ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਬਠਿੰਡਾ ਵੱਲੋਂ ਸ਼੍ਰੀ ਸਾਲਾਸਰ ਧਾਮ ਵਿਖੇ ਭੰਡਾਰੇ ਲਈ ਟਰੱਕ ਰਵਾਨਾ

Date:

spot_img

Bathinda News: ਸ਼੍ਰੀ ਸਾਲਾਸਰ ਧਾਮ ਵਿਖੇ ਤਿੰਨ ਰੋਜ਼ਾ ਭੰਡਾਰੇ ਲਈ ਭਾਰਤੀ ਸਨਾਤਨ ਧਰਮ ਮਹਾਂਵੀਰ ਦਲ, ਰਜ਼ਿ. ਨੰ: 129, ਬਠਿੰਡਾ ਵੱਲੋਂ ਸੇਵਾਦਾਰਾਂ ਅਤੇ ਰਾਸ਼ਨ ਦਾ ਟਰੱਕ ਚਿੰਰਜੀ ਨਾਲਗਰਗ ਸਾਬਕਾ ਕੈਬੀਨੇਟ ਮੰਤਰੀ ਪੰਜਾਬ ਅਤੇ ਐਡਵੋਕੇਟ ਰਾਜਨ ਗਰਗ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆ ਸਰਪ੍ਰਸਤ ਪ੍ਰੇਮ ਕੁਮਾਰ ਗਰਗ ਨੇ ਦੱਸਿਆ ਕਿ ਇਹ ਭੰਡਾਰਾ ਮਿਤੀ 23 ਅਕਤੂਬਰ ਤੋਂ 25 ਅਕਤੂਬਰ ਤੱਕ ਮੰਡੀ ਡੱਬਵਾਲੀ ਧਰਮਸ਼ਾਲਾ, ਅੰਜਨੀ ਮਾਤਾ ਮੰਦਿਰ ਰੋੜ, ਸ਼੍ਰੀ ਸਾਲਾਸਰ ਧਾਮ ਵਿਖੇ ਲਗਾਇਆ ਜਾਏਗਾ। ਭੰਡਾਰੇ ਵਿੱਚ ਵਿਪਨ ਗੋਇਲ, ਪ੍ਰੇਮ ਗੋਇਲ, ਸੁਰਿੰਦਰ ਗੋਇਲ, ਰਮੇਸ਼ ਗਰਗ,ਪ੍ਰਮੋਦ ਕੁਮਾਰ, ਵਿਕਾਸ ਗੋਇਲ, ਹਰੀਸ਼ ਮੰਗਲਾ, ਸੁਰਜੀਤ ਸਿੰਘ ਅਤੇ ਸ਼ਰਧਾਲੂ ਭੰਡਾਰੇ ਵਿੱਚ ਦਿਨ-ਰਾਤ ਸੇਵਾ ਨਿਭਾਉਣਗੇ।

ਇਹ ਵੀ ਪੜ੍ਹੋ 👉Trump ਨੇ ਲਿਆ ਯੂ-ਟਰਨ ! ਲੱਖਾਂ ਲੋਕਾਂ ਲਈ ਰਾਹਤ ਦੀ ਖ਼ਬਰ

ਉਹਨਾਂ ਦੱਸਿਆ ਕਿ ਪਿਛਲੇ ਇੱਕ ਦਹਾਕੇ ਤੋਂ ਸ਼ਰਧਾਲੂਆਂ ਦੀ ਸੇਵਾ ਅਤੇ ਉਹਨਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਦਲ ਦੇ ਵਲੰਟੀਅਰਾਂ ਵੱਲੋਂ ਨਿਸ਼ਕਾਮ ਸੇਵਾ ਨਿਭਾਈ ਜਾਂਦੀ ਹੈ। ਭੰਡਾਰੇ ਵਿੱਚ ਦੋਸਤ ਵੈਲਫੇਅਰ ਸੋਸਾਇਟੀ (ਰਜ਼ਿ.) ਬਠਿੰਡਾ ਵੱਲੋਂ ਰਮੇਸ਼ ਗਰਗ ਦੀ ਦੇਖ-ਰੇਖ ਹੇਠ ਮੁਫ਼ਤ ਮੁਢਲੀ ਸਹਾਇਤਾ ਅਤੇ ਮੈਡੀਕਲ ਚੈਕਅੱਪ ਕੈਂਪ ਵੀ ਲਗਾਇਆ ਜਾਵੇਗਾ। ਜਿਸ ਵਿੱਚ ਬੀ.ਪੀ., ਸ਼ੂਗਰ ਚੈਕਅੱਪ ਤੋਂ ਇਲਾਵਾ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਦਲ ਦੇ ਵਲੰਟੀਅਰਾਂ ਅਤੇ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਇਸ ਸੇਵਾਦੀ ਸ਼ਰਧਾਲੂਆਂ, ਭਗਤਾਂ ਅਤੇ ਯਾਤਰੂਆਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਇਸ ਭੰਡਾਰੇ ਵਿੱਚ ਬਠਿੰਡਾ ਅਤੇ ਨੇੜਲੇ ਇਕਾਲੇ ਦੀਆਂ ਮਹਿਲਾ ਸੇਵਾਦਾਰ ਵੀ ਸਵੈ-ਇੱਛਾ ਨਾਲ ਯੋਗਦਾਨ ਪਾ ਰਹੀਆਂ ਨੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਨਸ਼ਿਆਂ ਦੇ ਮੁੱਦੇ ‘ਤੇ Arvind Kejriwal ਦਾ Amit Shah ਉੱਪਰ ਵੱਡਾ ਸਿਆਸੀ ਹਮਲਾ…

Delhi News: ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਕੇਂਦਰੀ...

Bathinda Police ਦੀ ਮੁਸਤੈਦੀ ਨਾਲ ਬੱਚਾ ਸੁਰੱਖਿਅਤ ਮਾਪਿਆਂ ਤੱਕ ਪਹੁੰਚਿਆ

👉ਡਾਇਲ-112 ’ਤੇ ਸੂਚਨਾ ਮਿਲਦਿਆਂ ਹੀ PCR ਪੈਟਰੋਲ-03 ਟੀਮ ਨੇ...