ਗਿੱਦੜਬਾਹਾ, 1 ਸਤੰਬਰ : 2015 ’ਚ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਗਾਮੀ ਦਿਨਾਂ ਵਿਚ ਹੋਣ ਜਾ ਰਹੀ ਗਿੱਦੜਬਾਹਾ ਜਿਮਨੀ ਚੋਣ ਲੜਣ ਦਾ ਐਲਾਨ ਕੀਤਾ ਹੈ। ਇਹ ਐਲਾਨ ਬਕਾਇਦਾ ਉਨ੍ਹਾਂ ਵੱਲੋਂ ਗਿੱਦੜਬਾਹਾ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੀਤਾ ਗਿਆ।ਉਨ੍ਹਾਂ ਦਾਅਵਾ ਕੀਤਾ ਕਿ ਇਹ ਫੈਸਲਾ ਇਸ ਕਰਕੇ ਲਿਆ ਹੈ ਕਿ ਉਹ ਖ਼ੁਦ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਵਿਧਾਨ ਸਭਾ ਵਿਚ ਚੁੱਕ ਸਕਣ, ਕਿਉਂਕਿ ਇਸਤੋਂ ਪਹਿਲਾਂ ਅਕਾਲੀ ਦਲ, ਫ਼ਿਰ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਵਾਰ ਵਾਰ ਦਾਅਵਾ ਕਰਨ ਦੇ ਬਾਵਜੂਦ ਮਾਮਲੇ ਦਾ ਹੱਲ ਨਹੀਂ ਕੱਢਿਆ ਹੈ।
ਗੁਰੂਦੁਆਰਾ ਸਾਹਿਬ ਦੀ ਇਮਾਰਤ ਦੇ ਸ਼ੀਸੇ ਭੰਨਣ ਵਾਲਾ ਸ਼ਰਾਰਤੀ ਬਠਿੰਡਾ ਪੁਲਿਸ ਵੱਲੋਂ ਘੰਟਿਆਂ ਵਿਚ ਕਾਬੂ
ਸੁਖਰਾਜ ਸਿੰਘ ਨੇ ਦੋਸ਼ ਲਗਾਇਆ ਕਿ ਲਗਭਗ ਬੇਅਦਬੀ ਤੇ ਗੋਲੀ ਕਾਂਡ ਨੂੰ ਵਾਪਰੇ ਦਸ ਸਾਲ ਹੋਣ ਜਾ ਰਹੇ ਹਨ ਪ੍ਰੰਤੂ ਸਰਕਾਰਾਂ ਵੱਲੋਂ ਝੂਠੇ ਲਾਰੇ ਲਗਾ ਕੇ ਸਮਾਂ ਲੰਘਾਇਆ ਜਾ ਰਿਹਾ। ਉਹਨਾਂ ਕਿਹਾ ਕਿ ਸਿੱਖ ਪੰਥ ਅੱਜ ਵੀ ਇਨਸਾਫ਼ ਦੇ ਲਈ ਸੜਕਾਂ ’ਤੇ ਸੰਘਰਸ਼ ਕਰ ਰਿਹਾ ਪ੍ਰੰਤੂ ਸਰਕਾਰਾਂ ਦੀ ਰਹੱਸਮਈ ਚੁੱਪੀ ਕਾਰਨ ਕੇਸ ਵੀ ਪੰਜਾਬ ਵਿਚੋਂ ਤਬਦੀਲ ਕਰਕੇ ਚੰਡੀਗੜ੍ਹ ਭੇਜ ਦਿੱਤੇ ਹਨ। ਸੁਖਰਾਜ ਸਿੰਘ ਨੇ ਦਾਅਵਾ ਕੀਤਾ ਕਿ ਉਹ ਬਤੌਰ ਪੰਥਕ ਉਮੀਦਵਾਰ ਇਸ ਹਲਕੇ ਦੇ ਵੋਟਰਾਂ ਦਾ ਸਾਥ ਮੰਗਦੇ ਹਨ ਤੇ ਪੰਥਕ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਚੱਲਣਗੇ।
ਹਰਿਆਣਾ ਦੇ ਵਿਚ ਹੁਣ 1 ਦੀ ਬਜ਼ਾਏ ਇਸ ਦਿਨ ਹੋਵੇਗੀ ਵੋਟਿੰਗ,ਚੋਣ ਕਮਿਸ਼ਨ ਨੇ ਵੋਟਾਂ ਦਾ ਦਿਨ-ਬਦਲਿਆਂ
ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਵੀ ਵਿਚਰ ਰਹੇ ਹਨ ਹਲਕੇ ਵਿਚ
ਗਿੱਦੜਬਾਹਾ: ਉਧਰ ਪੰਥਕ ਮਸਲਿਆਂ ਵਿਚ ਬੇਬਾਕ ਅਵਾਜ਼ ਬਣ ਕੇ ਉਭਰਨ ਵਾਲੇ ਨੌਜਵਾਨ ਦੀਪ ਸਿੱਧੂ ਦੇ ਭਰਾਤਾ ਮਨਦੀਪ ਸਿੱਧੂ ਵੀ ਪਿਛਲੇ ਕੁੱਝ ਦਿਨਾਂ ਤੋਂ ਹਲਕੇ ਦੇ ਪਿੰਡਾਂ ਵਿਚ ਵਿਚਰ ਰਹੇ ਹਨ, ਹਾਲਾਂਕਿ ਉਨ੍ਹਾਂ ਆਪਣੀ ਉਮੀਦਵਾਰੀ ਦਾ ਐਲਾਨ ਨਹੀਂ ਕੀਤਾ ਪ੍ਰੰਤੂ ਸਿਆਸੀ ਤੌਰ ’ਤੇ ਵਿਚਰਨ ਦੇ ਚੱਲਦੇ ਹਲਕੇ ਵਿਚ ਸਿਆਸੀ ਚਰਚਾਵਾਂ ਦਾ ਬਜ਼ਾਰ ਗਰਮ ਹੈ। ਜਿਕਰਯੋਗ ਹੈ ਕਿ ਦੀਪ ਸਿੱਧੂ ਦੀ ਇੱਕ ਰਹੱਸਮਈ ਹਾਲਾਤਾਂ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।
Share the post "ਭਾਈ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਗਿੱਦੜਬਾਹਾ ਹਲਕੇ ਦੀ ਜਿਮਨੀ ਚੋਣ ਲੜਣ ਦਾ ਐਲਾਨ"