ਚੰਡੀਗੜ੍ਹ, 21 ਅਗਸਤ: ਪਿਛਲੇ ਦਿਨੀਂ ਦੇਸ ਦੀ ਸਰਬਉੱਚ ਅਦਾਲਤ ਵੱਲੋਂ ਕਰੀਮੀਲੇਅਰ ਦੇ ਮਾਮਲੇ ਵਿਚ ਸੁਣਾਏ ਇੱਕ ਫੈਸਲੇ ਦੇ ਵਿਰੋਧ ’ਚ ਅੱਜ ਬੁਧਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਨੈਸ਼ਨਲ ਕਨਫੈਡਰੇਸ਼ਨ ਆਫ ਦਲਿਤ ਐਂਡ ਟਰਾਈਬਲ ਆਰਗੇਨਾਈਜ਼ੇਸ਼ਨਜ਼ (ਐਨ.ਏ.ਸੀ.ਡੀ.ਏ.ਓ.ਆਰ.) ਵੱਲੋਂ ਦਿੱਤੇ ਗਏ ਇਸ ਸੱਦੇ ਦੀ ਝਾਰਖੰਡ ਮੁਕਤੀ ਮੋਰਚਾ, ਬਸਪਾ, ਖੱਬੇਪੱਖੀਆਂ ਤੇ ਕੁੱਝ ਹੋਰ ਸਿਆਸੀ ਤੇ ਗੈਰ ਸਿਆਸੀ ਸੰਗਠਨਾਂ ਵੱਲੋਂ ਵੀ ਹਿਮਾਇਤ ਦਿੱਤੀ ਗਈ ਹੈ।
ਵਿਰੋਧ ਤੋਂ ਬਾਅਦ UPSC ਨੇ lateral entry advertisement ਨੂੰ ਵਾਪਸ ਲਿਆ
ਬੰਦ ਹਿਮਾਇਤੀਆਂ ਵੱਲੋਂ ਐਸਸੀ, ਐਸਟੀ ਰਿਜ਼ਰਵੇਸ਼ਨ ’ਚ ਕ੍ਰੀਮੀ ਲੇਅਰ ਲਾਗੂ ਕਰਨ ਸਬੰਧੀ ਸੁਣਾਏ ਫੈਸਲੇ ਨੂੰ ਦਲਿਤ ਤੇ ਆਦਿਵਾਸੀਆਂ ਵਿਰੋਧੀ ਕਰਾਰ ਦਿੰਦਿਆਂ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਬੰਦ ਦੇ ਇਸ ਸੱਦੇ ਦਾ ਪੰਜਾਬ ਵਿਚ ਵੀ ਆਸ਼ੰਕ ਅਸਰ ਦੇਖਣ ਨੂੰ ਮਿਲ ਰਿਹਾ। ਜਲੰਧਰ ਸਹਿਤ ਦੁਆਬੇ ਦੇ ਕੁੱਝ ਖੇਤਰਾਂ ਵਿਚ ਕੁੱਝ ਸੰਗਠਨਾਂ ਵੱਲੋਂ ਦਿਨ ਦੌਰਾਨ ਰੋਸ਼ ਪ੍ਰਦਰਸ਼ਨ ਕਰਨ ਦੀਆਂ ਸੂਚਨਾਵਾਂ ਹਨ। ਉਂਝ ਹੁਣ ਤੱਕ ਮਿਲੀਆਂ ਸੂਚਨਾਵਾਂ ਮੁਤਾਬਕ ਪੰਜਾਬ ਭਰ ਵਿਚ ਸਰਕਾਰੀ ਤੇ ਗੈਰ ਸਰਕਾਰੀ ਬੱਸ ਸਰਵਿਸ ਅਤੇ ਸਿਖਿਆ ਸੰਸਥਾਵਾਂ ਰੁਟੀਨ ਦੀ ਤਰ੍ਹਾਂ ਚੱਲ ਰਹੀਆਂ ਹਨ।