ਨਵੀਂ ਦਿੱਲੀ, 30 ਅਪ੍ਰੈਲ: ਜੇਕਰ ਤੁਹਾਨੂੰ ਕਿਹਾ ਜਾਵੇ ਕਿ ਕਰੋਨਾ ਸਮੇਂ ਲੱਗੀ ਕੋਵੀਨਸ਼ੀਲਡ ਨਾਮਕ ਵੈਕਸਿਨ ਟੀਕੇ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ ਤਾਂ ਇਸ ਤੇ ਤੁਹਾਡਾ ਕੀ ਰਿਐਕਸ਼ਨ ਹੋਵੇਗਾ? ਬ੍ਰਿਟਿਸ਼ ਮੀਡੀਆ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਐਸਟਰਾਜੇਨੇਕਾ ਤੇ ਦੋਸ਼ ਹੈ ਕਿ ਉਹਨਾਂ ਦੇ ਟੀਕੇ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਐਸਟਰਾਜੇਨੇਕਾ ਉਹ ਕੰਪਨੀ ਹੈ ਜਿਸਨੇ ਕੋਵਿਡ ਦੇ ਦੌਰਾਨ ਕੋਵੀਸ਼ੀਲਡ ਨਾਮਕ ਵੈਕਸੀਨ ਬਣਾਈ ਸੀ। ਦਵਾਈ ਨਿਰਮਾਤਾ ਕੰਪਨੀ ਐਸਟਰਾਜੇਨੇਕਾ ਨੇ ਮੰਨਿਆ ਹੈ ਕਿ ਉਸ ਦੀ ਕਰੋਨਾ ਵੈਕਸੀਨ ਕੁਝ ਮਾਮਲਿਆਂ ਵਿੱਚ ਥ੍ਰੋਮੋਸਿਸ ਥ੍ਰੋਮੋਸਾਈਟੋਪੇਨੀਆ ਸਿੰਡਰੋਮ ਯਾਨੀ ਟੀਟੀਐਸ ਦਾ ਕਾਰਨ ਬਣ ਸਕਦੀ ਹੈ।
ਚੋਰਾਂ ਨੇ ਜੱਜ ਦੀ ਕੋਠੀ ਨੂੰ ਲਾਇਆ ਸੰਨ, ਹਜ਼ਾਰਾਂ ਦੀ ਨਗਦੀ ਤੇ ਗਹਿਣੇ ਕੀਤੇ ਚੋਰੀ
ਇਸ ਬਿਮਾਰੀ ਦੇ ਕਾਰਨ ਸ਼ਰੀਰ ਵਿੱਚ ਖੂਨ ਗਾੜਾ ਹੋ ਜਾਂਦਾ ਤੇ ਖੂਨ ਦੇ ਪਲੇਟਲੈਟਸ ਘੱਟ ਜਾਂਦੇ ਹਨ ਤੇ ਜਿਸ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਹਾਲਾਂਕਿ ਕੰਪਨੀ ਦੇ ਕੋਲ ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਵੈਕਸੀਨ ‘ਚ ਇਸ ਬਿਮਾਰੀ ਦਾ ਕੀ ਕਾਰਨ ਹੈ। ਇਹਨਾਂ ਦਸਤਾਵੇਜਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਆਉਣ ਵਾਲੇ ਸਮੇਂ ‘ਚ ਕੰਪਨੀ ਨੂੰ ਵੱਡੇ ਨੁਕਸਾਨ ਦੀ ਭਰਪਾਈ ਕਰਨੀ ਪੈ ਸਕਦੀ ਹੈ।