ਸੁਖਪਾਲ ਖਹਿਰਾ ਦੇ ਚੱਲਦੇ ਭਾਸ਼ਣ ‘ਚ ਮਹੰਤ ਦਾ ਕੁੱਟਾਪਾ

Date:

spot_img

ਸੰਗਰੂਰ: ਸੰਗਰੂਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਖਹਿਰਾ ਅੱਜ ਚੋਣ ਪ੍ਰਚਾਰ ਕਰਨ ਲਈ ਪਿੰਡ ਲੱਡਾ ਪਹੁੰਚੇ। ਜਦੋਂ ਸੁਖਪਾਲ ਖਹਿਰਾ ਵੱਲੋਂ ਪਿੰਡ ਲੱਡਾ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਤਾਂ ਉਸੀ ਸਮੇਂ ਚੱਲਦੇ ਭਾਸ਼ਣ ਵਿਚ ਸਿਮਰਨ ਮਹੰਤ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਹਾਲਾਂਕਿ ਉੱਥੇ ਬੈਠੇ ਲੋਕਾਂ ਵੱਲੋਂ ਸਿਮਰਨ ਮਹੰਤ ਦਾ ਵਿਰੋਧ ਵੀ ਕੀਤਾ ਗਿਆ। ਉੱਥੇ ਬੈਠੇ ਕੁਝ ਕਾਂਗਰਸੀ ਵਰਕਰਾਂ ਨੇ ਸਿਮਰਨ ਮਹੰਤ ਦਾ ਕੁਟਾਪਾ ਵੀ ਚਾੜ ਦਿੱਤਾ। ਖਬਰਾਂ ਦੀ ਮੰਨੀਏ ਤਾਂ ਸਿਮਰਨ ਮਹੰਤ ਦੀ ਗੱਡੀ ਦੀ ਵੀ ਤੋੜ-ਫੋੜ ਕੀਤੀ ਗਈ।

BIG NEWS: ਕਾਂਗਰਸ ਨੇ ਫਿਰੋਜ਼ਪੁਰ ਸੀਟ ਤੋਂ ਐਲਾਨਿਆ ਉਮੀਦਵਾਰ

ਜ਼ਿਕਰਯੋਗ ਹੈ ਕਿ ਲੱਡਾ ਪਿੰਡ ਦੇ ਸਰਪੰਚ ਮਿੱਠੂ ਲੱਡਾ ਦਾ ਕੁਝ ਸਾਲ ਪਹਿਲਾਂ ਸਿਮਰਨ ਮਹੰਤ ਨਾਲ ਵਿਆਹ ਹੋਇਆ ਸੀ। ਪਰ ਵਿਆਹ ਦੇ ਇੱਕ ਸਾਲ ਮਗਰੋਂ ਇਹ ਦੋਹੇ ਵੱਖ ਹੋ ਗਏ ਸੀ। ਹੁਣ ਦੇਖਣਾ ਹੋਵੇਗਾ ਕਿ ਮਹੰਤ ਦੀ ਕੁੱਟਮਾਰ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਤੇ ਆਉਣ ਵਾਲੇ ਸਮੇਂ ਵਿੱਚ ਖਹਿਰਾ ਨੂੰ ਚੋਣ ਪ੍ਰਚਾਰ ਕਰਦੇ ਸਮੇਂ ਮਹੰਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related