WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਾਡੀ ਸਿਹਤ

ਬਠਿੰਡਾ ਏਮਜ਼ ’ਚ ਤਿੰਨ ਰਾਜ਼ਾਂ ਦੇ ਪੇਂਡੂ ਖੇਤਰਾਂ ਦੇ ਉਪਭੋਗਤਾ ਬਾਰੇ ਵਰਕਸ਼ਾਪ ਦਾ ਆਯੋਜਿਨ

ਬਠਿੰਡਾ, 14 ਫ਼ਰਵਰੀ: ‘ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਕਾਰਜਸ਼ੀਲਤਾ ਅਤੇ ਉਪਯੋਗਤਾ ਬਾਰੇ ਉੱਤਰੀ ਭਾਰਤ ਦੇ ਤਿੰਨ ਰਾਜਾਂ (ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼) ਦੇ ਪੇਂਡੂ ਖੇਤਰਾਂ ਦੇ ਉਪਭੋਗਤਾ ਅਨੁਭਵ ਬਾਰੇ’ ਇੱਕ ਸਹਿਯੋਗੀ ਪ੍ਰੋਜੈਕਟ ਦੀ ਖੋਜ ਨੂੰ ਪ੍ਰਸਾਰਿਤ ਕਰਨ ਲਈ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ ਏਮਜ਼ ਬਠਿੰਡਾ ਨੇ ਇੱਕ ਆਯੋਜਨ ਕੀਤਾ। ਇਹ ਵਰਕਸ਼ਾਪ 12 ਫਰਵਰੀ ਨੂੰ ਕਾਰਜਕਾਰੀ ਨਿਰਦੇਸ਼ਕ ਪ੍ਰੋ. (ਡਾ.) ਡੀ.ਕੇ. ਸਿੰਘ ਦੀ ਅਗਵਾਈ ਹੇਠ ਹੋਈ 9 ਪ੍ਰੋਜੈਕਟ ਨੂੰ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ICSSR) ਦੁਆਰਾ ਫੰਡ ਕੀਤਾ ਗਿਆ ਹੈ ਅਤੇ ਖੋਜਕਰਤਾਵਾਂ ਦੀ ਇੱਕ ਟੀਮ ਦੁਆਰਾ ਤਿੰਨ ਜਗਾਹ ਜਿਵੇਂ ਕਿ ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤਾ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਇੰਸਪੈਕਟਰਾਂ ਨੂੰ ਤੋਹਫ਼ਾ, 80 ਨੂੰ ਬਣਾਇਆ ਡੀਐਸਪੀ

ਪ੍ਰੋ. (ਡਾ.) ਕਮਲੇਸ਼ ਕੇ ਸ਼ਰਮਾ ਅਤੇ ਡਾ. ਸਿਮਰਜੀਤ ਕੌਰ (ਏਮਜ਼ ਬਠਿੰਡਾ), ਡਾ: ਮੁਥੁਵੇਂਕਟਾਚਲਮ ਐਸ. (ਆਈ.ਐਚ.ਬੀ.ਏ.ਐਸ. ਦਿੱਲੀ), ਡਾ. ਪ੍ਰਗਿਆ ਪਾਠਕ (ਡਾ. ਆਰ.ਐਮ.ਐਲ.ਆਈ.ਐਮ.ਐਸ. ਲਖਨਊ) ਅਤੇ ਡਾ. ਮਮਤਾ (ਏਮਜ਼ ਜੋਧਪੁਰ) ਖੋਜ ਕਰਤਾ ਸਨ। ਇਸ ਮੌਕੇ ਪ੍ਰੋ. ਅਖਿਲੇਸ਼ ਪਾਠਕ ਡੀਨ (ਅਕਾਦਮਿਕ), ਡਾਕਟਰ ਰਾਜੀਵ ਕੁਮਾਰ ਮੈਡੀਕਲ ਸੁਪਰਡੈਂਟ, ਲੈਫਟੀਨੈਂਟ ਕਰਨਲ ਰਾਜੀਵ ਸੇਨ ਰਾਏ ਡਿਪਟੀ ਡਾਇਰੈਕਟਰ ਪ੍ਰਸ਼ਾਸਨ, ਪ੍ਰੋ. (ਡਾ.) ਰਾਕੇਸ਼ ਕੱਕੜ ਕਮਿਊਨਿਟੀ ਅਤੇ ਫੈਮਿਲੀ ਮੈਡੀਸਨ ਵਿਭਾਗ ਦੇ ਮੁਖੀ ਅਤੇ ਹੋਰ ਵਿਭਾਗਾਂ ਦੇ ਮੁਖੀ ਅਤੇ ਫੈਕਲਟੀ, ਏਮਜ਼ ਬਠਿੰਡਾ ਸ਼ਾਮਿਲ ਸਨ। ਵਰਕਸ਼ਾਪ ਦੀ ਸ਼ੁਰੂਆਤ ਵਿਸ਼ੇਸ਼ ਮਹਿਮਾਨ ਡਾ: ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਨੇ ਕੀਤੀ ।

ਕਿਸ਼ਤਾਂ ’ਚ ਰਿਸ਼ਵਤ ਲੈਂਦਾ ‘ਭਲਾ’ ਥਾਣੇਦਾਰ ਵਿਜੀਲੈਂਸ ਵੱਲੋਂ ਕਾਬੂ

ਡਾ: ਮਨੀਸ਼ ਗੁਪਤਾ ਜ਼ਿਲ੍ਹਾ ਕੋਵਿਡ ਅਫ਼ਸਰ ਸਿਵਲ ਹਸਪਤਾਲ ਬਠਿੰਡਾ, ਮੈਡੀਕਲ ਅਫ਼ਸਰ/ਕਮਿਊਨਿਟੀ ਹੈਲਥ ਅਫ਼ਸਰ (ਸੀ.ਐਚ.ਓ.), ਏ.ਐਨ.ਐਮ., ਆਸ਼ਾ, ਆਂਗਣਵਾੜੀ ਵਰਕਰ, ਪੰਚਾਇਤ ਆਗੂ ਅਤੇ ਸਬੰਧਿਤ ਰਾਜਾਂ ਦੇ ਪੇਂਡੂ ਖੇਤਰਾਂ ਤੋਂ ਲਾਭਪਾਤਰੀ ਸ਼ਾਮਿਲ ਸਨ। ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਖੋਜ ਟੀਮ, ਸਿਹਤ ਕਰਮੀ ਅਤੇ ਲਾਭਕਾਰੀ ਆਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਏ।ਦਿਨ ਭਰ ਦੀਆਂ ਗਤੀਵਿਧੀਆਂ ਵਿੱਚ ਪ੍ਰੋਜੈਕਟ ਦੇ ਉਦੇਸ਼ਾਂ, ਡੇਟਾ ਇਕੱਠਾ ਕਰਨ ਅਤੇ ਸੰਕਲਨ ਦੇ ਤਰੀਕਿਆਂ ਅਤੇ ਪ੍ਰੋਜੈਕਟ ਦੀਆਂ ਪ੍ਰਮੁੱਖ ਖੋਜਾਂ ’ਤੇ ਚਰਚਾ ਅਤੇ ਵਿਚਾਰ-ਵਟਾਂਦਰਾ ਸ਼ਾਮਲ ਸੀ।ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਕਾਰਜਕੁਸ਼ਲਤਾ, ਵਰਤੋਂ ਅਤੇ ਉਪਭੋਗਤਾਵਾਂ ਦੇ ਤਜਰਬਿਆਂ ਬਾਰੇ ਖੋਜ ਕਾਫ਼ੀ ਉਤਸ਼ਾਹਜਨਕ ਸੀ। ਇਸ ਖੋਜ ਦੀ ਅੰਤਿਮ ਰਿਪੋਰਟ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ ਨੂੰ ਸੌਂਪੀ ਜਾਵੇਗੀ।

 

Related posts

ਸਿਹਤ ਵਿਭਾਗ ਵੱਲੋਂ ਪਿੰਡ ਪੱਧਰ ਤੇ ਬਣਾਏ ਜਾ ਰਹੇ ਹਨ ਬੀਮਾ ਕਾਰਡ

punjabusernewssite

ਸਿਹਤ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਵਿਸ਼ਵ ਸੁਣਨ ਸ਼ਕਤੀ ਸਬੰਧੀ ਦਿਨ ਮਨਾਇਆ

punjabusernewssite

ਇੰਡੀਅਨ ਆਇਲ ਲਿਮਟਿਡ ਨੇ ਬਾਲਿਆਂਵਾਲੀ ਵਿਖੇ ਚਮੜੀ ਰੋਗਾਂ ਦੇ ਇਲਾਜ ਲਈ ਮੁਫਤ ਮੈਡੀਕਲ ਕੈਂਪ ਲਗਵਾਇਆ

punjabusernewssite