Mansa News: Mansa Police ‘ਚ ਵੱਡਾ ਫ਼ੇਰਬਦਲ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਵੈਭਵ ਚੌਧਰੀ ਵੱਲੋਂ ਪ੍ਰਸ਼ਾਸਨਿਕ ਹਿਤਾਂ ਦੇ ਮੱਦੇਨਜ਼ਰ ਵੱਖ ਵੱਖ ਥਾਣਿਆਂ ਦੇ ਮੁਖੀਆਂ ਅਤੇ ਹੋਰ ਅਹੁਦਿਆਂ ਉਤੇ ਤਾਇਨਾਤ ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਬਦਲੇ ਗਏ ਅਧਿਕਾਰੀਆਂ ਵਿਚ ਬਲਕੌਰ ਸਿੰਘ ਨੂੰ ਐੱਸ.ਐੱਚ.ਓ. ਬਰੇਟਾ, ਅਜੇ ਕੁਮਾਰ ਇੰਚਾਰਜ ਸੀ.ਆਈ.ਏ. ਮਾਨਸਾ, ਇੰਸਪੈਕਟਰ ਕਵਲਜੀਤ ਸਿੰਘ ਨੂੰ ਇੰਚਾਰਜ ਸਪੈਸ਼ਲ ਬਰਾਂਚ ਅਤੇ ਇੰਚਾਰਜ ਸਪੈਸ਼ਲ ਸੈੱਲ ਮਾਨਸਾ, ਇੰਸਪੈਕਟਰ ਬਿਕਰਮਜੀਤ ਸਿੰਘ ਨੂੰ ਐੱਸ.ਐੱਚ.ਓ. ਸਾਈਬਰ ਸੈੱਲ ਮਾਨਸਾ, ਵਾਧੂ ਚਾਰਜ ਆਈ/ਸੀ ਇਲੈਕਸ਼ਨ ਸੈੱਲ, ਅਤੇ ਆਈ/ਸੀ ਈ.ਓ. ਵਿੰਗ ਮਾਨਸਾ, ਇੰਸਪੈਕਟਰ ਜਸਪ੍ਰੀਤ ਸਿੰਘ ਨੂੰ ਐੱਸ.ਐੱਸ.ਓ. ਥਾਣਾ ਸਿਟੀ ਬੁਢਲਾਡਾ, ਸਬ ਇੰਸਪੈਕਟਰ ਭੁਪਿੰਦਰਜੀਤ ਸਿੰਘ ਨੂੰ ਐੱਸ.ਐੱਚ.ਓ. ਸਦਰ ਮਾਨਸਾ, ਸਬ ਇੰਸਪੈਕਟਰ ਗਣੇਸ਼ਵਰ ਕੁਮਾਰ ਨੂੰ ਐੱਸ.ਐੱਚ.ਓ. ਥਾਣਾ ਝੁਨੀਰ, ਐੱਸ.ਆਈ. ਗੁਰਮੇਲ ਸਿੰਘ ਨੂੰ ਥਾਣਾ ਸਿਟੀ ਬੁਢਲਾਡਾ, ਐੱਸ.ਆਈ. ਜਸਵੀਰ ਸਿੰਘ ਨੂੰ ਥਾਣਾ ਸਿਟੀ-1 ਮਾਨਸਾ, ਬਲਦੇਵ ਸਿੰਘ ਇੰਚਾਰਜ ਐਂਟੀ ਨਾਰਕੋਟਿਕਸ ਸੈੱਲ ਮਾਨਸਾ, ਦੀਪਕ ਕੁਮਾਰ ਰੀਡਰ ਐੱਸ.ਐੱਸ.ਪੀ. ਮਾਨਸਾ, ਏ.ਐੱਸ.ਆਈ ਸੁਖਜੀਤ ਸਿੰਘ ਨੂੰ ਓ.ਏ.ਐੱਸ.ਆਈ. ਮਾਨਸਾ, ਏ.ਐੱਸ.ਆਈ ਸੁਖਵਿੰਦਰ ਸਿੰਘ ਇੰਚਾਰਜ ਸ਼ਿਕਾਇਤ ਬਰਾਂਚ, ਏ.ਐੱਸ.ਆਈ. ਭੋਲਾ ਸਿੰਘ ਇੰਚਾਰਜ ਪੀ.ਪੀ. ਨਰਿੰਦਰਪੁਰਾ, ਏ.ਐੱਸ.ਆਈ. ਐੱਸ.ਆਈ. ਰਾਜਵਿੰਦਰ ਸਿੰਘ ਨੂੰ ਥਾਣਾ ਸਿਟੀ-1 ਮਾਨਸਾ ਲਗਾਇਆ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



