ਤਰਨਤਾਰਨ,14 ਜਨਵਰੀ: ਐਤਵਾਰ ਸਵੇਰੇ ਮਾਘੀ ਵਾਲੇ ਦਿਨ ਵਾਪਰੀ ਇੱਕ ਦਰਦਨਾਕ ਘਟਨਾ ਦੇ ਵਿੱਚ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਇਕ ਸੈਲੂਨ ਵਿੱਚ ਵਾਲ ਕਟਵਾ ਰਹੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਕਥਿਤ ਕਾਤਲ ਮੋਟਰਸਾਈਕਲ ‘ਤੇ ਫਰਾਰ ਹੋਣ ਵਿੱਚ ਸਫਲ ਰਹੇ। ਮ੍ਰਿਤਕ ਸਰਪੰਚ ਦੀ ਪਹਿਚਾਣ ਅਵਨ ਕੁਮਾਰ ਉਰਫ ਸੋਨੂ ਚੀਮਾ ਵਾਸੀ ਪਿੰਡ ਝਬਾਲ ਦੇ ਤੌਰ ‘ਤੇ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬੀ ਗਾਇਕ ਸਤਵਿੰਦਰ ਬੁੱਗੇ ਵਿਰੁੱਧ ਭਰਜਾਈ ਦੇ ਕਤਲ ਦੇ ਦੋਸ਼ਾਂ ਹੇਠ ਪਰਚਾ ਦਰਜ਼
ਮਾਮਲੇ ਦੀ ਜਾਣਕਾਰੀ ਦਿੰਦਿਆਂ ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 9 ਵਜੇ ਵਿਜੇ ਸੈਲੂਨ ਉੱਪਰ ਵਾਪਰੀ ਹੈ, ਜਿੱਥੇ ਸਰਪੰਚ ਸੋਨੂ ਚੀਮਾ ਆਪਣੇ ਵਾਲ ਕਟਵਾਉਣ ਲਈ ਆਇਆ ਹੋਇਆ ਸੀ। ਇਸ ਦੌਰਾਨ ਇੱਕ ਨੌਜਵਾਨ ਅੰਦਰ ਸੈਲੂਨ ਦੇ ਦਾਖਲ ਹੁੰਦਾ ਹੈ ਅਤੇ ਕਰੀਬ ਪੰਜ ਮਿੰਟਾਂ ਦੇ ਇੰਤਜ਼ਾਰ ਤੋਂ ਬਾਅਦ ਜਦ ਸਰਪੰਚ ਵਾਲ ਕਟਵਾਉਣ ਤੋਂ ਬਾਅਦ ਪਿਛਲੇ ਵਾਲੀ ਕੁਰਸੀ ‘ਤੇ ਜਾ ਕੇ ਬੈਠਦਾ ਹੈ ਤਾਂ ਉਹ ਆਪਣੇ ਡੱਬ ਵਿਚੋਂ ਪਿਸਤੌਲ ਕੱਢ ਕੇ ਉਸਦੇ ਦੋ ਗੋਲੀਆਂ ਮਾਰ ਦਿੰਦਾ ਹੈ ਅਤੇ ਮੌਕੇ ਤੋਂ ਹੀ ਸੈਲੂਨ ਦੇ ਬਾਹਰ ਮੋਟਰਸਾਈਕਲ ‘ਤੇ ਖੜੇ ਆਪਣੇ ਸਾਥੀ ਨਾਲ ਸਵਾਰ ਹੋ ਕੇ ਫਰਾਰ ਹੋ ਜਾਂਦਾ ਹੈ।
ਤੇਜ ਰਫਤਾਰ ਕਾਰ ਨੇ ਬੁਝਾਇਆ ਇੱਕ ਘਰ ਦਾ ਚਿਰਾਗ, ਦੋ ਕੀਤੇ ਜਖਮੀ
ਐਸਐਸਪੀ ਨੇ ਅੱਗੇ ਦੱਸਿਆ ਕਿ ਘਟਨਾ ਤੋਂ ਬਾਅਦ ਜਖਮੀ ਹੋਏ ਸਰਪੰਚ ਨੂੰ ਹਸਪਤਾਲ ਲਿਜਾਇਆ ਗਿਆ ਪਰੰਤੂ ਉਥੇ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਰੀਬ 47 ਸਾਲਾ ਸਰਪੰਚ ਸੋਨੂ ਚੀਮਾ ਦੀ ਇੱਕ ਨਜ਼ਦੀਕੀ ਪਿੰਡ ਦੇ ਕਿਸੇ ਅੰਮ੍ਰਿਤ ਬਾਠ ਨਾਂ ਦੇ ਨੌਜਵਾਨ ਨਾਲ ਰੰਜਿਸ਼ ਦੱਸੀ ਜਾ ਰਹੀ ਹੈ। ਜਿਸ ਦੇ ਉੱਪਰ ਕਾਫੀ ਸਾਰੇ ਪਰਚੇ ਹਨ ਅਤੇ ਪੁਲਿਸ ਇਸ ਐਂਗਲ ਤੋਂ ਹੀ ਹਾਲੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਪੰਚ ਖੁਦ ਵੀ ਚੌਕੰਨਾਂ ਰਹਿੰਦਾ ਸੀ ਜਿਸਦੇ ਚਲਦੇ ਆਪਣੇ ਨਾਲ ਰਿਵਾਲਵਰ ਰੱਖਣ ਤੋਂ ਇਲਾਵਾ ਦੋ ਪ੍ਰਾਈਵੇਟ ਗਨਮੈਨ ਵੀ ਰੱਖਦਾ ਸੀ ਪ੍ਰੰਤੂ ਘਟਨਾ ਸਮੇਂ ਉਹ ਇਕੱਲਾ ਸੀ ਅਤੇ ਉਸਦਾ ਰਿਵਾਲਵਰ ਬਾਹਰ ਕਾਰ ਦੇ ਵਿੱਚ ਪਿਆ ਹੋਇਆ ਸੀ।