Bathinda Police ਵੱਲੋਂ ਮੋਬਾਈਲ ਖੋਹਣ ਦੀਆਂ 3 ਵਾਰਦਾਤਾਂ ਟਰੇਸ, 2 ਮੁਲਜ਼ਮ ਕਾਬੂ

Date:

spot_img

CCTV ਫੁਟੇਜ ਦੀ ਮਦਦ ਨਾਲ PCR ਟੀਮ ਵੱਲੋਂ ਤੇਜ਼ ਕਾਰਵਾਈ
Bathinda News: Bathinda Police ਨੇ ਝਪਟਮਾਰਾਂ ਤੇ ਚੋਰਾਂ ਵਿਰੁਧ ਤਿੱਖੀ ਕਾਰਵਾਈ ਵਿੱਢਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਪਿਛਲੇ ਕੁੱਝ ਘੰਟਿਆਂ ਵਿਚ ਵਾਪਰੀਆਂ ਪਰਸ ਖੋਹਣ ਦੀਆਂ ਤਿੰਨ ਘਟਨਾਵਾਂ ਨੂੰ ਹੱਲ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਅਰੁਣ ਮੁੰਡਨ ਅਤੇ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਸੰਧੂ ਨੇ ਦਸਿਆ ਕਿ ਸ਼ਹਿਰ ਵਿਚ ਪੀ.ਸੀ.ਆਰ.ਦੀਆਂ ਟੀਮਾਂ ਨੇ ਬਠਿੰਡਾ ਸ਼ਹਿਰ ਵਿੱਚ ਮੋਬਾਈਲ ਫੋਨ ਖੋਹਣ ਦੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕਰਦਿਆਂ 3 ਮੋਬਾਈਲ ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਕੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ 👉ਸਬੂਤ ਪੇਸ਼ ਕਰਨ ਦੀ ਬਜਾਏ ED ਚਿੱਠੀਆਂ ਲੀਕ ਅਤੇ ਮੀਡੀਆ ਰਿਪੋਰਟਾਂ ਰਾਹੀਂ ਆਪ ਲੀਡਰਸ਼ਿਪ ਨੂੰ ਬਦਨਾਮ ਕਰ ਰਹੀ ਹੈ: ਅਮਨ ਅਰੋੜਾ

ਉਨ੍ਹਾਂ ਦਸਿਆ ਕਿ ਮਿਤੀ 25.08.2026 ਨੂੰ ਡਾਇਲ-112 ਰਾਹੀਂ ਇੱਕ ਔਰਤ ਕੋਲੋਂ ਮੋਬਾਈਲ ਫੋਨ ਖੋਹਣ, ਮਿਤੀ 29.08.2026 ਨੂੰ ਸਰਾਭਾ ਨਗਰ ਗਲੀ ਨੰਬਰ 1/3 ਬਠਿੰਡਾ ਵਿਖੇ ਇੱਕ ਔਰਤ ਕੋਲੋਂ ਆਈਫੋਨ ਖੋਹਣ ਅਤੇ ਇਸ ਤੋਂ ਇਲਾਵਾ ਮਿਤੀ 30.08.2026 ਨੂੰ ਵੀਰ ਕਲੋਨੀ ਇਲਾਕੇ ਵਿੱਚੋਂ ਇੱਕ ਔਰਤ ਦਾ ਮੋਬਾਈਲ ਫੋਨ ਖੋਹਣ ਸਬੰਧੀ ਤਿੰਨ ਵੱਖ ਵੱਖ ਸੂਚਨਾਵਾਂ ਮਿਲਣ ਉਪਰੰਤ ਥਾਣਾ ਸਿਵਲ ਲਾਈਨ, ਬਠਿੰਡਾ ਵਿਖੇ ਮੁਕੱਦਮਾ ਨੰਬਰ 240 ਮਿਤੀ 31.08.2026 ਅਧੀਨ ਧਾਰਾ 304(3), 5 ਬੀ.ਐੱਨ.ਐੱਸ. ਦਰਜ ਰਜਿਸਟਰ ਕੀਤਾ ਗਿਆ ਹੈ। ਜਿਨ੍ਹਾਂ ਨੂੰ ਟਰੇਸ ਕਰਨ ਲਈ ਥਾਣਾ ਸਿਵਲ ਲਾਈਨ ਬਠਿੰਡਾ ਅਤੇ ਪੀ.ਸੀ.ਆਰ ਬਠਿੰਡਾ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ।ਗਠਿਤ ਕੀਤੀਆਂ ਗਈਆ ਟੀਮਾਂ ਵੱਲੋਂ ਸਰਕਾਰੀ ਅਤੇ ਨਿੱਜੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਚੈੱਕ ਕੀਤਾ ਗਿਆ। ਸੀ.ਸੀ.ਟੀ.ਵੀ. ਫੁਟੇਜ ਅਤੇ ਤਕਨੀਕੀ ਜਾਂਚ ਦੇ ਆਧਾਰ ‘ਤੇ ਦੋ ਵਿਅਕਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ 👉Bathinda ‘ਚ AAP ਦੇ 6 ਵਿਚੋਂ 4 ਵਿਧਾਨ ਸਭਾ ਹਲਕਿਆਂ ਵਿਚ ਉਮੀਦਵਾਰ ਲਗਭਗ Final !

ਕਾਬੂ ਕੀਤੇ ਮੁਲਜ਼ਮਾਂ ਦੀ ਪਹਿਚਾਣ ਸਨਮ ਕੁਮਾਰ ਉਰਫ਼ ਗੋਲੂ ਵਾਸੀ ਪ੍ਰਤਾਪ ਨਗਰ ਗਲੀ ਨੰਬਰ 5 ਬਠਿੰਡਾ ਅਤੇ ਰਾਜਾ ਸਿੰਘ ਵਾਸੀ ਇੰਦਰਾ ਨਗਰੀ ਅਬੋਹਰ ਹਾਲ ਵਾਸੀ ਪ੍ਰਤਾਪ ਨਗਰ ਗਲੀ ਨੰਬਰ 5 ਬਠਿੰਡਾ ਵਜੋਂ ਹੋਈ ਹੈ।ਉਕਤ ਦੋਨਾਂ ਵਿਅਕਤੀਆਂ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ ।ਦੌਰਾਨ ਤਫਤੀਸ ਸਾਹਮਣੇ ਆਇਆ ਕਿ ਮੋਬਾਈਲ ਫੋਨ ਖੋਹਣ ਲਈ ਵਰਤੀ ਗਈ ਐਕਟਿਵਾ ਸਕੂਟਰੀ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਸਕੂਟਰੀ ਸ੍ਰੀ ਗੰਗਾਨਗਰ ਤੋਂ ਚੋਰੀ ਹੋਈ ਸੀ, ਜਿਸ ਸਬੰਧੀ ਥਾਣਾ ਜਵਾਹਰ ਨਗਰ, ਸ੍ਰੀ ਗੰਗਾਨਗਰ ਵਿਖੇ ਮੁਕੱਦਮਾ ਨੰਬਰ 320 ਮਿਤੀ 27.07.2026 ਦਰਜ ਹੈ।ਇਸ ਤੋਂ ਇਲਾਵਾ ਸਨਮ ਕੁਮਾਰ ਉਰਫ਼ ਗੋਲੂ ਖ਼ਿਲਾਫ਼ ਬਠਿੰਡਾ ਦੇ ਵੱਖ-ਵੱਖ ਥਾਣਿਆਂ ਵਿੱਚ ਲੁੱਟ-ਖੋਹ ਨਾਲ ਸਬੰਧਤ 6 ਮੁਕੱਦਮੇ ਦਰਜ ਹਨ, ਜਦਕਿ ਰਾਜਾ ਸਿੰਘ ਖ਼ਿਲਾਫ਼ 1 ਮੁਕੱਦਮਾ ਦਰਜ ਹੈ। ਪੁਲਿਸ ਨੈ ਇੰਨ੍ਹਾਂ ਕੋਲੋਂ ਇੱਕ ਐਪਲ ਆਈਫੋਨ ਤੋਂ ਇਲਾਵਾ 2 ਹੋਰ ਮੋਬਾਈਲ ਫੋਨ ਬਰਾਮਦ ਕੀਤੇ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਪੰਜਵੇਂ ਦਿਨ ਸਮਾਪਤ

ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਨਾਲ਼ ਹੋਈ ਮੀਟਿੰਗ ਵਿੱਚ ਸਹਿਮਤੀਆਂ...