Bathinda News: Bathinda Police ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਲਾਕੇ ਦੇ ਬਦਨਾਮ ਨਸ਼ਾ ਤਸਕਰ ਰਾਜ ਮੋਦਰ ਨੂੰ ਆਪਣੇ ਸਾਥੀ ਰਾਹੀਂ ਅਫ਼ੀਮ ਦੀ ਤਸਕਰੀ ਕਰਦਿਆਂ ਕਾਬੂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸੀ.ਆਈ.ਏ ਸਟਾਫ-2 ਅਤੇ ਕਾਉਂਟਰ ਇਟੈਲੀਜੈਂਸ ਦੀ ਟੀਮ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਮਿਤੀ 14/15 ਜੂਨ ਦੀ ਦਰਮਿਆਨੀ ਰਾਤ ਨੂੰ ਸ.ਬ. ਰਾਜਵੀਰ ਸਿੰਘ ਸੀ.ਆਈ.ਏ-2 ਬਠਿੰਡਾ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ-2 ਬਠਿੰਡਾ ਅਤੇ Intelligence Wing ਦੇ ਕਰਮਚਾਰੀਆ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਬੱਸ ਅੱਡਾ ਪਿੰਡ ਜੇਠੂਕੇ ਦੇ ਸਾਹਮਣੇ ਹੀ ਮੇਨ ਬਠਿੰਡਾ-ਬਰਨਾਲਾ ਰੋਡ ਉਪਰ ਨਾਕਾਬੰਦੀ ਕਰਕੇ ਬਰਨਾਲਾ ਸਾਈਡ ਤੋਂ ਆ ਰਹੀ VERNA ਕਾਰ (ਨੰਬਰੀ PB-60D-8338) ਨੂੰ ਰੋਕ ਕੇ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ 👉ਸਾਲੀ ਨੇ ਜੀਜੇ ਵਿਰੁਧ ਕਰਵਾਇਆ ਬਲਾ.ਤਕਾਰ ਦਾ ਪਰਚਾ ਦਰਜ਼
ਤਲਾਸ਼ੀ ਦੌਰਾਨ ਕਾਰ ਵਿਚੋਂ 4 ਕਿਲੋਂ 100 ਗ੍ਰਾਂਮ ਅਫ਼ੀਮ ਬਰਾਮਦ ਹੋਈ। ਕਾਰ ਚਾਲਕ ਦੀ ਪਹਿਚਾਣ ਬਲਰਾਜ ਸਰਮਾਂ ਉਰਫ਼ ਬਬਲੂ ਵਾਸੀ ਵਾਰਡ ਨੰਬਰ 02 ਪਿੰਡ ਫੁਲ ਵਜੋਂ ਹੋਈ। ਇਸ ਸਬੰਧ ਵਿਚ ਮ: ਨੰ: 84 ਮਿਤੀ 15.06.2026 ਅ/ਧ 18ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਮਪੁਰਾ ਵਿਖੇ ਦਰਜ ਕੀਤਾ ਗਿਆ। ਕਥਿਤ ਦੋਸ਼ੀ ਬਲਰਾਜ ਸ਼ਰਮਾ ਨੇ ਮੁਢਲੀ ਪੁੱਛ ਗਿੱਛ ਦੌਰਾਨ ਮੰਨਿਆ ਕਿ ਉਸਨੇ ਇਹ ਅਫੀਮ ਝਾਰਖੰਡ ਤੋਂ ਮੰਗਵਾਈ ਸੀ ਅਤੇ ਅੱਗੇ ਰਾਜ ਕੁਮਾਰ ਉਰਫ ਰਾਜ ਮੋਦਰ ਵਾਸੀ ਜਨਤਾ ਕਲੋਨੀ ਰਾਮਪੁਰਾ ਨੂੰ ਦੇਣੀ ਸੀ। ਜਿਸਦੇ ਚੱਲਦੇ ਇਸ ਕੇਸ ਵਿਚ ਰਾਜ ਕੁਮਾਰ ਉਰਫ ਮੋਦਰ ਨੂੰ ਵੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ 👉ਨਸ਼ਾ ਤਸਕਰੀ ਦੇ ਦੋਸ਼ਾਂ ਹੇਠ Bathinda Police ਵੱਲੋਂ ਵਕੀਲ ਤੇ ਮੁਨਸ਼ੀ ਕਾਬੂ, ਜਾਂਚ ਜਾਰੀ
ਪੁਲਿਸ ਵੱਲੋਂ ਕਥਿਤ ਦੋਸ਼ੀਆ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਸਤੋਂ ਬਾਅਦ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ । ਪੁਲਿਸ ਅਧਿਕਾਰੀਆਂ ਮੁਤਾਬਕ ਬਬਲੂ ਵਿਰੁਧ ਹਿਮਾਚਲ ਪ੍ਰਦੇਸ਼ ਵਿਚ ਇੱਕ ਪਰਚਾ ਦਰਜ਼ ਹੈ ਅਤੇ ਰਾਜ ਮੋਦਰ ਵਿਰੁਧ ਪਹਿਲਾਂ ਵੀ ਨਸ਼ਾ ਤਸਕਰੀ ਦੇ 5 ਪਰਚੇ ਦਰਜ਼ ਹਨ। ਜਿਸਦੇ ਵਿਚ ਥਾਣਾ ਸੰਗਤ ਦਾ ਚਰਚਿਤ ਪਰਚਾ ਵੀ ਸ਼ਾਮਲ ਹੈ, ਜਿਸਦੇ ਵਿਚ ਕੁਇੰਟਲਾਂ ਦੇ ਹਿਸਾਬ ਨਾਲ ਅਫ਼ੀਮ ਬਰਾਮਦ ਹੋਈ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


