ਭਾਈ ਪਰਗਟ ਸਿੰਘ ਭੋਡੀਪੁਰਾ ਅਕਾਲੀ ਦਲ ਵਾਰਸਿ ਪੰਜਾਬ ਦੇ ਵੱਲੋ ਮਾਲਵਾ ਜੋਨ -2 ਦੇ ਜੋਨ ਇੰਚਾਰਜ ਨਿਯੁਕਤ

Date:

spot_img

Bathinda News : ਦਸਤਾਰ ਫੈਡਰੇਸਨ ਦੇ ਸੂਬਾ ਪ੍ਰਧਾਨ ਪੰਥਕ ਸਖਸੀਅਤ ਭਾਈ ਪਰਗਟ ਸਿੰਘ ਭੋਡੀਪੁਰਾ ਜੋ ਲੰਬੇ ਸਮੇਂ ਤੋ ਪੰਥਕ ਸਫਾਂ ਵਿੱਚ ਸੇਵਾ ਨਿਭਾਅ ਰਹੇ ਸਨ। ਉਨਾਂ ਦਾ ਸੰਤ ਸਮਾਜ ਅਤੇ ਪੰਥਕ ਜਥੇਬੰਦੀਆਂ ਵਿੱਚ ਬਹੁਤ ਰਸੂਖ ਅਤੇ ਸਤਿਕਾਰ ਹੈ।ਅਕਾਲੀ ਦਲ ਵਾਰਸਿ ਪੰਜਾਬ ਦੀ ਸੀਨੀਅਰ ਲੀਡਰਸਿਪ ਵੱਲੋ ਭਾਈ ਭੋਡੀਪੁਰਾ ਦੀਆਂ ਲੰਬੇ ਸਮੇਂ ਤੋ ਪੰਥਕ ਖੇਤਰ ਵਿੱਚ ਦਿੱਤੀਆਂ ਸੇਵਾਵਾ ਅਤੇ ਤਜਰਬੇ ਨੂੰ ਵੇਖਦੇ ਹੋਏ ਉਨਾਂ ਨੂੰ ਮਾਲਵਾ ਜੋਨ 2 ਅਧੀਨ ਬਠਿੰਡਾ,ਮੋਗਾ,ਸ੍ਰੀ ਮੁਕਤਸਰ ਸਾਹਿਬ ,ਫਰੀਦਕੋਟ,ਫਾਜਲਿਕਾ,ਫਿਰੋਜਪੁਰ ਜਿਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ 👉Amit Shah ਦੇ ਪੰਜਾਬ ‘ਚ NDA ਦੇ ਗਠਜੋੜ ਵਾਲੇ ਬਿਆਨ ਨੂੰ ਬੂਰ ਪੈਣ ਲੱਗਿਆ, Jalandhar ‘ਚ ਭਾਜਪਾ ਤੇ ਪੁਨਰਸੁਰਜੀਤੀ ਆਗੂਆਂ ਵਿਚਕਾਰ ਹੋਈ ਮੀਟਿੰਗ !

ਇੰਨਾ ਜਿਲਿਆਂ ਅਧੀਨ ਆਉਦੇ 25 ਅਸੈਬਲੀ ਹਲਕਿਆਂ ਵਿੱਚ ਪਾਰਟੀ ਦੇ ਪ੍ਰਚਾਰ ਪਾਸਾਰ ਨਾਲ ਸਬੰਧਿਤ ਕਾਰਜਾਂ ਦੀ ਸਮੀਖਿਆ ਅਤੇ ਪਾਰਟੀ ਦੀ ਸੀਨੀਅਰ ਲੀਡਰਸਿਪ ਅਤੇ ਸੰਗਤ ਨਾਲ ਤਾਲਮੇਲ ਯਕੀਨੀ ਬਣਾਉਣ ਲਈ ਭੋਡੀਪੁਰਾ ਦੀ ਨਿਯੁਕਤੀ ਪਾਰਟੀ ਲਈ ਲਾਹੇਬੰਦ ਸਾਬਿਤ ਹੋਵੇਗੀ।ਭਾਈ ਭੋਡੀਪੁਰਾ ਨੇ ਆਪਣੀ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਮੈਬਰ ਪਾਰਲੀਮੈਟ ਭਾਈ ਅੰਮਿ੍ਤਪਾਲ ਸਿੰਘ ਖਾਲਸਾ,ਬਾਪੂ ਤਰਸੇਮ ਸਿੰਘ,ਵਿਧਾਇਕ ਮਨਪ੍ਰੀਤ ਸਿੰਘ ਇਆਲੀ,ਐਮ ਪੀ ਸਰਬਜੀਤ ਸਿੰਘ ਖਾਲਸਾ,ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਭਾਈ ਸੁਖਵਿੰਦਰ ਸਿੰਘ ਅਗਵਾਨ,ਬਾਬੂ ਸਿੰਘ ਬਰਾੜ,ਲੱਖਾ ਸਿੰਘ ਸਿਧਾਣਾ,ਸ੍ਰ ਕਾਬਲ ਸਿੰਘ ,ਸ੍ਰ ਦਲੇਰ ਸਿੰਘ ਡੋਡ,ਸ੍ਰ ਪਰਗਟ ਸਿੰਘ ਸੰਧੂ ,ਮਨਦੀਪ ਸਿੰਘ ਸਿੱਧੂ ,ਗਿੱਲ ਰੌਤਾਂ ਆਦਿ ਦਾ ਧੰਨਵਾਦ ਕਰਦਿਆਂ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

PSPCL ਵੱਲੋਂ ਪਟਿਆਲਾ ਵਿਖੇ ਮਾਸਿਕ ਇਨੋਵੇਸ਼ਨ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ

Patiala News : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL)...

70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ: ਯੋਗਾ ਅੰਡਰ-17 ਲੜਕਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਬਣਿਆ ਚੈਂਪੀਅਨ

Sports News: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਬਠਿੰਡਾ ਸ੍ਰੀ ਰਾਜੀਵ...

BIG NEWS: PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ

ਚੰਡੀਗੜ੍ਹ: ਪੰਜਾਬ ਵਿੱਚ PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ...