ਵੱਡੀ ਘਟਨਾ; ਜਗਰਾਓ ‘ਚ ਲੁਟੇਰਿਆਂ ਨੇ Verka ਦੇ GM ਨੂੰ ਲੁੱਟਿਆ; ਪਹਿਲਾਂ ਕੀਤੀ ਭਾਰੀ ਕੁੱਟਮਾਰ

Date:

spot_img

 : ਬੀਤੀ ਸ਼ਾਮ ਲੁਧਿਆਣਾ ਦੇ ਕਸਬਾ ਜਗਰਾਓ ਦੇ ਵਿਚ ਵੈਰਕਾ (Verka) ਦੇ ਜਨਰਲ ਮੈਨੇਜ਼ਰ (GM) ਦੀ ਲੁਟੇਰਿਆਂ ਵੱਲੋਂ ਘੇਰ ਕੇ ਕੁੱਟਮਾਰ ਕਰਨ ਅਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਕਿ ਲੁਟੇਰਿਆਂ ਦੀ ਬੇਰਹਿਮੀ ਦਾ ਸ਼ਿਕਾਰ ਹੋਏ GM ਦੀ ਲੱਤ ਟੁੱਟ ਗਈ ਹੈ ਤੇ ਸਰੀਰ ‘ਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਗੰਭੀਰ ਜਖ਼ਮੀ ਹਾਲਾਤ ਵਿਚ GM ਸੁਰਜੀਤ ਸਿੰਘ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ। ਪਤਾ ਲੱਗਿਆ ਕਿ ਲੁਟੇਰਿਆਂ ਦੀ ਕੁੱਟ ਦਾ ਸ਼ਿਕਾਰ ਹੋਏ GM ਦੇ ਇੱਕ ਲੱਤ ਵਿਚ ਡਾਕਟਰਾਂ ਵੱਲੋਂ ਰਾਡ ਵੀ ਪਾਈ ਗਈ ਹੈ।

ਇਹ ਵੀ ਪੜ੍ਹੋ 👉AAP ਨੇ ਯੂਥ ਆਗੂ ਗੋਲਡੀ ਨੂੰ ਦਿੱਤੀ ਹਲਕਾ ਖਰੜ ਦੀ ਜਿੰਮੇਵਾਰੀ…

ਮਿਲੀ ਸੂਚਨਾ ਮੁਤਾਬਕ GM ਸੁਰਜੀਤ ਸਿੰਘ ਆਪਣੀ ਕਾਰ ‘ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਜਗਰਾਓ ਨਜ਼ਦੀਕ ਕੁੱਝ ਲੁਟੇਰਿਆਂ ਨੇ ਘੇਰ ਕੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਤੇ ਮੋਬਾਇਲ ਰਾਹੀਂ ਕਰੀਬ 2 ਲੱਖ ਰੁਪਏ ਆਨ-ਲਾਈਨ ਆਪਣੇ ਖਾਤਿਆਂ ਵਿਚ ਟ੍ਰਾਂਸਫ਼ਰ ਕਰਵਾ ਲਏ। ਇਸਤੋਂ ਇਲਾਵਾ ਉਸਦੇ ਕੋਲ ਮੌਜੂਦ ਨਗਦੀ, ਮੋਬਾਇਲ ਫ਼ੋਨ ਤੇ ਹੋਰ ਕੀਮਤੀ ਸਮਾਨ ਵੀ ਖੋਹ ਲਿਆ। ਇਸਤੋਂ ਬਾਅਦ ਬਾਅਦ ਜਖ਼ਮੀ ਹਾਲਾਤ ਵਿਚ ਛੱਡ ਕੇ ਉਸਨੂੰ ਭੱਜ ਗਏ। ਉਧਰ, ਪੁਲਿਸ ਦਾ ਕਹਿਣਾਂ ਹੈ ਕਿ ਸਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related