ਬਠਿੰਡਾ, 13 ਫਰਵਰੀ : ਸਥਾਨਕ ਬਰਨਾਲਾ ਰੋਡ(ਨੇੜੇ ਥਾਣਾ ਕੈਂਟ ) ਤੋਂ ਲੈ ਕੇ ਆਈ.ਆਈ.ਆਈ ਚੌਕ ਤੱਕ ਕਰੀਬ 94 ਕਰੋੜ ਦੀ ਲਾਗਤ ਨਾਲ 4.72 ਕਿਲੋਮੀਟਰ ਲੰਬਾਈ ਵਾਲੀ ਰਿੰਗ ਰੋਡ ਜਲਦੀ ਹੀ ਪੂਰੀ ਹੋਵੇਗੀ, ਜਿਸਦੇ ਨਾਲ ਸ਼ਹਿਰ ਦੇ ਵਿਚ ਵਧਦੇ ਟਰੈਫ਼ਿਕ ਦਾ ਘਟੇਗਾ। ਇਸ ਸਬੰਧ ਵਿਚ ਚੱਲ ਰਹੇ ਪ੍ਰਗਤੀ ਕਾਰਜਾਂ ਦਾ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਇੱਥੇ ਦੌਰਾ ਕਰਕੇ ਜਾਇਜ਼ਾ ਲਿਆ।
ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਇੰਸਪੈਕਟਰਾਂ ਨੂੰ ਤੋਹਫ਼ਾ, 80 ਨੂੰ ਬਣਾਇਆ ਡੀਐਸਪੀ
ਦੌਰੇ ਦੋਰਾਨ ਡਿਪਟੀ ਕਮਿਸ਼ਨਰ ਨੇ ਰਿੰਗ ਰੋਡ ਦੇ ਚੱਲ ਰਹੇ ਪ੍ਰਗਤੀ ਕਾਰਜਾ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਕਿਹਾ ਤਾਂ ਜੋ ਆਮ ਲੋਕਾਂ ਲਈ ਇਹ ਰਿੰਗ ਰੋਡ ਚਾਲੂ ਕੀਤੀ ਜਾ ਸਕੇ।
ਬਠਿੰਡਾ ਏਮਜ਼ ’ਚ ਤਿੰਨ ਰਾਜ਼ਾਂ ਦੇ ਪੇਂਡੂ ਖੇਤਰਾਂ ਦੇ ਉਪਭੋਗਤਾ ਬਾਰੇ ਵਰਕਸ਼ਾਪ ਦਾ ਆਯੋਜਿਨ
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਸਹਾਇਕ ਕਮਿਸ਼ਨਰ ਪੰਕਜ ਕੁਮਾਰ , ਐਕਸੀਅਨ ਟਰੱਸਟ ਗੁਰਰਾਜ ਸਿੰਘ , ਐਕਸੀਅਨ ਲੋਕ ਨਿਰਮਾਣ ਵਿਭਾਗ ਇੰਦਰਜੀਤ ਸਿੰਘ, ਐਸ.ਡੀ.ਓ ਅਮੁੱਲਿਆ ਗਰਗ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸ ਸਿੰਘ ਤੋਂ ਇਲਾਵਾ ਇੰਮਪਰੂਵਮੈਂਟ ਟਰਸਟ ਦੇ ਅਧਿਕਾਰੀ ਹਾਜ਼ਰ ਸਨ।