ਅਦਾਲਤ ਨੇ ਦਿੱਤਾ ਇੱਕ ਦਿਨਾਂ ਪੁਲਿਸ ਰਿਮਾਂਡ, ਇੱਕ ਹੋਰ ਮਹਿਲਾ ਨੇ ਲਗਾਏ ਨਸ਼ਿਆਂ ਦੀ ਤਸਕਰੀ ਤੋਂ ਕਰੋੜਾਂ ਕਮਾਉਣ ਦੇ ਦੋਸ਼
Bathinda/Mansa News:ਬੀਤੀ ਦੇਰ ਸ਼ਾਮ ਨਸ਼ਾ ਤਸਕਰੀ ਫ਼ੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਨੂੰ ਹੁਣ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਦੀਆਂ ਹਿਦਾਇਤਾਂ ਉਪਰ ਐਸਐਸਪੀ ਮਾਨਸਾ ਨੇ ਸਖ਼ਤ ਐਕਸ਼ਨ ਲੈਂਦਿਆਂ ਇਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਿਰੁਧ ਆਰਟੀਕਲ 311 ਦੇ ਤਹਿਤ ਕਾਰਵਾਈ ਕਰਦਿਆਂ ਤੁਰੰਤ ਪ੍ਰਭਾਵ ਨਾਲ ਇਸਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਕਾਰਵਾਈ ਪੂਰੀ ਕਰ ਦਿੱਤੀ ਹੈ। ਇਸਦੀ ਪੁਸ਼ਟੀ ਕਰਦਿਆਂ ਪੰਜਾਬ ਪੁਲਿਸ ਦੇ ਆਈਜੀ ਹੈਡਕੁਆਟਰ ਡਾ ਸੁਖਚੈਨ ਸਿੰਘ ਗਿੱਲ ਨੇ ਦਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਸਪੱਸ਼ਟ ਹਿਦਾਇਤਾਂ ਹਨ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸਿਆ ਨਹੀਂ ਜਾਵੇਗਾ।
ਇੰਨ੍ਹਾਂ ਹਿਦਾਇਤਾਂ ਉਪਰ ਅਮਲ ਕਰਦਿਆਂ ਹੀ ਇਸ ਮਹਿਲਾ ਕਾਂਸਟੇਬਲ ਵਿਰੁਧ ਤੁਰੰਤ ਇਹ ਕਾਰਵਾਈ ਕੀਤੀ ਗਈ ਹੈ। ਇਸਦੇ ਇਲਾਵਾ ਉਨ੍ਹਾਂ ਦਸਿਆ ਕਿ ਡੀਜੀਪੀ ਨੇ ਬਠਿੰਡਾ ਦੀ ਐਸਐਸਪੀ ਨੂੰ ਵੀ ਆਦੇਸ਼ ਜਾਰੀ ਕੀਤੇ ਹਨ ਕਿ ਉਹ ਇਸ ਮਾਮਲੇ ਵਿਚ ਡੂੰਘਾਈ ਦੇ ਨਾਲ ਪੜਤਾਲ ਕਰੇ ਅਤੇ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁਧ ਵੀ ਕਾਰਵਾਈ ਕੀਤੀ ਜਾਵੇ। ਆਈਜੀ ਨੇ ਇਹ ਵੀ ਕਿਹਾ ਕਿ ਪੁਲਿਸ ਜਾਂਚ ਦੌਰਾਨ ਉਕਤ ਮਹਿਲਾ ਕਾਂਸਟੇਬਲ ਵੱਲੋਂ ਨਸ਼ਾ ਤਸਕਰੀ ਕਰਕੇ ਬਣਾਈ ਪ੍ਰਾਪਟੀ ਦੀ ਜਾਂਚ ਵੀ ਕਰਵਾਈ ਜਾਵੇਗੀ। ਉਧਰ ਅੱਜ ਇਸ ਮਹਿਲਾਂ ਕਾਂਸਟੇਬਲ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਇੱਕ ਦਿਨਾਂ ਪੁਲਿਸ ਰਿਮਾਂਡ ਦਿੱਤਾ।
ਇਹ ਵੀ ਪੜ੍ਹੋ NDPS Act ਤਹਿਤ ਬਠਿੰਡਾ ਰੇਂਜ ’ਚ 343 ਮੁਕੱਦਮੇ ਦਰਜ,520 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ: DIG ਹਰਜੀਤ ਸਿੰਘ
ਬਠਿੰਡਾ ਸ਼ਹਿਰ ਦੀ ਇੱਕ ਮਹਿਲਾ ਨੇ ਨਸ਼ਾ ਤਸਕਰੀ ਵਿਚ ਫ਼ੜੀ ਔਰਤ ਉਪਰ ਲਗਾਏ ਗੰਭੀਰ ਦੋਸ਼
ਉਧਰ, ਬਾਅਦ ਦੁਪਿਹਰ ਐਸਐਸਪੀ ਦਫ਼ਤਰ ਪੁੱਜੀ ਸ਼ਹਿਰ ਦੀ ਇੱਕ ਹੋਰ ਮਹਿਲਾ ਨੇ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਫ਼ੜੀ ਮਹਿਲਾ ਉਪਰ ਗੰਭੀਰ ਦੋਸ਼ ਲਗਾਏ। ਆਪਣੀਆਂ ਦੋ ਛੋਟੀਆਂ ਬੱਚੀਆਂ ਦੇ ਨਾਲ ਇੱਥੇ ਪੁੱਜੀ ਉਕਤ ਔਰਤ ਨੇ ਪੱਤਰਕਾਰਾਂ ਕੋਲ ਦਾਅਵਾ ਕੀਤਾ ਕਿ ਉਹ ਪਿਛਲੇ ਤਿੰਨ-ਚਾਰ ਸਾਲਾਂ ਤੋਂ ਇਸ ਮਹਿਲਾਂ ਕਾਂਸਟੇਬਲ ਵੱਲੋਂ ਨਸ਼ਾ ਤਸਕਰੀ ਕਰਨ ਬਾਰੇ ਪੁਲਿਸ ਨੂੰ ਸੂਚਿਤ ਕਰ ਰਹੀ ਸੀ ਪ੍ਰੰਤੂ ਹੁਣ ਭਗਵੰਤ ਮਾਨ ਸਰਕਾਰ ਦੇ ਰਾਜ਼ ਵਿਚ ਇਹ ਕਾਰਵਾਈ ਹੋਈ ਹੈ। ਇਸ ਮਹਿਲਾ ਨੇ ਇਹ ਵੀ ਦੋਸ਼ ਲਗਾਇਆ ਕਿ ਉਸਦਾ ਘਰ ਵਾਲਾ ਪਿਛਲੇ ਕਈ ਸਾਲਾਂ ਤੋਂ ਉਸਨੂੰ ਛੱਡ ਕੇ ਇਸ ਮਹਿਲਾਂ ਕਾਂਸਟੇਬਲ ਦੇ ਨਾਲ ਰਹਿ ਰਿਹਾ ਹੈ ਤੇ ਉਹ ਘਰੋਂ ਬੇਘਰ ਹੋਈ ਹੈ।
ਇਹ ਵੀ ਪੜ੍ਹੋ ਮੁੱਖ ਮੰਤਰੀ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ਰੇਤਾ ਤੇ ਬਜਰੀ ਦੀਆਂ ਕੀਮਤਾਂ ਹੋਰ ਘਟਾਉਣ ਲਈ ਰਾਹ ਪੱਧਰਾ
ਇਸ ਮਹਿਲਾ ਮੁਤਾਬਕ ਕਾਂਸਟੇਬਲ ਅਮਨਦੀਪ ਕੌਰ ਦੇ ਪੁਲਿਸ ਵਿਭਾਗ ਦੇ ਵੱਡੇ ਅਧਿਕਾਰੀਆਂ ਨਾਲ ਸਬੰਧ ਹਨ ਅਤੇ ਉਹ ਇਸਨੂੰ ਬਚਾਉਣ ਦੀ ਕੋਸ਼ਿਸ ਕਰ ਰਹੇ ਹਨ। ਇਸ ਮਹਿਲਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਕਾਂਸਟੇਬਲ ਅਮਨਦੀਪ ਕੌਰ ਨੇ ਨਸ਼ਾ ਤਸਕਰੀ ਕਰਕੇ ਬਠਿੰਡਾ ਸ਼ਹਿਰ ਵਿਚ ਕਰੋੜਾਂ ਦੀਆਂ ਕੋਠੀਆਂ, ਪਲਾਟ, ਕਾਰਾਂ ਤੇ ਹੋਰ ਸਮਾਨ ਬਣਾਇਆ ਹੈ, ਜਿਸਨੂੰ ਜਬਤ ਕੀਤਾ ਜਾਣਾ ਚਾਹੀਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "Big News; ਨਸ਼ਾ ਤਸਕਰ ਮਹਿਲਾ ਕਾਂਸਟੇਬਲ ਨੂੰ ਪੁਲਿਸ ਵਿਭਾਗ ਵਿਚੋਂ ਨੌਕਰੀ ਤੋਂ ਕੀਤਾ ਬਰਖ਼ਾਸਤ"