਕਾ ਪੁੱਤਰ ਰੁਲਦੂ ਸਿੰਘ,ਸੁਖਚੈਨ ਸਿੰਘ ਉਰਫ ਸੁੱਚਾ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਪਿੰਡ ਸਿੰਗੋ ਜਿਲਾ ਬਠਿੰਡਾ ਕਾਬੂ ਕਰਕੇ ਉਹਨਾ ਪਾਸੋ ਖੋਹ ਕੀਤੇ 02 ਲੱਖ 90 ਹਜਾਰ ਰੁਪਏ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰਾਇਆ।ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਿਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Share the post "ਬਠਿੰਡਾ ਪੁਲਿਸ ਨੇ ਲੁੱਟ ਖੋਹ ਦਾ ਕੇਸ ਟਰੇਸ ਕਰਕੇ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ"