ਬਠਿੰਡਾ, 13 ਨਵੰਬਰ: ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 10-11 ਨਵੰਬਰ ਨੂੰ ਸਥਾਨਕ ਆਰ.ਬੀ.ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ’ਭਾਰਤ ਨੂੰ ਜਾਣੋ’ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਸੀਨੀਅਰ ਅਤੇ ਜੂਨੀਅਰ ਪੱਧਰ ’ਤੇ ਲਗਭਗ 30-35 ਸਕੂਲਾਂ ਨੇ ਭਾਗ ਲਿਆ।10ਵੀਂ ਜਮਾਤ ਦੇ ਸਾਰਥਕ ਹਾਂਡਾ ਅਤੇ ਪ੍ਰਿਯਾਂਸ਼ੂ ਨੇ ਭਾਗ ਲਿਆ ਅਤੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਸਕੂਲ ਪ੍ਰਿੰਸੀਪਲ ਡਾ: ਅਨੁਰਾਧਾ ਭਾਟੀਆ ਨੇ ਮੁਕਾਬਲਿਆਂ ’ਚ ਉੱਚ ਸਥਾਨ ਹਾਸਲ ਕਰਨ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਦੀ ਸੰਸਕ੍ਰਿਤੀ, ਪਰੰਪਰਾ, ਇਤਿਹਾਸ ਆਦਿ ਬਾਰੇ ਵੱਧ ਤੋਂ ਵੱਧ ਪੜ੍ਹਨ ਦੀ ਹਦਾਇਤ ਕਰਦਿਆਂ ਪ੍ਰੇਰਿਤ ਕੀਤਾ, ਜਿਸ ਨਾਲ ਉਹ ਮੁਕਾਬਲੇ ਵਿੱਚ ਅਗਲਾ ਉੱਚ ਸਥਾਨ ਹਾਸਲ ਕਰਨ ਵਿੱਚ ਸਹਾਈ ਹੋਣਗੇ।
Share the post "ਭਾਰਤ ਵਿਕਾਸ ਪ੍ਰੀਸ਼ਦ ਨੇ ਆਰ.ਬੀ.ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ‘ਭਾਰਤ ਨੂੰ ਜਾਣੋ’ ਮੁਕਾਬਲਾ ਕਰਵਾਇਆ"