ਭਾਈ ਗੁਰਜਿੰਦਰ ਸਿੰਘ ਸਿੱਧੂ ਬਣੇ ਭੁੱਚੋ ਖੁਰਦ ਦੇ ਸਰਪੰਚ

0
173
+1
1163 ਵੋਟਾਂ ਦੇ ਫਰਕ ਨਾਲ ਦਰਜ ਕੀਤੀ ਇਤਿਹਾਸਿਕ ਜਿੱਤ
ਬਠਿੰਡਾ, 17 ਅਕਤੂਬਰ: ਬਠਿੰਡਾ ਜਿਲ੍ਹਾ ਦੇ ਪਿੰਡ ਭੁੱਚੋ ਖੁਰਦ ਦੀ ਪੰਚਾਇਤੀ ਚੋਣਾਂ ਦੇ ਨਤੀਜਿਆਂ ਵਿੱਚ ਭਾਈ ਗੁਰਜਿੰਦਰ ਸਿੰਘ ਸਿੱਧੂ ਨੇ ਵਿਰੋਧੀ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 1143 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਸਾਹਮਣੇ ਆਏ ਚੋਣ ਨਤੀਜਿਆਂ ਵਿੱਚ ਪਿੰਡ ਦੀਆਂ ਕੁੱਲ 4006 ਵੋਟਾਂ ਵਿੱਚੋਂ 3286 ਵੋਟਾਂ ਪੋਲ ਹੋਈਆਂ, ਜਿਸ ਵਿੱਚੋਂ ਭਾਈ ਗੁਰਜਿੰਦਰ ਸਿੰਘ ਸਿੱਧੂ ਨੂੰ 2143 ਵੋਟਾਂ ਮਿਲੀਆਂ ਅਤੇ ਗੁਰਪ੍ਰੀਤ ਸਿੰਘ ਨੂੰ 980 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕੇਵਲ 35 ਵੋਟਾਂ ਮਿਲੀਆਂ।
ਇਸ ਨਤੀਜਿਆਂ ਵਿੱਚ ਭਾਈ ਗੁਰਜਿੰਦਰ ਸਿੰਘ ਸਿੱਧੂ ਦੇ ਸਮਰਥਨ ਵਾਲੇ 9 ਵਿੱਚੋਂ 8 ਪੰਚਾਇਤ ਮੈਂਬਰਾਂ ਨੇ ਜਿੱਤ ਪ੍ਰਾਪਤ ਕੀਤੀ ਜੋ ਕਿ ਬੇਅੰਤ ਸਿੰਘ, ਪਰਮਜੀਤ ਕੌਰ, ਹਰਦੇਵ ਸਿੰਘ, ਸੁਰਜੀਤ ਕੌਰ, ਸਰਬਜੀਤ ਸਿੰਘ, ਬਲਵੀਰ ਸਿੰਘ, ਜਗਜੀਤ ਸਿੰਘ ਅਤੇ ਗੁਰਮੇਲ ਕੌਰ ਹਨ। ਇਸ ਵੱਡੀ ਜਿੱਤ ਉਪਰੰਤ ਭਾਈ ਸਾਹਿਬ ਨੇ ਤਹਿ ਦਿਲੋਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਪਿੰਡ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡਣਗੇ। ਇਸ ਮੌਕੇ ਉਹਨਾਂ ਨੇ ਪ੍ਰਸ਼ਾਸਨ ਦਾ ਸ਼ਾਂਤਮਈ ਅਤੇ ਪਾਰਦਰਸ਼ੀ ਤਰੀਕੇ ਨਾਲ ਚੋਣਾਂ ਕਰਵਾਉਣ ‘ਤੇ ਧੰਨਵਾਦ ਕੀਤਾ।
+1

LEAVE A REPLY

Please enter your comment!
Please enter your name here