ਚੋਰਾਂ ਨੇ ਜੱਜ ਦੀ ਕੋਠੀ ਨੂੰ ਲਾਇਆ ਸੰਨ, ਹਜ਼ਾਰਾਂ ਦੀ ਨਗਦੀ ਤੇ ਗਹਿਣੇ ਕੀਤੇ ਚੋਰੀ

Date:

spot_img

ਨਵਾਂਸ਼ਹਿਰ, 30 ਅਪ੍ਰੈਲ: ਇਲਾਕੇ ਵਿਚ ਬੇਖ਼ੌਫ਼ ਹੋਏ ਚੋਰਾਂ ਵੱਲੋਂ ਸਥਾਨਕ ਸ਼ਹਿਰ ਵਿਚ ਇੱਕ ਜੱਜ ਦੀ ਬੰਦ ਪਈ ਕੋਠੀ ਵਿਚ ਸੰਨ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਜੱਜ ਚੰਡੀਗੜ ਗਏ ਹੋਏ ਸਨ, ਜਿਸਤੋਂ ਬਾਅਦ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦ ਉਹ ਵਾਪਸ ਆਏ। ਸੂਚਨਾ ਮੁਤਾਬਕ ਜੱਜ ਸਾਹਿਬ ਵੱਲੋਂ ਸਥਾਨਕ ਸ਼ਹਿਰ ਦੇ ਰਣਜੀਤ ਨਗਰ ਵਿਚ ਇੱਕ ਕੋਠੀ ਕਿਰਾਏ ’ਤੇ ਲਈ ਹੋਈ ਹੈ।

ਰਿਸਤਿਆਂ ਦਾ ਘਾਣ: ਭੁੂਆ ਦੇ ਮੁੰਡੇ ਨੇ ਘਰਵਾਲੀ ਨਾਲ ਮਿਲਕੇ ਕੀਤਾ ਮਾਮੇ ਦੇ ਮੁੰਡੇ ਦਾ ਕ+ਤਲ

ਇਸ ਦੌਰਾਨ ਉਹ ਇਸਨੂੰ ਜਿੰਦਰਾ ਲਗਾ ਕੇ ਚੰਡੀਗੜ੍ਹ ਚਲੇ ਗਏ ਤੇ ਵਾਪਸੀ ਸਮੇਂ ਆ ਕੇ ਦੇਖਿਆ ਤਾਂ ਘਰ ਦਾ ਸਮਾਨ ਖਿੱਲਰਿਆ ਪਿਆ ਹੋਇਆ ਸੀ ਤੇ ਨਾਲ ਹੀ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਪੜਤਾਲ ’ਤੇ ਪਤਾ ਲੱਗਿਆ ਕਿ ਘਰ ਵਿਚ ਪਈ ਕਰੀਬ 60-70 ਹਜ਼ਾਰ ਦੀ ਨਗਦੀ ਅਤੇ ਦੋ ਮੁੰਦਰੀਆਂ ਗਾਇਬ ਸਨ। ਇਸ ਮਾਮਲੇ ਵਿਚ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੇ ਜੱਜ ਦੇ ਗੰਨਮੈਂਨ ਦਰਸ਼ਨ ਲਾਲ ਦੇ ਬਿਆਨਾਂ ਉਪਰ ਅਗਿਆਤ ਵਿਅਕਤੀਆਂ ਵਿਰੁਧ ਧਾਰਾ 457,380 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਹੈ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਭਾਜਪਾ ਦੇ ਸਾਬਕਾ ਮੰਤਰੀ ਨੂੰ ਮਹਿਲਾ ਕਮਿਸ਼ਨ ਦਾ ਨੋਟਿਸ ਜਾਰੀ, ਜਾਣੋਂ ਮਾਮਲਾ

ਸੁਰਜੀਤ ਕੁਮਾਰ ਜਿਆਣੀ ਵਲੋਂ ਮਹਿਲਾ ਆਗੂ ਪ੍ਰਤੀ ਅਪਮਾਨਜਨਕ ਸ਼ਬਦਾਵਲੀ...