ਵੱਡੀ ਖ਼ਬਰ; ਬੱਸ ਅੱਡੇ ਚੋਂ ਚੋਰਾਂ ਨੇ ਕੀਤੀ ਪ੍ਰਾਈਵੇਟ ਬੱਸ ਚੋਰੀ!

Date:

spot_img

Phagwara News: ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਬੱਸ ਸਟੈਂਡ ਤੋਂ ਇੱਕ ਪ੍ਰਾਈਵੇਟ ਬੱਸ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਅੱਜ ਸੋਮਵਾਰ ਤੜਕਸਾਰ ਕਰੀਬ 4 ਤੋਂ 4:15 ਦੇ ਵਿਚਕਾਰ ਵਾਪਰੀ ਹੈ ਜੋਕਿ ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਹਾਲਾਂਕਿ ਸ਼ੱਕ ਦੇ ਆਧਾਰ ‘ਤੇ ਇੱਕ ਡਰਾਈਵਰ ਦੇ ਵੱਲੋਂ ਬੱਸ ਨੂੰ ਰੋਕਣ ਦੀ ਵੀ ਕੋਸ਼ਿਸ ਕੀਤੀ ਪ੍ਰੰਤੂ ਡਰਾਈਵਰ ਸੀਟ ‘ਤੇ ਬੈਠੇ ਚੋਰ ਬੱਸ ਨੂੰ ਭਜਾਉਣ ਵਿਚ ਸਫ਼ਲ ਰਿਹਾ।ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਹਰਕਤ ਵਿਚ ਆ ਗਈ ਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦਸਿਆ ਜਾ ਰਿਹਾ ਕਿ ਇਹ ਬੱਸ (PB 10 DH 5157 ) ਸ਼੍ਰੀ ਹਰਗੋਬਿੰਦ ਕੰਪਨੀ ਦੀ ਸੀ, ਜਿਸਨੂੰ ਰੋਜ਼ ਦੀ ਤਰ੍ਹਾਂ 29 ਅਗੱਸਤ ਨੁੰ ਡਰਾਈਵਰ ਤੇ ਕੰਡਕਟਰ ਬੱਸ ਅੱਡੇ ਵਿਚ ਖੜਾ ਕਰਕੇ ਗਏ ਸਨ।

ਇਹ ਵੀ ਪੜ੍ਹੋ 👉ਪੰਜਾਬ ਯੂਨੀਵਰਸਿਟੀ ‘ਚ ਵੋਟਾਂ ਪੈਣੀਆਂ ਸ਼ੁਰੂ; ਅਕਾਲੀ ਦਲ ਦਾ ਵਿਦਿਆਰਥੀ ਵਿੰਗ ABVP ਦੇ ਹੱਕ ‘ਚ ਡਟਿਆ

ਸੂਚਨਾ ਮੁਤਾਬਕ ਜਦ ਸਵੇਰੇ ਕਰੀਬ ਪੌਣੇ ਪੰਜ ਵਜੇਂ ਬੱਸ ਦਾ ਕੰਡਕਟਰ ਪਵਨ ਕੁਮਾਰ ਅੱਡੇ ਵਿਚ ਪੁੱਜਿਆ ਤਾਂ ਉਸਨੈ ਦੇਖਿਆ ਕਿ ਬੱਸ ਆਪਣੀ ਥਾਂ ‘ਤੇ ਨਹੀਂ ਸੀ, ਜਿਸਦੇ ਚੱਲਦੇ ਉਸਨੇ ਡਰਾਈਵਰ ਨੂੰ ਫ਼ੋਨ ਕੀਤਾ ਪ੍ਰੰਤੂ ਉਸਨੂੰ ਵੀ ਇਸਦੇ ਬਾਰੇ ਪਤਾ ਨਹੀਂ ਸੀ। ਜਿਸਦੇ ਚੱਲਦੇ ਇੱਧਰੋ-ਉਧਰੋ ਪਤਾ ਕਰਨ ‘ਤੇ ਜਾਣਕਾਰੀ ਮਿਲੀ ਕਿ ਬੱਸ ਨੂੰ ਕੋਈ ਚੋਰੀ ਕਰਕੇ ਲੈ ਗਿਆ। ਉਧਰ, ਬੱਸ ਅੱਡੇ ਵਿਚੋਂ ਬੱਸ ਗਾਇਬ ਹੋਣ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ,‘‘ ਘਟਨਾ ਤੋਂ ਬਾਅਦ ਫਗਵਾੜਾ ਫਲਾਈਓਵਰ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਬੱਸ ਲੈ ਕੇ ਫ਼ਰਾਰ ਹੋਏ ਵਿਅਕਤੀ ਦੀ ਪਛਾਣ ਹੋ ਸਕੇ ਅਤੇ ਉਸ ਦਾ ਰੂਟ ਪਤਾ ਲਗਾਇਆ ਜਾ ਸਕੇ।”

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini ने स्वीडन दौरे के दूसरे दिन कई निवेशकों से की सीधी मुलाकात

👉शहरी विकास के साथ जीवन की गुणवत्ता और सार्वजनिक...

CM Nayab Singh Saini ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

इंडो-स्वीडन इनोवेशन डे पर उपस्थित होना सम्मान और प्रसन्नता...

CM Nayab Singh Saini ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया

👉मेक इन इंडिया अभियान में मेक विद स्वीडन निभाएगा...