Pathankot News: ਵਿਜੀਲੈਂਸ ਬਿਉਰੋ ਨੇ ਬੀਤੀ ਦੇਰ ਰਾਤ ਇੱਕ ਵੱਡੀ ਕਾਰਵਾਈ ਕਰਦਿਆਂ ਹੋਟਲ ਮਾਲਕ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ Punjab Police ਦੇ SHO ਨੂੰ ਆਪਣੇ ਹੀ ਥਾਣੇ ਦੇ ਕੁਆਟਰ ਵਿਚੋਂ ਗ੍ਰਿਫਤਾਰ ਕੀਤਾ ਹੈ। ਰਿਸ਼ਵਤ ਸਮੇਤ ਫ਼ੜੇ ਗਏ ਪੁਲਿਸ ਅਫ਼ਸਰ ਦੀ ਪਹਿਚਾਣ ਇੰਸਪੈਕਟਰ ਗੁਲਸ਼ਨ ਕੁਮਾਰ ਵਜੋਂ ਹੋਈ ਹੈ, ਜੋਕਿ ਥਾਣਾ ਧਾਰ ਕਲਾਂ ਦਾ SHO ਲੱਗਿਆ ਹੋਇਆ ਸੀ। ਵਿਜੀਲੈਂਸ ਕੋਲ ਇਸ ਥਾਣੇ ਦੇ ਇਲਾਕੇ ਵਿਚ ਪੈਂਦੇ ਇੱਕ ਹੋਟਲ ਮਧੂਬਨ ਦੇ ਮਾਲਕ ਵੱਲੋਂ ਸਿਕਾਇਤ ਕੀਤੀ ਗਈ ਸੀ, ਜਿਸਦੇ ਹੋਟਲ ਵਿਚ ਕੁੱਝ ਦਿਨ ਪਹਿਲਾਂ ਗਾਹਕਾਂ ਤੇ ਵੇਟਰ ਵਿਚਕਾਰ ਲੜਾਈ ਹੋ ਗਈ ਸੀ।
ਇਹ ਵੀ ਪੜ੍ਹੋ 👉Big News; Amit Shah ਦੇ ਦੌਰੇ ਤੋਂ ਪਹਿਲਾਂ Mansa ‘ਚ DC ਦੇ ਗੰਨਮੈਨ ਦੇ ਘਰ ਚੱਲੀਆਂ ਗੋ*ਲੀ*ਆਂ,ਦੋ ਦੀ ਮੌ*ਤ, ਦੋ ਜਖ਼ਮੀ
ਇਸ ਲੜਾਈ ਵਿਚ ਗਾਹਕ ਜਖ਼ਮੀ ਹੋ ਗਿਆ, ਜਿਸਦੀ ਸਿਕਾਇਤ ‘ਤੇ ਪੁਲਿਸ ਨੇ ਵੇਟਰ ਸਮੇਤ ਹੋਟਲ ਦੇ ਮਾਲਕ ਵਿਰੁਧ ਪਰਚਾ ਦਰਜ ਕਰ ਦਿੱਤਾ। ਹੋਟਲ ਮਾਲਕ ਮੁਤਾਬਕ ਗਲਤ ਤੌਰ ‘ਤੇ ਉਸਦਾ ਨਾਮ ਪਰਚੇ ਵਿਚ ਪਾਉਣ ਤੋਂ ਬਾਅਦ SHO ਉਸਦੀ ਗ੍ਰਿਫਤਾਰੀ ਦਾ ਡਰਾਵਾ ਦੇ ਰਿਹਾ ਸੀ ਤੇ ਨਾਲ ਹੀ ਪਰਚੇ ਵਿਚੋਂ ਨਾਮ ਕੱਢਣ ਬਦਲੇ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਲੱਗਿਆ। ਬਾਅਦ ਵਿਚ ਢਾਈ ਲੱਖ ‘ਤੇ ਆ ਗਿਆ। ਪ੍ਰੰਤੂ ਇਸ ਦੌਰਾਨ ਉਸਨੇ ਵਿਜੀਲੈਂਸ ਨੂੰ ਸੂਚਿਤ ਕਰ ਦਿੱਤਾ, ਜਿਸਦੇ ਆਧਾਰ’ਤੇ ਸੋਮਵਾਰ ਦੇਰ ਸ਼ਾਮ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਲੈਂਦੇ ਹੋਏ ਵਿਜੀਲੈਂਸ ਦੀ ਟੀਮ ਨੇ SHO ਨੂੰ ਗ੍ਰਿਫਤਾਰ ਕਰ ਲਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



