Bathinda Police ਦੀ ਵੱਡੀ ਪ੍ਰਾਪਤੀ; ਮਰਹੂਮ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਦੇ ਪਿਸਤੌਲ ਸਮੇਤ ਇੱਕ ਕਾਬੂ

Date:

spot_img

Bathinda News: Bathinda Police ਨੇ ਇੱਕ ਵੱਡੀ ਪ੍ਰਾਪਤੀ ਕਰਦਿਆਂ ਮਰਹੂਮ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਦੇ ਗੁੰਮ ਹੋਏ ਪਿਸਤੌਲ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜਿਸਦੇ ਵੱਲੋਂ ਇਸ ਪਿਸਤੌਲ ਦੀ ਨੌਕ ‘ਤੇ ਇਲਾਕੇ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਇਸ ਸਬੰਧ ਵਿਚ ਥਾਣਾ ਨਹਿਆਵਾਲਾ ਵਿਖੇ ਗੁਰਮੇਲ ਸਿੰਘ ਵਾਸੀ ਹਮੀਰਗੜ੍ਹ ਥਾਣਾ ਭਗਤਾ ਭਾਈ ਨਾਂ ਦੇ ਵਿਅਕਤੀ ਵਿਰੁਧ ਪਰਚਾ ਦਰਜ਼ ਕੀਤਾ ਗਿਆ ਸੀ। ਮੁਲਜ਼ਮ ਗੁਰਮੇਲ ਨੇ 23 ਮਾਰਚ ਦੀ ਸ਼ਾਮ ਨੂੰ ਮੋਟਰਸਾਈਕਲ ‘ਤੇ ਜਾ ਰਹੇ ਹਰਪ੍ਰੀਤ ਸਿੰਘ ਵਾਸੀ ਰੋਮਾਣਾ ਅਜੀਤ ਸਿੰਘ ਨਾਂ ਦੇ ਵਿਅਕਤੀ ਕੋਲੋਂ ਇਸੇ ਪਿਸਤੌਲ ਦੀ ਨੌਕ ‘ਤੇ ਮੋਟਰਸਾਈਕਲ ਅਤੇ ਮੋਬਾਇਲ ਫ਼ੋਨ ਖੋਹ ਲਿਆ ਸੀ। ਪ੍ਰੰਤੂ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਇਸਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਨਾਲ ਹੀ ਉਸਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤੀ ਗਈ .45 ਬੋਰ ਪਿਸਤੌਲ, 02 ਜਿੰਦਾ ਕਾਰਤੂਸ ਅਤੇ ਖੋਹ ਕੀਤਾ ਬੁਲੇਟ ਮੋਟਰਸਾਈਕਲ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ  Punjab ਦੇ ਫ਼ਰਾਰ MLA ਨੂੰ Wi-Fi ਦੀ ਵਰਤੋਂ ਕਰਨੀ ਮਹਿੰਗੀ ਪਈ; ਇੰਝ ਹੋਈ ਗ੍ਰਿਫਤਾਰੀ !

ਡੀਐਸਪੀ ਮਨਜੀਤ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਬਾਅਦ ਜਦ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮੁਲਜ਼ਮ ਕੋਲੋਂ ਬਰਾਮਦ ਪਿਸਤੌਲ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਸੀ। ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਗੁਰਮੇਲ ਖੁਦ ਵੀ ਕਬੱਡੀ ਖੇਡਦਾ ਰਿਹਾ ਤੇ ਜਿਸ ਦਿਨ 15 ਦਸੰਬਰ 2025 ਨੂੰ ਮੁਹਾਲੀ ਦੇ ਸੋਹਾਣਾ ਇਲਾਕੇ ਵਿਚ ਗੈਂਗਸਟਰਾਂ ਵੱਲੋਂ ਰਾਣਾ ਬਲਾਚੌਰੀਆ ਦਾ ਕਤਲ ਕੀਤਾ ਗਿਆ ਸੀ, ਉਥੇ ਹੀ ਮੌਜੂਦ ਸੀ। ਇਸ ਦੌਰਾਨ ਉਥੇ ਹੀ ਇਸਨੂੰ ਪਿਸਤੌਲ ਮਿਲਿਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਰਾਣਾ ਬਲਾਚੌਰੀ ਕਤਲ ਕਾਂਡ ਵਿਚ ਜ਼ਿੱਥੇ ਇੱਕ ਗੈਂਗਸਟਰ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ, ਉਥੇ ਦੂਜੇ ਸੂਟਰ ਸਮੇਤ ਬਾਕੀਆਂ ਵਿਰੁਧ ਬੀਤੇ ਕੱਲ ਹੀ ਪੁਲਿਸ ਵੱਲੋਂ ਅਦਾਲਤ ਵਿਚ ਚਾਰਜਸ਼ੀਟ ਪੇਸ਼ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Chandigarh News: ਸਰਕਾਰੀ ਬਾਬੂਆਂ ਦੀ ਨਹੀਂ ਖੈਰ! ਚੰਡੀਗੜ੍ਹ ਰਹਿੰਦੇ ਜਿਹੜੇ ਉਹ ਦੇਣ ਧਿਆਣ

Chandigarh News: ਸਰਕਾਰੀ ਦਫ਼ਤਰ ਵਿੱਚ ਕੰਮ ਕਰਵਾਉਣ ਲਈ ਵਾਰ-ਵਾਰ...

Ludhiana ‘ਚ ਸਾਬਕਾ ਸਰਪੰਚ ਦਾ ਗੋ.ਲੀ.ਆਂ ਮਾ.ਰ ਕੇ ਕ.ਤ.ਲ!

Ludhiana News : Ludhiana ਦੇ ਪਿੰਡ ਮਾਨੇਵਾਲ ਦੇ ਸਾਬਕਾ...

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...