Monday, May 4, 2026
spot_img
spot_img

ਚੇਅਰਮੈਨ ਬਲਕਾਰ ਸਿੰਘ ਭੋਖੜਾ ਵੱਲੋਂ ਬਿਨਾਂ ਸਰਕਾਰ ਦੀ ਮਨਜੂਰੀ ਲਏ ਬਣਾਏ ਯਾਰਡਾਂ ਵਿੱਚ ਕਣਕ ਦੀ ਖ਼ਰੀਦ ਕਰ ਰਹੇ ਲੋਕਾਂ ਉਪਰ ਕੀਤੀ ਕਰਵਾਈ

Date:

spot_img

Bathinda News:ਮਾਰਕੀਟ ਕਮੇਟੀ ਗੋਨਿਆਣਾ ਮੰਡੀ ਦੇ ਚੇਅਰਮੈਨ ਬਲਕਾਰ ਸਿੰਘ ਭੋਖੜਾ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਮਾਰਕੀਟ ਕਮੇਟੀ ਦੀ ਫ਼ੀਸ ਦਿੱਤੇ ਬਿਨਾਂ ਕਿਸਾਨਾਂ ਤੋਂ ਕਣਕ ਦੀ ਸਿੱਧੀ ਖ਼ਰੀਦ ਕੀਤੀ ਜਾ ਰਹੀ ਸੀ ਜਿਸ ਨੂੰ ਰੋਕਣ ਲਈ ਮਾਰਕੀਟ ਕਮੇਟੀ ਗੋਨਿਆਣਾ ਮੰਡੀ ਦੇ ਚੇਅਰਮੈਨ ਬਲਕਾਰ ਸਿੰਘ ਭੋਖੜਾ ਦੀ ਅਗਵਾਈ ਵਿੱਚ ਮਾਰਕੀਟ ਕਮੇਟੀ ਦੇ ਸਕੱਤਰ ਬਲਕਾਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਵੱਖ ਵੱਖ ਥਾਂਵਾਂ ਉਪਰ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਪਿੰਡ ਨੇਹੀਆਂ ਵਾਲਾ ਤੋਂ ਮਹਿਮਾ ਸਰਜਾ ਨੂੰ ਜਾਂਦੀ ਸੜਕ ਉਪਰ ਇੱਕ ਚਾਰ ਦੀਵਾਰੀ ਅੰਦਰ ਸੰਤ ਟਰੇਡਰਜ ਅਤੇ ਖੁਸ਼ੀ ਫੀਡ ਫੈਕਟਰੀ ਵੱਲੋਂ ਸਰਕਾਰ ਦੀ ਮਨਜੂਰੀ ਲਏ ਬਿਨਾਂ ਕਣਕ ਨੂੰ ਇਕੱਠਾ ਕੀਤਾ ਜਾ ਰਿਹਾ ਸੀ ਅਤੇ ਖ਼ਰੀਦ ਕੀਤੀ ਜਾ ਰਹੀ ਸੀ

ਇਹ ਵੀ ਪੜ੍ਹੋ  ਮੁੱਖ ਮੰਤਰੀ ਵੱਲੋਂ ਠੇਕੇਦਾਰਾਂ ਨੂੰ ਗਾਰੰਟੀ-ਹੁਣ ਤੁਹਾਡੇ ਕੋਲੋਂ ਕੋਈ ਵੀ ਰਿਸ਼ਵਤ ਮੰਗਣ ਦੀ ਜੁਰਅੱਤ ਨਹੀਂ ਕਰੇਗਾ

ਜਦੋਂ ਇਸ ਇਕੱਠੀ ਕੀਤੀ ਹੋਈ ਕਣਕ ਬਾਰੇ ਜਾਣਕਾਰੀ ਲਈ ਗਈ ਤਾਂ ਪਤਾ ਲੱਗਿਆ ਕਿ ਇਹ ਕਣਕ ਇਹਨਾ ਫਰਮਾ ਵੱਲੋਂ ਕਿਸਾਨਾਂ ਤੋਂ ਸਿੱਧੀ ਖ਼ਰੀਦ ਕੀਤੀ ਗਈ ਹੈ ਅਤੇ ਸਰਕਾਰ ਤੋਂ ਯਾਰਡ ਬਣਾਉਣ ਦੀ ਮਨਜੂਰੀ ਵੀ ਨਹੀਂ ਲਈ ਗਈ ਅਤੇ ਮਾਰਕੀਟ ਕਮੇਟੀ ਦੀ ਫੀਸ ਵੀ ਨਹੀਂ ਭਰੀ ਗਈ ਤਾਂ ਉਸ ਇਕੱਠੀ ਕੀਤੀ ਹੋਈ ਕਣਕ ਦਾ ਮੁਲਾਂਕਣ ਕਰਨ ਤੇ ਪਤਾ ਲੱਗਾ ਕਿ ਇਹ ਇਕੱਠੀ ਕੀਤੀ ਹੋਈ ਕਣਕ ਸੰਤ ਟਰੇਡਰ ਕੋਲ ਲੱਗਭਗ 5000 ਹਜ਼ਾਰ ਗੱਟਾ (2500 ਕੁਇੰਟਲ) ਅਤੇ ਖ਼ੁਸ਼ੀ ਫੀਡ ਫੈਕਟਰੀ ਕੋਲ ਲੱਗਭਗ 300ਗੱਟਾ (150 ਕੁਇੰਟਲ) ਹੈ। ਸਾਰੀ ਜਾਂਚ ਕਰਨ ਤੋਂ ਬਾਅਦ ਮਾਰਕੀਟ ਕਮੇਟੀ ਗੋਨਿਆਣਾ ਮੰਡੀ ਵੱਲੋਂ ਇਹਨਾਂ ਫਰਮਾ ਤੋਂ 3% ਮਾਰਕੀਟ ਕਮੇਟੀ ਦੀ ਫੀਸ ਅਤੇ 3-3% ਆਰ ਡੀ ਐਫ ਸਹਿਤ ਜੁਰਮਾਨਾ ਭਰਵਾਇਆ ਗਿਆ ਜਿਸ ਦੀ ਕੀਮਤ ਲੱਗਭਗ ਪੰਜ ਲੱਖ ਅੱਸੀ ਹਜ਼ਾਰ ਰੁਪਏ ਬਣਦੀ ਹੈ।

ਇਹ ਵੀ ਪੜ੍ਹੋ  50,000 ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਓਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੰਤ ਟਰੇਡਰ ਤੋਂ ਇਸ ਜਗ੍ਹਾ ਉਪਰ ਕਣਕ ਇਕੱਠੀ ਕਰਨ ਤੇ ਮਾਰਕੀਟ ਕਮੇਟੀ ਵੱਲੋਂ ਲੱਗਭਗ 62 ਹਜ਼ਾਰ ਰੁਪਏ ਦੀ ਫ਼ੀਸ ਅਤੇ ਜ਼ੁਰਮਾਨਾ ਭਰਵਾਇਆ ਗਿਆ ਸੀ ਅਤੇ ਅੱਗੇ ਤੋਂ ਇਸ ਜਗ੍ਹਾ ਉਪਰ ਕਣਕ ਦੀ ਖ਼ਰੀਦ ਨਾਂ ਕਰਨ ਦੇ ਚੇਤਾਵਨੀ ਦਿੱਤੀ ਗਈ ਸੀ ਪਰ ਇਹਨਾਂ ਵੱਲੋਂ ਕੁੱਝ ਦਿਨ ਰੁਕ ਕੇ ਦੁਬਾਰਾ ਤੋਂ ਫੇਰ ਇਸ ਜਗ੍ਹਾ ਉਪਰ ਕਣਕ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦਾ ਪਤਾ ਲੱਗਦੇ ਹੀ ਮਾਰਕੀਟ ਕਮੇਟੀ ਵੱਲੋਂ ਦੁਬਾਰਾ ਸੰਤ ਟਰੇਡਰ ਨੂੰ 546750/- ਰੂਪਏ ਮਾਰਕੀਟ ਕਮੇਟੀ ਦੀ ਫ਼ੀਸ ਸਮੇਤ ਜ਼ੁਰਮਾਨਾ ਭਰਵਾਇਆ ਗਿਆ ਅਤੇ 15 ਦਿਨਾਂ ਲਈ ਇਹਨਾਂ ਦਾ ਲਾਇਸੈਂਸ ਦੀ ਰੱਦ ਕਰ ਦਿੱਤਾ ਗਿਆ ਹੈ।ਚੇਅਰਮੈਨ ਬਲਕਾਰ ਸਿੰਘ ਭੋਖੜਾ ਨੇ ਇਹਨਾਂ ਫਰਮਾ ਨੂੰ ਸਖ਼ਤ ਹਦਾਇਤ ਕੀਤੀ ਕਿ ਜੇਕਰ ਅੱਗੇ ਤੋਂ ਕੋਈ ਵੀ ਫਰਮ ਇਸ ਤਰ੍ਹਾਂ ਕਿਸੇ ਵੀ ਫ਼ਸਲ ਦੀ ਖ਼ਰੀਦ ਬਿਨਾਂ ਸਰਕਾਰ ਦੀ ਮਨਜੂਰੀ ਲਏ ਕਰੇਗੀ ਜਾਂ ਸਰਕਾਰੀ ਫ਼ੀਸ ਨਹੀਂ ਭਰੇਗੀ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

Share post:

spot_img

Popular

More like this
Related