ਬੀਬੀਐਮਬੀ ਤਲਵਾੜਾ ਵੱਲੋਂ 77ਵਾਂ ਗਣਤੰਤਰ ਦਿਵਸ ਕੌਮੀ ਜਜਬੇ ਅਤੇ ਉਤਸਾਹ ਨਾਲ ਮਨਾਇਆ ਗਿਆ

Date:

spot_img

👉ਡਿਪਟੀ ਚੀਫ ਇੰਜਨੀਅਰ ਵੀਕੇ ਮੀਨਾ ਨੇ ਲਹਿਰਾਇਆ ਤਿਰੰਗਾ
👉ਸਕੂਲੀ ਵਿਦਿਆਰਥੀਆਂ ਨੇ ਪੇਸ਼ ਕੀਤਾ ਸਭਿਆਚਾਰਕ ਪ੍ਰੋਗਰਾਮ
👉ਪੋਂਗ ਡੈਮ ਤੇ ਵੀ ਮਨਾਇਆ ਗਿਆ ਗਣਤੰਤਰ ਦਿਵਸ
ਤਲਵਾੜਾ, 26 ਜਨਵਰੀ:ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐਮਬੀ) ਤਲਵਾੜਾ ਵੱਲੋਂ ਚੀਫ ਇੰਜਨੀਅਰ ਸ੍ਰੀ ਰਾਕੇਸ਼ ਕੁਮਾਰ ਗੁਪਤਾ ਦੇ ਮਾਰਗਦਰਸ਼ਨ ਵਿਚ ਟਾਊਨਸ਼ਿਪ ਦੇ ਨਰਸਰੀ ਗਰਾਊਂਡ ਵਿੱਚ 77ਵਾਂ ਗਣਤੰਤਰ ਦਿਵਸ ਪੂਰੇ ਕੌਮੀ ਜਜ਼ਬੇ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਡਿਪਟੀ ਚੀਫ ਇੰਜਨੀਅਰ ਸ੍ਰੀ ਵੀ. ਕੇ. ਮੀਨਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਤਿਰੰਗੇ ਨੂੰ ਸਲਾਮੀ ਭੇਂਟ ਕੀਤੀ ਗਈ।ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਡਿਪਟੀ ਚੀਫ ਇੰਜਨੀਅਰ ਸ੍ਰੀ ਵੀ. ਕੇ. ਮੀਨਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਰੇ ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ ਅਤੇ ਇਲਾਕੇ ਦੇ ਵਸਨੀਕਾਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ 26 ਜਨਵਰੀ ਭਾਰਤ ਦੇ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਨਾਲ ਦਰਜ ਹੈ ਕਿਉਂਕਿ ਇਸ ਦਿਨ ਦੇਸ਼ ਦਾ ਸੰਵਿਧਾਨ ਲਾਗੂ ਹੋਇਆ, ਜਿਸ ਨਾਲ ਭਾਰਤ ਨੂੰ ਇੱਕ ਸੰਪ੍ਰਭੂ, ਸਮਾਜਵਾਦੀ, ਧਰਮਨਿਰਪੇਖ ਅਤੇ ਲੋਕਤਾਂਤਰਿਕ ਗਣਰਾਜ ਵਜੋਂ ਪਛਾਣ ਮਿਲੀ।ਸ੍ਰੀ ਮੀਨਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਬੀਬੀਐਮਬੀ ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਆਧੁਨਿਕ ਭਾਰਤ ਦਾ ਉਹ ਪਵਿੱਤਰ ਸਥਾਨ ਹੈ ਜਿਸ ਦਾ ਸੁਪਨਾ ਸਾਡੇ ਪੁਰਖਿਆਂ ਨੇ ਵੇਖਿਆ ਸੀ।

ਇਹ ਵੀ ਪੜ੍ਹੋ Punjab Police ਦੇ ਕਾਂਸਟੇਬਲ ਦੇ ਕਾਤਲਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਦੀ ਖੁਸ਼ਹਾਲੀ, ਹਰਿਤ ਕ੍ਰਾਂਤੀ ਅਤੇ ਊਰਜਾ ਸੁਰੱਖਿਆ ਵਿੱਚ ਬੀਬੀਐਮਬੀ ਦਾ ਯੋਗਦਾਨ ਅਦੁੱਤੀ ਹੈ। ਬੀਬੀਐਮਬੀ ਦੇ ਪ੍ਰੋਜੈਕਟ ਨਾ ਸਿਰਫ਼ ਬਿਜਲੀ ਉਤਪਾਦਨ ਕਰ ਰਹੇ ਹਨ, ਸਗੋਂ ਲੱਖਾਂ ਘਰਾਂ ਅਤੇ ਖੇਤਾਂ ਤੱਕ ਖੁਸ਼ਹਾਲੀ ਪਹੁੰਚਾ ਰਹੇ ਹਨ।ਉਨ੍ਹਾਂ ਬੀਬੀਐਮਬੀ ਦੇ ਇੰਜਨੀਅਰਾਂ ਅਤੇ ਕਰਮਚਾਰੀਆਂ ਦੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਉਹਨਾਂ ਸਾਰੇ ਕਰਮਚਾਰੀਆਂ ਨੂੰ ਨਮਨ ਕਰਨ ਦਾ ਦਿਨ ਹੈ ਜੋ ਕਠਿਨ ਪਰਿਸਥਿਤੀਆਂ ਵਿੱਚ ਵੀ ਦੇਸ਼ ਨਿਰਮਾਣ ਦੇ ਇਸ ਯੱਗ ਵਿੱਚ ਨਿਰੰਤਰ ਯੋਗਦਾਨ ਪਾ ਰਹੇ ਹਨ।ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਸ੍ਰੀ ਮੀਨਾ ਨੇ ਕਿਹਾ ਕਿ ਬੱਚਿਆਂ ਦੇ ਚਿਹਰਿਆਂ ’ਤੇ ਦਿੱਖ ਰਹੀ ਮੁਸਕਾਨ ਅਤੇ ਉਤਸ਼ਾਹ ਹੀ ਦੇਸ਼ ਦਾ ਅਸਲ ਭਵਿੱਖ ਹੈ। ਉਨ੍ਹਾਂ ਬੱਚਿਆਂ ਨੂੰ ਅਨੁਸ਼ਾਸਨ, ਦੇਸ਼ ਭਗਤੀ ਅਤੇ ਚੰਗੀ ਸਿੱਖਿਆ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹੀ ਮੁੱਲ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਵਿੱਚ ਸਹਾਇਕ ਸਾਬਤ ਹੋਣਗੇ।ਇਸ ਮੌਕੇ ਉਨ੍ਹਾਂ ਨੇ ਮੀਡੀਆ ਕਰਮੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਤੰਤਰ ਦੇ ਚੌਥੇ ਸਤੰਭ ਵਜੋਂ ਮੀਡੀਆ ਸਮਾਜ ਤੱਕ ਸਹੀ ਜਾਣਕਾਰੀ ਪਹੁੰਚਾਉਣ ਅਤੇ ਬੀਬੀਐਮਬੀ ਦੀਆਂ ਉਪਲਬਧੀਆਂ ਨੂੰ ਲੋਕਾਂ ਤੱਕ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਇਹ ਵੀ ਪੜ੍ਹੋ CM Bhagwant Mann ਨੇ Hoshiarpur ‘ਚ ਕੌਮੀ ਤਿਰੰਗਾ ਲਹਿਰਾਇਆ, ਦੇਖੋ Live

ਅੰਤ ਵਿੱਚ ਸ੍ਰੀ ਵੀ. ਕੇ. ਮੀਨਾ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਤਿਰੰਗੇ ਦੀ ਛਾਂ ਹੇਠ ਇਹ ਸੰਕਲਪ ਲੈਣ ਕਿ ਆਪਣੀ ਤਕਨੀਕੀ ਕਾਬਲੀਅਤ ਅਤੇ ਕਰਤੱਬ ਨਿਸ਼ਠਾ ਨਾਲ ਬੀਬੀਐਮਬੀ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਇਆ ਜਾਵੇਗਾ ਅਤੇ ਆਤਮਨਿਰਭਰ ਭਾਰਤ ਦੀ ਨਿਰਮਾਣ ਯਾਤਰਾ ਵਿੱਚ ਆਪਣਾ ਸਰਵੋਚ ਯੋਗਦਾਨ ਦਿੱਤਾ ਜਾਵੇਗਾ।ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਪ੍ਰੇਡ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਫਾਇਰ ਬ੍ਰਿਗੇਡ ਅਤੇ ਵੱਖ-ਵੱਖ ਸਕੂਲਾਂ ਦੀਆਂ ਐਨਸੀਸੀ ਅਤੇ ਐਨਐਸਐਸ ਟੁਕੜੀਆਂ ਨੇ ਭਾਗ ਲਿਆ ਅਤੇ ਅਨੁਸ਼ਾਸਨ ਤੇ ਦੇਸ਼ ਭਗਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਮੌਕੇ ਬੀਬੀਐਮਬੀ ਵੱਲੋਂ ਕਰਵਾਏ ਹਿੰਦੀ ਪਖਵਾੜੇ ਦੇ ਜੇਤੂ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਗਰਾਨ ਇੰਜਨੀਅਰ ਸ੍ਰੀਮਤੀ ਮਨਵੀਨ ਚੌਧਰੀ ਅਤੇ ਸ੍ਰੀ ਅਜੀਤ ਕੁਮਾਰ, ਕਾਰਜਕਾਰੀ ਇੰਜਨੀਅਰ ਸ੍ਰੀ ਵਿਨੈ ਕੁਮਾਰ, ਸ੍ਰੀ ਗੌਰਵ ਲਾਂਬਾ ਅਤੇ ਸ੍ਰੀ ਪੁਨੀਤ ਮਹਾਜਨ, ਐਸਡੀਓ ਸ੍ਰੀ ਧੀਰਜ ਕੁਮਾਰ, ਗੋਪਾਲ ਸਿੰਘ, ਜੰਗੀਰ ਸਿੰਘ ਗਿੱਲ, ਰਾਜੇਸ ਸ਼ਰਮਾ, ਜੁਨੀਅਰ ਇੰਜਨੀਅਰ ਸ੍ਰੀ ਗੁਲਸ਼ਨ ਕੁਮਾਰ, ਜਤਿਨ ਸ਼ਰਮਾ, ਬਲਜੀਤ ਸਿੰਘ, ਹਰਪ੍ਰੀਤ ਸਿੰਘ, ਓਮਰਾਓ ਸਿੰਘ, ਸੁਪਰਡੈਂਡ ਤਿਲਕ ਰਾਜ ਸ਼ਜਮਾ, ਪ੍ਰਿੰਸੀਪਲ ਰੋਹਿਤ ਸਲਾਰੀਆ ਅਤੇ ਗਿਤਾਂਜਲੀ ਸ਼ਰਮਾ ਵੀ ਹਾਜਰ ਸਨ। ਇਸ ਤੋਂ ਬਿਨ੍ਹਾਂ ਨਿਗਰਾਨ ਇੰਜਨੀਅਰ ਮਨਵੀਨ ਚੌਧਰੀ ਵੱਲੋਂ ਪੌਂਗ ਡੈਮ ਤੇ ਵੀ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ ਗਿਆ ਜਦੋਂ ਕਿ ਚੀਫ ਇੰਜਨੀਅਰ ਦਫ਼ਤਰ ਵਿਖੇ ਵੀ ਤਿਰੰਗਾ ਲਹਿਰਾਇਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...