👉8 ਜਣਿਆ ਵਿਰੁਧ ਪਰਚਾ ਦਰਜ਼, ਕੋਟਸ਼ਮੀਰ ਨਜਦੀਕ ਢਾਬੇ ’ਤੇ ਕੱਢਿਆ ਜਾ ਰਿਹਾ ਸੀ ਈਥੋਨਾਲ
👉ਵਿਤ ਮੰਤਰੀ ਚੀਮਾ ਨੇ ਦਸਿਆ ਕਿ ਬੈਕਵਰਡ ਤੇ ਫ਼ਾਰਵਰਡ Çਲੰਕਾਂ ਦੀ ਕੀਤੀ ਜਾ ਰਹੀ ਹੈ ਜਾਂਚ
👉ਨਜਾਇਜ਼ ਸਰਾਬ, ਪੈਟਰੋਲ ਤੇ ਸੈਨੀਟਾਈਜ਼ਰ ’ਚ ਹੁੰਦੀ ਹੈ ਈਥੋਨਾਲ ਦੀ ਵਰਤੋਂ
Bathinda News: ਪੰਜਾਬ ਦੇ ਵਿੱਤ ਤੇ ਅਬਾਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦੀਆਂ ਵਿਸ਼ੇਸ ਹਿਦਾਇਤਾਂ ’ਤੇ ਬੀਤੀ ਦੇਰ ਰਾਤ ਐਕਸਾਈਜ਼ ਵਿਭਾਗ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦੇ ਕੋਟਸ਼ਮੀਰ ਨਜਦੀਕ ਇੱਕ ਢਾਬੇ ਉਪਰ ਗੈਰ-ਕਾਨੂੰਨੀ ਤੌਰ ’ਤੇ ਈਥੋਨਾਲ ਚੋਰੀ ਕਰਨ ਦੇ ਮਾਮਲੇ ਦਾ ਪਰਦਾਫ਼ਾਸ ਕਰਦਿਆਂ ਈਥੋਨਾਲ ਨਾਲ ਭਰੇ ਹੋਏ ਦੋ ਟੈਂਕਰਾਂ ਨੂੰ ਕਾਬੂ ਕੀਤਾ ਹੈ।
ਮੁਢਲੀ ਜਾਣਕਾਰੀ ਮੁਤਾਬਕ ਗੁਜਰਾਤ ਨੰਬਰ ਦੇ ਇੰਨ੍ਹਾਂ ਟੈਂਕਰਾਂ ਨੂੰ ਗੁਰਦਾਸਪੁਰ ਦੇ ਦੀਨਾਨਗਰ ਵਿਚ ਸਥਿਤ ਇੱਕ ਡਿਸਲਟਰੀ ਤੋਂ ਭਰ ਕੇ ਲਿਆਂਦਾ ਜਾ ਰਿਹਾ ਸੀ ਤੇ ਚਰਚਾ ਮੁਤਾਬਕ ਇਹ ਅੱਗੇ ਕਿਸੇ ਹੋਰ ਸੂਬੇ ਵੱਲ ਜਾਣੇ ਸਨ। ਇਸ ਦੌਰਾਨ ਐਕਸ਼ਾਈਜ਼ ਵਿਭਾਗ ਦੀਆਂ ਟੀਮਾਂ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਮਾਰੀ ਗਈ ਛਾਪੇਮਾਰੀ ਦੌਰਾਨ ਪਿੰਡ ਕੋਟਸ਼ਮੀਰ ਨਜਦੀਕ ਨਵਰਾਜ ਢਾਬੇ ਉਪਰ ਇੰਨ੍ਹਾਂ ਦੋਨਾਂ ਟੈਂਕਰਾਂ ਨੂੰ ਜਬਤ ਕਰ ਲਿਆ।
ਇਹ ਵੀ ਪੜ੍ਹੋ ਪਟਾਕਾ ਫੈਕਟਰੀ ’ਚ ਜਬਰਦਸਤ ਬਲਾ.ਸਟ; 5 ਮਜਦੂਰਾਂ ਦੀ ਹੋਈ ਮੌ+ਤ ਤੇ ਦਰਜ਼ਨਾਂ ਜਖ਼ਮੀ
ਇਸ ਮਾਮਲੇ ਦੀ ਜਾਣਕਾਰੀ ਇੱਕ ਵਿਸ਼ੇਸ ਪ੍ਰੈਸ ਕਾਨਫਰੰਸ ਕਰਕੇ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇਦਸਿਆ ਕਿ ਇਸ ਮੌਕੇ ਇੰਨ੍ਹਾਂ ਟੈਂਕਰਾਂ ਨੂੰ ਸਕਾਟ ਕਰਕੇ ਲਿਆ ਰਹੀਆਂ ਦੋ ਕਾਰਾਂ(ਇਟੋਓਸ ਤੇ ਇਨੋਵਾ) ਦੇ ਚਾਲਕਾਂ ਚਰਨਜੀਤ ਸਿੰਘ ਤੇ ਅਮਨਦੀਪ ਸਿੰਘ ਵਾਸੀ ਬੰਗੀ ਦੀਪਾ ਤੋਂ ਇਲਾਵਾ ਢਾਬਾ ਮਾਲਕ ਗੁਰਜੀਤ ਸਿੰਘ ਵਾਸੀ ਬੰਗੀ ਦੀਪਾ, ਉਸਦੇ ਢਾਬੇ ’ਤੇ ਕੰਮ ਕਰਦਾ ਗੁਰਸ਼ਰਨ ਸਿੰਘ ਵਾਸੀ ਬੰਗੀ ਦੀਪਾ, ਰਾਜ ਕੁਮਾਰ ਤੇ ਅਕਾਸ਼ ਵਾਸੀ ਨੇਪਾਲ ਸਹਿਤ ਦੋਨਾਂ ਟੈਂਕਰਾਂ ਦੇ ਡਰਾਈਵਰਾਂ ਸੁਖਵਿੰਦਰ ਤੇ ਬਬਲੂ ਵਾਸੀ ਯੂ.ਪੀ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧ ਵਿਚ ਇੰਨ੍ਹਾਂ ਵਿਰੁਧ ਥਾਣਾ ਸਦਰ ਵਿਚ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਜਸਵੀਰ ਸਿੰਘ ਗਿੱਲ ਦੀ ਸਿਕਾਇਤ ’ਤੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰਵਾਇਆ ਜਾ ਚੁੱਕਿਆ ਹੈ। ਉਨ੍ਹਾਂ ਦਸਿਆ ਕਿ ਫ਼ੜੇ ਜਾਣ ’ਤੇ ਡਰਾਈਵਰ ਕੋਈ ਬਿਲਟੀ ਜਾਂ ਹੋਰ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ ਕਿ ਇਹ ਕਿੱਥੋਂ ਲਿਆਂਦਾ ਗਿਆ ਤੇ ਅੱਗੇ ਕਿੱਥੇ ਜਾਣਾ ਸੀ।
ਇਹ ਵੀ ਪੜ੍ਹੋ Big News: ਬੱਸ ਤੋਂ ਬਾਅਦ ਹੁਣ ਬਠਿੰਡਾ ਦੇ ਗੰਦੇ ਨਾਲੇ ’ਚ ਸੀਮੈਂਟ ਨਾਲ ਭਰਿਆ ਟਰਾਲਾ ਡਿੱਗਿਆ, ਕੰਢਕਟਰ ਦੀ ਹੋਈ ਮੌ+ਤ
ਸ: ਚੀਮਾ ਨੇ ਅੱਗੇ ਦਸਿਆ ਕਿ ਈਥੋਨਾਲ ਦੀ ਵਰਤੋਂ ਨਾਲ ਨਾ ਸਿਰਫ਼ ਨਜਾਇਜ਼ ਸਰਾਬ ਤਿਆਰ ਹੁੰਦੀ ਹੈ, ਬਲਕਿ ਸੈਨੀਟਾਈਜ਼ਰ ਤੇ ਪੈਟਰੋਲ ’ਚ ਵੀ ਇਸਦਾ ਉਪਯੋਗ ਹੁੰਦਾ ਹੈ।ਉਨ੍ਹਾਂ ਦਸਿਆ ਕਿ ਜੇਕਰ ਇਸ ਬਰਾਮਦ ਕੀਤੇ ਈਥੋਨਾਲ ਦੇ ਨਾਲ 50 ਡਿਗਰੀ ਵਾਲੀ ਦੇਸੀ ਸਰਾਬ ਤਿਆਰ ਕਰਨੀ ਹੋਵੇ ਤਾਂ ਇਸਦੇ ਨਾਲ ਪੌਣੇ ਚਾਰ ਲੱਖ ਬੋਤਲਾਂ ਬਣ ਸਕਦੀਆਂ ਹਨ। ਇਸੇ ਤਰ੍ਹਾਂ 75 ਡਿਗਰੀ ਵਾਲੀ ਅੰਗਰੇਜ਼ੀ ਸਰਾਬ ਦੀਆਂ 2.50 ਲੱਖ ਬੋਤਲਾਂ ਅਤੇ 1.10 ਹਜ਼ਾਰ ਬੋਤਲ ਸੈਨੀਟਾਈਜ਼ਰ ਤਿਆਰ ਕੀਤਾ ਜਾ ਸਕਦਾ ਹੈ।
ਵਿਤ ਮੰਤਰੀ ਨੇ ਦਾਅਵਾ ਕੀਤਾ ਕਿ ਹੂਣ ਤੱਕ ਪੰਜਾਬ ਸਰਕਾਰ ਵੱਲੋਂ ਪੌਣੇ ਦੋ ਲੱਖ ਲੀਟਰ ਦੇ ਕਰੀਬ ਈਥੋਨਾਲ ਬਰਾਮਦ ਕੀਤਾ ਜਾ ਚੁੱਕਿਆ ਹੈ। ਸ: ਚੀਮਾ ਨੇ ਕਿਹਾ ਕਿ ਫ਼ੜੇ ਗਏ ਵਿਅਕਤੀਆਂ ਤੋਂ ਹੁਣ ਪੁਲਿਸ ਡੂੰਘਾਈ ਨਾਲ ਪੜਤਾਲ ਕਰੇਗੀ ਕਿ ਉਹ ਇਹ ਈਥੋਨਾਲ ਕਿੱਥੋ ਲੈ ਕੇ ਆਏ ਸਨ ਤੇ ਅੱਗੇ ਕਿੱਥੇ ਜਾਣਾ ਸੀ ਤੇ ਇਸਨੂੰ ਕਿਸਨੇ ਮੰਗਵਾਇਆ ਸੀ। ਉਨ੍ਹਾਂ ਦਸਿਆ ਕਿ ਡਿਸਲਟਰੀਆਂ ਦੀ ਵੀ ਭੌਤਿਕ ਜਾਂਚ ਕਰਵਾਈ ਜਾਵੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


