ਨਵੀਂ ਦਿੱਲੀ, 17 ਸਤੰਬਰ: ਆਗਾਮੀ ਦਿਨਾਂ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਤੋਂ ਪਹਿਲਾਂ ਊਥੇ ਦੇ ਇੱਕ ਪ੍ਰਸਿੱਧ ਮੰਦਿਰ ’ਚ ਭਾਰਤ ਨਾਅਰੇ ਲਿਖੇ ਗਏ ਹਨ। ਕੈਲਫ਼ੋਰਨੀਆ ਦੇ ਸ਼ਹਿਰ ਨੀਵਾਰਕ ਦੇ ਵਿਸ਼ਵ ਪ੍ਰਸਿੱਧ ਮੰਦਿਰ ਸ਼੍ਰੀ ਸਵਾਮੀਨਰਾਇਣ ਵਾਸਨਾ ਸੰਸਥਾ ਦੀਆਂ ਕੰਧਾਂ ’ਤੇ ਇਹ ਨਾਅਰੇ ਲਿਖੇ ਗਏ ਹਨ। ਇੰਨ੍ਹਾਂ ਨਾਅਰਿਆਂ ਵਿਚ ਜਿੱਥੇ ਦੇਸ ਤੇ ਪ੍ਰਧਾਨ ਮੰਤਰੀ ਵਿਰੁਧ ਲਿਖਿਆ ਗਿਆ ਹੈ, ਉਥੇ ਖ਼ਾਲਿਸਤਾਨੀ ਪੱਖੀ ਸਲੋਗਨ ਵੀ ਹਨ, ਜਿਸਦੇ ਕਾਰਨ ਸ਼ੰਕਾ ਜਾਹਰ ਕੀਤੀ ਜਾ ਰਹੀ ਹੈ ਕਿ ਇਹ ਨਾਅਰੇ ਖ਼ਾਲਿਸਤਾਨ ਪੱਖੀਆਂ ਨੇ ਲਿਖੇ ਹਨ।
ਦਿੱਲੀ ਨੂੰ ਅੱਜ ਮਿਲੇਗਾ ਨਵਾਂ ਮੁੱਖ ਮੰਤਰੀ, ਕੇਜਰੀਵਾਲ ਦੇਣਗੇ ਅਸਤੀਫਾ
ਹਿੰਦੂ ਅਮਰੀਕਨ ਫ਼ਾਊਡੇਂਸਨ ਨਾਂ ਦੀ ਸੰਸਥਾ ਵੱਲੋਂ ਇੱਕ ਟਵੀਟ ਕਰਕੇ ਇੰਨ੍ਹਾਂ ਨਾਅਰਿਆਂ ਦੀ ਤਸਵੀਰਾਂ ਆਪਣੇ ਐਕਸ ਅਕਾਉਂਟ ’ਤੇ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਤੇ ਹੋਰਨਾਂ ਹਿੰਦੂ ਜਥੇਬੰਦੀਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਅਮਰੀਕਾ ਦੇ ਰਾਸਟਰਪਤੀ ਜੋ ਬਾਈਡਨ ਤੋਂ ਇਸ ਘਟਨਾ ਵਿਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਨਾਅਰੇ ਲਿਖ਼ਣ ਤੋਂ ਇਲਾਵਾ ਭੰਨਤੋੜ ਵੀ ਕੀਤੀ ਗਈ ਹੈ।
Share the post "ਮੋਦੀ ਦੀ ਯਾਤਰਾ ਤੋਂ ਪਹਿਲਾਂ ਅਮਰੀਕਾ ’ਚ ਮੰਦਿਰ ’ਤੇ ਭਾਰਤ ਵਿਰੋਧੀ ਨਾਅਰੇ ਲਿਖ਼ੇ"