ਗੁਰਦਾਸਪੁਰ, 30 ਜੂਨ: ਹਾਲੇ ਪੰਜਾਬ ਦੇ ਵਿਚ ਆਗਾਮੀ ਸਮੇਂ ਦੌਰਾਨ ਐਲਾਨ ਹੋਣਾ ਬਾਕੀ ਹੈ ਪ੍ਰੰਤੂ ਪਿਛਲੇ ਸਾਲ ਐਨਐਸਏ ਤਹਿਤ ਗ੍ਰਿਫਤਾਰ ਕੀਤੇ ਗਏ ਖ਼ਾਲਿਸਤਾਨ ਸਮਰਥਕ ਅਤੇ ਖਡੂਰ ਸਾਹਿਬ ਹਲਕੇ ਤੋਂ ਅਜਾਦ ਉਮੀਦਵਾਰ ਦੇ ਤੌਰ ’ਤੇ ਵੱਡੇ ਅੰਤਰ ਨਾਲ ਲੋਕ ਸਭਾ ਚੋਣਾਂ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਹੁਣ ਇੱਕ-ਇੱਕ ਕਰਕੇ ਆਪੋ-ਆਪਣੀਆਂ ਦਾਅਵੇਦਾਰੀਆਂ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਤਹਿਤ ਉਨ੍ਹਾਂ ਦੇ ਇੱਕ ਸਾਥੀ ਦਲਜੀਤ ਸਿੰਘ ਕਲਸੀ ਨੇ ਵੀ ਗੁਰਦਾਸਪੁਰ ਹਲਕੇ ਦੀ ਡੇਰਾ ਬਾਬਾ ਨਾਨਕ ਸੀਟ ਤੋਂ ਉਪ ਚੋਣ ਲੜਣ ਦਾ ਐਲਾਨ ਕੀਤਾ ਹੈ।
ਸਾਬਕਾ ਸਰਪੰਚ ਨੂੰ ਨਸ਼ਾ ਤਸਕਰਾਂ ਨੂੰ ਰੋਕਣਾ ਮਹਿੰਗਾ ਪਿਆ, ਬੇਰਹਿਮੀ ਨਾਲ ਕ+ਤਲ
ਇਸ ਐਲਾਨ ਦੀ ਜਾਣਕਾਰੀ ਕਲਸੀ ਦੀ ਪਤਨੀ ਨੇ ਅੱਜ ਸੋਸਲ ਮੀਡੀਆ ’ਤੇ ਪਾਈ ਇੱਕ ਪੋਸਟ ਵਿਚ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਿਨ੍ਹਾਂ ਕਸੂਰ ਤੋਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਕੀਤੇ ਗਏ ਭਾਈ ਕਲਸੀ ਦੇ ਵੱਲੋਂ ਇਹ ਚੋਣ ਲੜਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਡੇਰਾ ਬਾਬਾ ਨਾਨਕ ਵਿਚ ਦਲਜੀਤ ਸਿੰਘ ਕਲਸੀ ਦਾ ਨਾਨਕਾ ਪਿੰਡ ਵੀ ਹੈ। ਜਿਕਰਯੋਗ ਹੈ ਕਿ ਕਲਸੀ ਮੂਲ ਰੂਪ ਵਿਚ ਦਿੱਲੀ ਦੇ ਪੰਜਾਬੀ ਬਾਗ ਦਾ ਰਹਿਣ ਵਾਲਾ ਹੈ ਤੇ ਉਹ ਪਿਛਲੇ ਲੰਮੇ ਸਮੇਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਨਜਦੀਕੀ ਸਾਥੀ ਮੰਨਿਆ ਜਾਂਦਾ ਹੈ। ਇਸਤੋਂ ਪਹਿਲਾਂ ਕੁਲਵੰਤ ਸਿੰਘ ਰਾਊਕੇ ਦੇ ਵੱਲੋਂ ਬਰਨਾਲਾ ਅਤੇ ਭਗਵੰਤ ਸਿੰਘ ਬਾਜੇ ਕੇ ਵੱਲੋਂ ਗਿੱਦੜਵਹਾ ਹਲਕੇ ਤੋਂ ਉਪ ਚੋਣ ਲੜਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ।
ਫਸਲੀ ਵਿਭਿੰਨਤਾ:ਖੇਤੀਬਾੜੀ ਵਿਭਾਗ ਵੱਲੋਂ ਸਾਉਣੀ ਦੀ ਮੱਕੀ ਦੇ ਬੀਜਾਂ ’ਤੇ ਦਿੱਤੀ ਜਾਵੇਗੀ
ਜਿਕਰ ਕਰਨਾ ਬਣਦਾ ਹੈ ਕਿ ਡੇਰਾ ਬਾਬਾ ਨਾਨਕ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸ ਤੋਂ ਐਮ.ਪੀ ਦੀ ਚੋਣ ਜਿੱਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਸਤੀਫ਼ਾ ਦੇਣ ਕਾਰਨ ਖਾਲੀ ਹੋਈ ਹੈ। ਜਦੋਂਕਿ ਗਿੱਦੜਵਾਹਾ ਹਲਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਐਮ.ਪੀ ਚੁਣੇ ਜਾਣ ਕਾਰਨ ਅਤੇ ਬਰਨਾਲਾ ਕੈਬਨਿਟ ਮੰਤਰੀ ਮੀਤ ਹੇਅਰ ਦੇ ਸੰਗਰੂਰ ਤੋਂ ਐਮ.ਪੀ ਬਣਨ ਕਾਰਨ ਖ਼ਾਲੀ ਹੋਈ ਹੈ। ਇਸਤੋਂ ਇਲਾਵਾ ਹੁਸ਼ਿਆਰਪੁਰ ਤੋਂ ਐਮ.ਪੀ ਚੁਣੇ ਗਏ ਡਾ ਰਾਜ ਕੁਮਾਰ ਦੇ ਅਸਤੀਫ਼ੇ ਕਾਰਨ ਚੱਬੇਵਾਲ ਵਿਧਾਨ ਸਭਾ ਸੀਟ ਵੀ ਖਾਲੀ ਹੋਈ ਹੈ। ਇੰਨ੍ਹਾਂ ਚਾਰਾਂ ਸੀਟਾਂ ’ਤੇ ਆਉਣ ਵਾਲੇ ਸਮੇਂ ਵਿਚ ਉਪ ਚੋਣੀ ਹੋਣੀ ਹੈ।