ਭਾਰਤ ਮਾਲਾ ਪ੍ਰੋਜੈਕਟ:ਲੰਮੀ ਜਦੋਜਹਿਦ ਤੋਂ ਬਾਅਦ ਕਿਸਾਨਾਂ ਤੇ ਪ੍ਰਸ਼ਾਸਨ ਵਿਚਕਾਰ ਹੋਇਆ ਸਮਝੋਤਾ,ਦੋਨੋਂ ਧਿਰਾਂ ਵਾਪਸ ਮੁੜੀਆਂ

0
66

5 ਦਿਨਾਂ ’ਚ ਕਿਸਾਨੀ ਮੁੱਦਿਆਂ ਨੂੂੰ ਪ੍ਰਸ਼ਾਸਨ ਕਰੇਗਾ ਹੱਲ, ਉਸਤੋਂ ਬਾਅਦ ਹੋਵੇਗਾ ਕੰਮ ਸ਼ੁਰੂ
ਬਠਿੰਡਾ , 23 ਨਵੰਬਰ : ਭਾਰਤ ਮਾਲਾ ਸੜਕ ਪ੍ਰੋਜੈਕਟ ਅਧੀਨ ਬਠਿੰਡਾ ਵਿਚੋਂ ਗੁਜ਼ਰਦੇ ਸ਼੍ਰੀ ਅੰਮ੍ਰਿਤਸਰ-ਜਾਮਨਗਰ ਐਕਸਪ੍ਰੇਸ ਵੇਅ ਦੇ ਲਈ ਤਿੰਨ ਪਿੰਡਾਂ ਦੀ ਜਮੀਨ ’ਤੇ ਕਬਜ਼ੇ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਚੱਲਿਆ ਆ ਰਿਹਾ ਟਕਰਾਅ ਸ਼ਨੀਵਾਰ ਸ਼ਾਮ ਨੂੰ ਖ਼ਤਮ ਹੋ ਗਿਆ। ਅੱਜ ਪੰਜਾਬ ਪੁਲਿਸ ਤੇ ਸਿਵਲ ਦੇ ਉਚ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਵਿਚਕਾਰ ਦੋ ਗੇੜ੍ਹ ਹੀ ਲੰਮੀ ਗੱਲਬਾਤ ਤੋਂ ਬਾਅਦ ਪ੍ਰਸ਼ਾਸਨ ਨੇ ਪੰਜ ਦਿਨਾਂ ’ਚ ਕਿਸਾਨਾਂ ਦੇ ਖ਼ਦਸਿਆਂ ਨੂੰ ਦੂਰ ਕਰਨ ਅਤੇ ਉਨ੍ਹਾਂ ਦੇ ਬਕਾਇਆ ਮੁੱਦਿਆਂ ਦੇ ਹੱਲ ਦਾ ਭਰੋਸਾ ਦਿਵਾਇਆ। ਜਿਸਤੋਂ ਬਾਅਦ ਹੀ ਇਸ ਸੜਕ ਦਾ ਕੰਮ ਸ਼ੁਰੂ ਹੋਵੇਗਾ। ਮੀਟਿੰਗ ਤੋਂ ਬਾਅਦ ਦੋਨੋਂ ਧਿਰਾਂ ਸੰਤੁਸ਼ਟ ਨਜ਼ਰ ਆਈਆਂ ਤੇ ਵਾਪਸੀ ਲਈ ਚਾਲੇ ਪਾ ਦਿੱਤੇ।

ਇਹ ਵੀ ਪੜ੍ਹੋ Punjab by election results: ਮਨਪ੍ਰੀਤ ਬਾਦਲ ਸਹਿਤ ਤਿੰਨ ਹਲਕਿਆਂ ’ਚ ਭਾਜਪਾ ਉਮੀਦਵਾਰਾਂ ਦੀ ਜਮਾਨਤ ਹੋਈ ਜਬਤ

ਪੰਜਾਬ ਸਰਕਾਰ ਦੀ ਤਰਫ਼ੋਂ ਏਡੀਜੀਪੀ ਜਸਕਰਨ ਸਿੰਘ, ਸਾਬਕਾ ਡੀ ਆਈ ਜੀ ਨਰਿੰਦਰ ਭਾਰਗਵ, ਬਠਿੰਡਾ ਰੇਂਜ ਦੇ ਡੀਆਈਜੀ ਐਚ ਐਸ ਭੁੱਲਰ, ਡੀ ਸੀ ਸੌਕਤ ਅਹਿਮਦ ਪਰੇ,ਐਸ ਐਸ ਪੀ ਅਮਨੀਤ ਕੌਂਡਲ ਅਤੇ ਕਿਸਾਨਾਂ ਤਰਫੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ,ਸਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ ਵਿਚਕਾਰ ਪਹਿਲੀ ਗੇੜ੍ਹ ਦੀ ਹੋਈ ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਗਿਰਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਨ, ਪੁਲਿਸ ਦੁਬਾਰਾ ਖੋਹਿਆ ਮੋਬਾਈਲ ਤੇ ਹੋਰ ਸਾਮਾਨ ਵਾਪਸ ਕਰਨ ਦੀ ਮੰਗ ਨੂੰ ਪੂਰਾ ਕਰਨ ਤੋਂ ਬਾਅਦ ਤਿੰਨ ਵਜੇ ਦੂਜੇ ਗੇੜ ਦੀ ਮੀਟਿੰਗ ਸ਼ੁਰੂ ਹੋਈ ਜਿਸ ਵਿਚ ਇਹ ਦੋਨਾਂ ਧਿਰਾਂ ਵਿਚਕਾਰ ਸਮਝੋਤਾ ਸਿਰੇ ਚੜਿਆ। ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਸ਼ਿੰਗਾਰਾ ਸਿੰਘ ਮਾਨ ਤੇ ਹਰਜਿੰਦਰ ਸਿੰਘ ਬੱਗੀ ਨੇ ਦਾਅਵਾ ਕੀਤਾ

ਇਹ ਵੀ ਪੜ੍ਹੋ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ’ਚ ਵੋਟਿੰਗ ਘੱਟ ਹੋਣ ਦੇ ਬਾਵਜੂਦ ਕਾਂਗਰਸ ਦੀ ਵਧੀ ਵੋਟਿੰਗ: ਰਾਜਾ ਵੜਿੰਗ

ਪਿੰਡ ਦੁੱਨੇਆਣਾ ਦੇ ਅਜੇ ਤੱਕ 41 ਕਿਸਾਨਾਂ ਵੱਲੋਂ ਕੋਈ ਚੈੱਕ ਨਹੀਂ ਚੁੱਕਿਆ ਗਿਆ ਅਤੇ 109 ਕਿਸਾਨ ਅਜਿਹੇ ਹਨ ਜਿਨ੍ਹਾਂ ਦੇ ਸਰਕਾਰ ਵੱਲੋਂ ਮਿੱਥੇ ਰੇਟ ਤੇ ਵੀ ਪੂਰਾ ਮੁਆਵਜਾ ਨਹੀਂ ਦਿੱਤਾ ਪਰ ਪੁਲਿਸ ਦੇ ਜੋਰ ਉਹਨਾਂ ਦੀ ਬੀਜੀ ਹੋਈ ਕਣਕ ਤੇ ਬਲਡੋਜਰ ਚਲਾ ਕੇ ਜਬਰੀ ਜਮੀਨ ਤੇ ਕਬਜਾ ਕਰ ਲਿਆ। ਉਹਨਾਂ ਦੋਸ਼ ਲਾਇਆ ਕਿ ਇਸੇ ਪ੍ਰਾਜੈਕਟ ਤਹਿਤ ਭਾਜਪਾਈ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਆਈ ਜ਼ਮੀਨ ਦਾ ਕਰੀਬ ਇੱਕ ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਮੁਆਵਜ਼ਾ ਅਦਾ ਕੀਤਾ ਗਿਆ ਜਦੋਂ ਕਿ ਸ਼ੇਰਗੜ੍ਹ, ਦੁੱਨੇਆਣਾ ਤੇ ਭੁੱਖਿਆਂ ਵਾਲੀ ਦੇ ਕਿਸਾਨਾਂ ਨੂੰ 54 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਰਾਹੀਂ ਨੰਗੀ ਚਿੱਟੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਅੱਜ ਦੇ ਧਰਨੇ ਵਿੱਚ ਕਾਫਲੇ ਸਮੇਤ ਪਹੁੰਚੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਸਾਬਕਾ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ, ਬਿਜਲੀ ਮੁਲਾਜ਼ਮਾਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ । ਜਗਸੀਰ ਸਿੰਘ ਜੀਦਾ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।

 

LEAVE A REPLY

Please enter your comment!
Please enter your name here