spot_img

ਗੁਰੂਦੁਆਰਾ ਸਾਹਿਬ ਦੀ ਇਮਾਰਤ ਦੇ ਸ਼ੀਸੇ ਭੰਨਣ ਵਾਲਾ ਸ਼ਰਾਰਤੀ ਬਠਿੰਡਾ ਪੁਲਿਸ ਵੱਲੋਂ ਘੰਟਿਆਂ ਵਿਚ ਕਾਬੂ

Date:

spot_img

ਬਠਿੰਡਾ, 1 ਸਤੰਬਰ: ਬੀਤੀ ਅੱਧੀ ਰਾਤ ਸਥਾਨਕ ਸ਼ਹਿਰ ਦੀ 100 ਫੁੱਟੀ ਰੋਡ ’ਤੇ ਸਥਿਤ ਗੁਰੂਦੁਆਰਾ ਸਾਹਿਬ ਸਿਵਲ ਸਟੇਸ਼ਨ ਦੀ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸੇ ਭੰਨਣ ਵਾਲੇ ਸ਼ਰਾਰਤੀ ਅਨਸਰ ਨੂੰ ਬਠਿੰਡਾ ਪੁਲਿਸ ਨੇ ਕੁੱਝ ਹੀ ਘੰਟਿਆਂ ਵਿਚ ਕਾਬੂ ਕਰ ਲਿਆ। ਇਸ ਸਬੰਧੀ ਅੱਜ ਸਵੇਰੇ ਹੀ ਪ੍ਰਬੰਧਕੀ ਕਮੇਟੀ ਦੀ ਸਿਕਾਇਤ ’ਤੇ ਅਗਿਆਤ ਵਿਅਕਤੀ ਵਿਰੁਧ ਥਾਣਾ ਸਿਵਲ ਲਾਈਨਜ ਵਿਖੇ ਮੁਕੱਦਮਾ ਨੰਬਰ 129 ਮਿਤੀ ਅ/ਧ 298,324(4) ਬੀਐਨਐਸ ਦਰਜ਼ ਕਰ ਲਿਆ ਸੀ।

 

ਪ੍ਰੇਮੀ ਜੋੜਾ 1 ਕਿਲੋ ਅਫ਼ੀਮ ਸਹਿਤ ਕਾਬੂ

ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ ਡੀ ਅਜੈ ਗਾਂਧੀ ਨੇ ਦਸਿਆ ਕਿ ਘਟਨਾ ਦਾ ਪਤਾ ਚੱਲਦੇ ਹੀ ਡੀ.ਐੱਸ.ਪੀ (ਸਿਟੀ-2) ਬਠਿੰਡਾ ਸਰਬਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਸਿਵਲ ਲਾਈਨ ਦੇ ਮੁੱਖ ਅਫਸਰ ਥਾਣਾ ਇੰਸਪੈਕਟਰ ਹਰਜੋਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ-1 ਇੰਸਪੈਕਟਰ ਨਵਪ੍ਰੀਤ ਸਿੰਘ ਅਤੇ ਇੰਚਾਰਜ ਸੀ.ਆਈ.ਏ ਸਟਾਫ-2 ਇੰਸਪੈਕਟਰ ਕਰਨਦੀਪ ਸਿੰਘ ਦੀਆਂ ਟੀਮਾਂ ਬਣਾਈਆਂ ਗਈਆਂ ਸਨ।

ਰੁੱਤ ਬਦਲੀਆਂ ਦੀ:ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ’ਚ ਵੱਡੀ ਪੱਧਰ ’ਤੇ ਅਧਿਕਾਰੀਆਂ ਦੇ ਤਬਾਦਲੇ

ਪੁਲਿਸ ਟੀਮਾਂ ਵੱਲੋ ਗੁਰੂਦੁਆਰਾ ਸਾਹਿਬ ਦੇ ਨਜਦੀਕ ਰਸਤਿਆਂ ਵਿੱਚ ਲੱਗੇ ਵੱਖ-ਵੱਖ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਟੈਕਨੀਕਲ ਸੋਰਸਾਂ ਦੀ ਮੱਦਦ ਨਾਲ ਮੁੱਕਦਮਾ ਉਕਤ ਨੂੰ ਟਰੇਸ ਕਰਕੇ ਕਥਿਤ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਮੁਲਜਮ ਦੀ ਪਛਾਣ ਗੁਰਦੀਪ ਉਰਫ ਫੌਜੀ ਉਰਫ ਪੌਪੀ(38 ਸਾਲ) ਵਾਸੀ ਝੁੱਗੀਆਂ 100 ਫੁੱਟ ਰੋਡ ਸ਼ਾਤ ਨਗਰ ਬਠਿੰਡਾ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਪੇਂਟਰ ਦਾ ਕੰਮ ਕਰਦਾ ਹੈ। ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਉਸਨੇ ਇਸ ਘਟਨਾ ਨੂੰ ਕਿੰਨਾਂ ਕਾਰਨਾਂ ਕਰਕੇ ਅੰਜਾਮ ਦਿੱਤਾ।

 

spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...