spot_img

DIG, DC, SSP ਨੇ ਕੀਤੀ ਗੁਰੂ ਕਾਸ਼ੀ ਯੂਨੀਵਰਸਿਟੀ,ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਵਿਦਿਆਰਥੀਆਂ ਨਾਲ ਮੁਲਾਕਾਤ

Date:

spot_img

👉ਵਿਦਿਆਰਥੀਆਂ ਨੂੰ ਅਫਵਾਹਾਂ ‘ਤੇ ਯਕੀਨ ਨਾ ਕਰਨ ਅਤੇ ਸੋਸ਼ਲ ਮੀਡੀਆ ਉੱਤੇ ਨਸ਼ਰ ਹੋਈਆਂ ਖ਼ਬਰਾਂ ‘ਤੇ ਬਿਨਾਂ ਪ੍ਰਮਾਣਿਕਤਾ ਤੋਂ ਨਾ ਕੀਤਾ ਜਾਵੇ ਯਕੀਨ
👉ਵਿਦਿਆਰਥੀ ਕਿਸੇ ਵੀ ਕਿਸਮ ਦੀ ਜਾਣਕਾਰੀ ਸਬੰਧੀ 112 ਨੰਬਰ ਤੇ ਕਰਨ ਕਾਲ, 7508009080 ਉੱਤੇ ਵਟਸਐਪ ਨੰਬਰ ਉੱਤੇ ਕੀਤਾ ਜਾ ਸਕਦਾ ਹੈ ਸੰਪਰਕ
Talwandi Sabo/Ghuda/News:ਡੀ.ਆਈ.ਜੀ ਬਠਿੰਡਾ ਰੇਂਜ ਸ਼੍ਰੀ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਅਤੇ ਐੱਸ.ਐੱਸ.ਪੀ ਬਠਿੰਡਾ ਸ਼੍ਰੀ ਸੁਹੇਲ ਕਾਸਿਮ ਮੀਰ ਅੱਜ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਨਾਲ ਹੀ ਕੇਂਦਰੀ ਯੂਨੀਵਰਸਿਟੀ ਪੰਜਾਬ, ਘੁੱਦਾ ਵਿਖੇ ਵੀ ਡੀ.ਆਈ.ਜੀ ਸ਼੍ਰੀ ਹਰਜੀਤ ਸਿੰਘ ਅਤੇ ਐੱਸ.ਐੱਸ.ਪੀ ਸ਼੍ਰੀ ਸੁਹੇਲ ਕਾਸਿਮ ਮੀਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ  Bathinda ‘ ਚ ਦਿਨ-ਦਿਹਾੜੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋ/ਲੀ/ਆਂ ਮਾਰ ਕੇ ਕ/ਤ/ਲ

ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਅਫਵਾਹਾਂ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਇੱਕ ਥਾਂ ਉੱਤੇ ਵਾਪਰੀ ਘਟਨਾ ਦੀ ਜਾਣਕਾਰੀ ਦੂਜੀ ਥਾਂ ਉੱਤੇ ਬਹੁਤ ਤੇਜੀ ਨਾਲ ਪਹੁੰਚ ਜਾਂਦੀ ਹੈ, ਜਿਸ ਦੌਰਾਨ ਜਾਣਕਾਰੀ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਦਾ ਸਮਾਂ ਘੱਟ ਮਿਲਦਾ ਹੈ ।ਇਸ ਕਰਕੇ ਇਹ ਜ਼ਰੂਰੀ ਹੈ ਕਿ ਕਿਸੇ ਵੀ ਖ਼ਬਰ, ਖਾਸਕਰ ਸੋਸ਼ਲ ਮੀਡੀਆ ਉੱਤੇ ਨਸ਼ਰ ਹੋਈਆਂ ਖ਼ਬਰਾਂ ਉੱਤੇ ਕਿਸੇ ਵੀ ਕਿਸਮ ਦੀ ਪ੍ਰਕਿਰਿਆ ਦੇਣ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਦੀ ਜਾਂਚ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਠਿੰਡਾ ਦਾ ਸਿਵਿਲ ਅਤੇ ਪੁਲਸ ਪ੍ਰਸ਼ਾਸਨ ਵਿਦਿਆਰਥੀਆਂ ਲਈ ਹਰ ਸਮਾਂ ਉਪਲੱਬਧ ਹੈ।ਜੇਕਰ ਵਿਦਿਆਰਥੀਆਂ ਨੂੰ ਕਿਸੇ ਪ੍ਰਕਾਰ ਦੀ ਮਦਦ ਦੀ ਲੋੜ ਹੈ ਤਾਂ ਉਹ 112 ਜਾਂ 0164-2214006 ਨੰਬਰ ਪੁਲਸ ਨਾਲ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ 👉ਅਬੋਹਰ ਗੋਲੀਕਾਂਡ; ਪੁਲਿਸ ਮੁਕਾਬਲੇ ਤੋਂ ਬਾਅਦ ਇੱਕ ਮੁਲਜ਼ਮ ਕਾਬੂ, ਗੋ/ਲੀ ਲੱਗਣ ਕਾਰਨ ਹੋਇਆ ਜਖ਼ਮੀ

ਨਾਲ ਹੀ ਜੇਕਰ ਕੋਈ ਵਟਸਐਪ ਉੱਤੇ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਉਹ 7508009080, 9878421400 ‘ਤੇ ਮੈਸੇਜ ਭੇਜ ਸਕਦਾ ਹੈ।ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਕੇਂਦਰੀ ਯੂਨੀਵਰਸਿਟੀ ਪੰਜਾਬ ਘੁੱਦਾ ਦੇ ਵਿਦਿਆਰਥੀਆਂ ਨੇ ਆਪਣੀ ਸਮੱਸਿਆਵਾਂ ਸਾਂਝੀਆਂ ਕੀਤੀਆਂ।ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਡਾ. ਬਲਰਾਜ ਸਿੰਘ ਵਾਇਸ ਚਾਂਸਲਰ, ਡਾ. ਜਗਤਾਰ ਸਿੰਘ ਧੀਮਾਨ ਪ੍ਰੋ: ਵਾਇਸ ਚਾਂਸਲਰ ਹਾਜ਼ਰ ਸਨ। ਇਸੇ ਤਰ੍ਹਾਂ ਕੇਂਦਰੀ ਯੂਨੀਵਰਸਿਟੀ ਵਿਖੇ ਡਾ ਰਾਮਾਕਰਿਸ਼ਨਾ ਵੁਸਿਰਿਕਾ, ਪੱਤਰਕਾਰਤਾ ਵਿਭਾਗ ਤੋਂ ਪ੍ਰੋ: ਰੂਬਲ ਕਨੋਜ਼ੀਆ ਡੀ.ਐੱਸ.ਪੀ ਐਚ ਐੱਸ ਸਰਾਂ, ਡੀ.ਐੱਸ.ਪੀ. ਗੁਰਪ੍ਰੀਤ ਸਿੰਘ, ਐੱਸ.ਐਚ.ਓ ਸੁਖਵਿੰਦਰ ਸਿੰਘ ਬਰਾੜ ਅਤੇ ਹੋਰ ਅਫ਼ਸਰ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

Bathinda ‘ ਚ ਦਿਨ-ਦਿਹਾੜੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋ/ਲੀ/ਆਂ ਮਾਰ ਕੇ ਕ/ਤ/ਲ

Bathinda News: Bathinda ਸ਼ਹਿਰ ਦੇ ਨਾਲ ਲੱਗਦੇ ਪਿੰਡ ਬੀਬੀਵਾਲਾ...

SSD Girls College Group Bathinda ਵਿੱਚ ਸਾਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ

Bathinda News: SSD Girls College Group Bathinda ਵੱਲੋਂ ਸਾਲਾਨਾ...

ਅਮਰੀਕੀ ਸਫ਼ੀਰ ਵਫ਼ਦ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

👉ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ...

MLA Kulwant Singh ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਆਰੋਗਿਆ ਕੇਂਦਰ, ਸੈਕਟਰ-69 ਵਿਖੇ ਲਾਭਪਾਤਰੀਆਂ ਨੂੰ ਵੰਡੇ

👉ਯੋਜਨਾ ਲੋੜਵੰਦਾਂ ਅਤੇ ਆਮ ਲੋਕਾਂ ਨੂੰ ਨਕਦ ਰਹਿਤ ਸਿਹਤ...