Big News; ਗਮਾਡਾ ਦਫ਼ਤਰ ‘ਤੇ ED ਦੀ Raid….

Date:

spot_img

Mohali News : ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿਚ ਕਾਫ਼ੀ ਗਤੀਸ਼ੀਲ ਹੋਈ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਮੰਗਲਵਾਰ ਨੂੰ ਮੋਹਾਲੀ ਸਥਿਤ ਗਮਾਡਾ ਦਫ਼ਤਰ ‘ਤੇ ਛਾਪਾ ਮਾਰਿਆ ਹੈ। ਦਫ਼ਤਰ ਪੁੱਜਦੇ ਹੀ ਈਡੀ ਦੀਆਂ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦਸਿਆ ਜਾ ਰਿਹਾ ਕਿ ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਤੋਂ ਈਡੀ ਦੀਆਂ ਟੀਮਾਂ ਤਿੰਨ ਗੱਡੀਆਂ ਵਿੱਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਇੱਥੇ ਪੁੱਜੇ ਹਨ। ਸੁਰੱਖਿਆ ਬਲਾਂ ਵੱਲੋਂ ਦਫ਼ਤਰ ਨੂੰ ਬੰਦ ਕਰ ਦਿੱਤਾ ਹੈ ਤੇ ਇੱਥੇ ਨਾਂ ਹੀ ਕਿਸੇ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਤੇ ਨਾਂ ਹੀ ਬਾਹਰ ।

ਇਹ ਵੀ ਪੜ੍ਹੋ 👉Amritsar ‘ਚ ਬਿਨ੍ਹਾਂ ਹਾਈ ਸਕਿਉਰਟੀ ਪਲੇਟ ਵਹੀਕਲਾਂ ‘ਚ ਪੰਪਾਂ ‘ਤੇ ਤੇਲ ਪਾਉਣ ‘ਤੇ ਰੋਕ, ਜਾਣੋਂ ਕਾਰਨ

ਜਿਕਰਯੋਗ ਹੈ ਕਿ ਕਥਿਤ ਚੇਂਜ ਆਫ ਲੈਂਡ ਯੂਜ਼ (CLU) ਘੁਟਾਲੇ ਵਿਚ ਈਡੀ ਵੱਲੋਂ ਪਿਛਲੇ ਕੁੱਝ ਮਹੀਨਿਆਂ ਤੋਂ ਗਮਾਡਾ ਦੇ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿਚ ਪੁਛਗਿਛ ਲਈ ਕੁੱਝ ਅਧਿਕਾਰੀਆਂ ਨੂੰ ਵੀ ਸੱਦਿਆ ਜਾ ਚੁੱਕਿਆ। ਇਸੇ ਤਰ੍ਹਾਂ ਲੰਘੀ 7 ਮਈ ਨੂੰ ਈਡੀ ਨੇ ਖਰੜ ਵਿੱਚ ਵੈਸਟਰਨ ਟਾਵਰਜ਼ ਸੋਸਾਇਟੀ ਦੇ ਇੱਕ ਫਲੈਟ ‘ਤੇ ਛਾਪਾ ਮਾਰਿਆ ਸੀ ਅਤੇ ਇਸ ਛਾਪੇਮਾਰੀ ਦੌਰਾਨ ਨੌਵੀਂ ਮੰਜ਼ਿਲ ਤੋਂ ਨਗਦੀ ਨਾਲ ਭਰੇ ਦੋ ਬੈਗ ਸੁੱਟੇ ਗਏ ਸਨ। ਜਿਸ ਦੀਆਂ ਕਾਫ਼ੀ ਵੀਡੀਓ ਸ਼ੋਸਲ ਮੀਡੀਆ ‘ਤੇ ਵਾਈਰਲ ਹੋਈਆਂ ਸਨ। ਈਡੀ ਵੱਲੋਂ ਇਹ ਕਾਰਵਾਈ ਸਨਟੇਕ ਸਿਟੀ ਪ੍ਰੋਜੈਕਟ ਅਤੇ ਸੀਐਲਯੂ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਘੁਟਾਲੇ ਦੇ ਸਬੰਧ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਲਗਭਗ 12 ਥਾਵਾਂ ‘ਤੇ ਕੀਤੀ ਗਈ ਕਾਰਵਾਈ ਦਾ ਹਿੱਸਾ ਦੱਸੀ ਜਾ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੁਲਾਜ਼ਮ ਵਰਦੀ ਪਾ ਕੇ ਨਾ ਆਉਣ ਵਾਲੀ ਆਡੀਓ ‘ਤੇ Punjab Police ਦਾ ਅਹਿਮ ਬਿਆਨ ਆਇਆ ਸਾਹਮਣੇ!

Chandigarh News: Punjab Police India; ਮੰਗਲਵਾਰ ਸਵੇਰ ਤੋਂ ਹੀ...

Amritsar ‘ਚ ਬਿਨ੍ਹਾਂ ਹਾਈ ਸਕਿਉਰਟੀ ਪਲੇਟ ਵਹੀਕਲਾਂ ‘ਚ ਪੰਪਾਂ ‘ਤੇ ਤੇਲ ਪਾਉਣ ‘ਤੇ ਰੋਕ, ਜਾਣੋਂ ਕਾਰਨ

Amritsar News : Amritsar Commissionerate Police; ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ...