Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਜਲੰਧਰ ’ਚ ਵੱਡੀ ਜਿੱਤ, ਪੰਜਾਬ ਦੇ ਲੋਕਾਂ ਦਾ ਆਪ ਸਰਕਾਰ ਵਿਚ ਅਟੁੱਟ ਵਿਸ਼ਵਾਸ ਬਰਕਰਾਰ: ਸੰਜੇ ਸਿੰਘ ਤੇ ਸੰਦੀਪ ਪਾਠਕ

ਜੋ ਵੀ ਆਮ ਆਦਮੀ ਪਾਰਟੀ ਨਾਲ ਗ਼ੱਦਾਰੀ ਕਰੇਗਾ, ਉਸ ਦੀ ਰਾਜਨੀਤੀ ਖ਼ਤਮ ਹੋ ਜਾਵੇਗੀ : ਸੰਜੇ ਸਿੰਘ
ਪੰਜਾਬ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਅਤੇ ਸਰਦਾਰ ਭਗਵੰਤ ਮਾਨ ’ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਦੇ ਕੰਮ ਤੋਂ ਬਹੁਤ ਖ਼ੁਸ਼ ਹਨ – ਡਾ ਸੰਦੀਪ ਪਾਠਕ
ਨਵੀਂ ਦਿੱਲੀ, 13 ਜੁਲਾਈ : ਪੰਜਾਬ ਦੇ ਲੋਕਾਂ ਨੇ ਜਲੰਧਰ ਪੱਛਮੀ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿੱਤਾਂ ਕੇ ਭਗਵੰਤ ਮਾਨ ਸਰਕਾਰ ’ਤੇ ਆਪਣੇ ਅਟੁੱਟ ਵਿਸ਼ਵਾਸ ਦੀ ਪੁਸ਼ਟੀ ਕੀਤੀ ਹੈ। ਇਸ ਜਿੱਤ ਲਈ ’ਆਪ’ ਦੇ ਸਮੂਹ ਵਰਕਰਾਂ ਨੂੰ ਵਧਾਈ ਦਿੰਦਿਆਂ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਕਿ ਸਾਡੇ ਉਮੀਦਵਾਰ ਮੋਹਿੰਦਰ ਭਗਤ 38 ਹਜ਼ਾਰ ਵੋਟਾਂ ਨਾਲ ਜੇਤੂ ਰਹੇ ਹਨ। ਇਸ ਜਿੱਤ ਨੇ ਇਹ ਸੰਦੇਸ਼ ਦਿੱਤਾ ਹੈ ਕਿ ਜੋ ਵੀ ਆਮ ਆਦਮੀ ਪਾਰਟੀ ਨਾਲ ਗ਼ੱਦਾਰੀ ਕਰੇਗਾ, ਉਸ ਦੀ ਰਾਜਨੀਤੀ ਖ਼ਤਮ ਹੋ ਜਾਵੇਗੀ। ’ਆਪ’ ਵਰਕਰਾਂ ਨੇ ਸਖ਼ਤ ਮਿਹਨਤ ਨਾਲ ਸ਼ੀਤਲ ਅੰਗੁਰਾਲ ਨੂੰ ਜਿੱਤ ਦਿਵਾਈ ਸੀ, ਪਰ ਉਹ ਧੋਖਾ ਦੇ ਕੇ ਭਾਜਪਾ ’ਚ ਸ਼ਾਮਲ ਹੋ ਗਿਆ ਅਤੇ ਹੁਣ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਆਪ ਦੇ ਕੌਮੀ ਜਨਰਲ ਸਕੱਤਰ ਡਾ ਸੰਦੀਪ ਪਾਠਕ ਨੇ ਕਿਹਾ ਕਿ ਜਲੰਧਰ ਪੱਛਮੀ ਦੀ ਜਿੱਤ ਨੇ ਕੇਜਰੀਵਾਲ ਦੇ ਕੰਮ ਦੀ ਰਾਜਨੀਤੀ ਦੀ ਪੁਸ਼ਟੀ ਕਰਦਿਆਂ ਭਾਜਪਾ ਦੇ ਮੂੰਹ ’ਤੇ ਜ਼ੋਰਦਾਰ ਚਪੇੜ ਮਾਰੀ ਹੈ।ਇਸ ਜਿੱਤ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਅਤੇ ਸਰਦਾਰ ਭਗਵੰਤ ਮਾਨ ’ਤੇ ਪੂਰਾ ਭਰੋਸਾ ਹੈ ਅਤੇ ਉਹ ਉਨ੍ਹਾਂ ਦੇ ਕੰਮ ਤੋਂ ਬਹੁਤ ਖ਼ੁਸ਼ ਹਨ।

’ਆਪ’ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣ ’ਤੇ ਮਨਾਇਆ ਜਸ਼ਨ

ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਵਰਕਰਾਂ ਨਾਲ ਦਿਨ-ਰਾਤ ਚੋਣ ਪ੍ਰਚਾਰ ਕਰਕੇ ਇਹ ਚੋਣ ਲੜੀ। ਲੋਕ ਸਭਾ ਚੋਣਾਂ ਦਾ ਨਤੀਜਾ ਸਾਡੀਆਂ ਉਮੀਦਾਂ ਮੁਤਾਬਿਕ ਨਹੀਂ ਰਿਹਾ ਪਰ ਜਲੰਧਰ ਵੈਸਟ, ਪੰਜਾਬ ਦੀ ਜ਼ਿਮਨੀ ਚੋਣ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਸਰਕਾਰ ਪ੍ਰਤੀ ਪੰਜਾਬ ਦੇ ਲੋਕਾਂ ਦਾ ਪੂਰਨ ਵਿਸ਼ਵਾਸ ਅਤੇ ਭਰੋਸਾ ਅਟੁੱਟ ਹੈ। ਸੰਜੇ ਸਿੰਘ ਨੇ ਕਿਹਾ ਕਿ ਜੇਕਰ ਪੂਰੇ ਦੇਸ਼ ’ਚ ਇੰਡੀਆ ਅਲਾਇੰਸ ਦੀ ਗੱਲ ਕਰੀਏ ਤਾਂ ਇੰਡੀਆ ਅਲਾਇੰਸ ਲਈ ਚੰਗੀ ਖ਼ਬਰ ਹੈ। ਇਸ ਮੌਕੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਡਾ ਸੰਦੀਪ ਪਾਠਕ ਨੇ ਜਲੰਧਰ ਪੱਛਮੀ ਸੀਟ ’ਤੇ ’ਆਪ’ ਦੀ ਜਿੱਤ ’ਤੇ ਸਮੂਹ ਪਾਰਟੀ ਵਰਕਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਅੱਜ ਵੀ ਆਮ ਆਦਮੀ ਪਾਰਟੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਾ ਕੰਮ ’ਤੇ ਭਰੋਸਾ ਕਰਦੇ ਹਨ।ਇਹ ਭਾਰੀ ਬਹੁਮਤ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਜੋ ਕੰਮ ਕਰ ਰਹੀ ਹੈ, ਲੋਕ ਉਸ ਦੀ ਸ਼ਲਾਘਾ ਕਰ ਰਹੇ ਹਨ।

ਮੁੱਖ ਮੰਤਰੀ ਨੇ ਜਿੱਤ ਤੋਂ ਬਾਅਦ ਮੁੜ ਦਿਵਾਇਆ ਭਰੋਸਾ, ਕਿਹਾ ਜਲੰਧਰ ਵੈਸਟ ਨੂੰ ਬੈਸਟ ਬਣਾਵਾਂਗੇ

ਜਿਸ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇਸ਼ ਭਰ ਵਿਚ ਕੰਮ ਦੀ ਰਾਜਨੀਤੀ ਨੂੰ ਲੈ ਕੇ ਜਾ ਰਹੇ ਹਨ, ਇਹ ਜਿੱਤ ਕੰਮ ਦੀ ਰਾਜਨੀਤੀ ’ਤੇ ਮੋਹਰ ਲਗਾਉਂਦੀ ਹੈ। ਨਾਲ ਹੀ, ਇਹ ਜਿੱਤ ਉਨ੍ਹਾਂ ਲੋਕਾਂ ਲਈ ਸੰਦੇਸ਼ ਹੈ, ਜਿਨ੍ਹਾਂ ਨੇ ਪੈਸੇ ਜਾਂ ਸੱਤਾ ਲਈ ’ਆਪ’ ਨੂੰ ਛੱਡ ਦਿੱਤਾ ਹੈ। ਧੋਖਾ ਕਰਨ ਵਾਲੇ ਨੂੰ ਲੋਕ ਕਦੇ ਮੁਆਫ਼ ਨਹੀਂ ਕਰਦੇ। ਅਜਿਹੇ ਵਿਅਕਤੀ ਨੂੰ ਜਨਤਾ ਦੁਬਾਰਾ ਪਿਆਰ ਜਾਂ ਅਸ਼ੀਰਵਾਦ ਨਹੀਂ ਦਿੰਦੀ। ਡਾ. ਸੰਦੀਪ ਪਾਠਕ ਨੇ ਕਿਹਾ ਕਿ ਜੋ ਲੋਕ ਏਜੰਸੀਆਂ, ਪੈਸੇ, ਤਾਕਤ ਜਾਂ ਕਿਸੇ ਹੋਰ ਡਰ ਕਾਰਨ ਪਾਰਟੀ ਛੱਡ ਰਹੇ ਹਨ, ਉਨ੍ਹਾਂ ਨੂੰ ਆਪਣੇ ਧਰਮ ’ਤੇ ਡਟ ਕੇ ਰਹਿਣਾ ਚਾਹੀਦਾ ਹੈ। ਮੁਸੀਬਤ ਵਿੱਚ ਹੀ ਬੰਦਾ ਪਰਖਿਆ ਜਾਂਦਾ ਹੈ। ਸੰਕਟ ਦੇ ਸਮੇਂ ਭੱਜਣ ਵਾਲੇ ਲੋਕਾਂ ਨੂੰ ਜਨਤਾ ਦੁਆਰਾ ਰੱਦ ਕਰ ਦਿੱਤਾ ਜਾਂਦਾ ਹੈ। ਸਾਨੂੰ ਭਾਜਪਾ ਦੇ ਸਾਹਮਣੇ ਚਟਾਨ ਵਾਂਗ ਖੜ੍ਹਨਾ ਪਵੇਗਾ। ਕੇਜਰੀਵਾਲ ਜੀ ਨੇ ਜੇਲ੍ਹ ਦੇ ਅੰਦਰ ਰਹਿ ਕੇ ਇਹਨਾਂ ਨੂੰ 400 ਤੋਂ 240 ਤੱਕ ਹੇਠਾਂ ਲਿਆਂਦਾ ਹੈ। ਭਾਜਪਾ ਕੇਜਰੀਵਾਲ ਨੂੰ ਜੇਲ੍ਹ ਵਿੱਚ ਰੱਖ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਇਹ ਜ਼ਿਮਨੀ ਚੋਣ ਭਾਜਪਾ ਦੇ ਮੂੰਹ ’ਤੇ ਵੱਡੀ ਚਪੇੜ ਹੈ। ਡਾ. ਸੰਦੀਪ ਪਾਠਕ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਬਾਰੇ ਹਰ ਅਦਾਲਤ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਦਿੱਲੀ ’ਚ ਸ਼ਰਾਬ ਦਾ ਕੋਈ ਘੁਟਾਲਾ ਨਹੀਂ ਹੈ।

 

Related posts

ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਲਾਹੌਰ ਵਿਚ ਹੋਈ ਮੌਤ

punjabusernewssite

ਗੁਜਰਾਤ ਦੇ ਲੋਕਾਂ ਨੇ ‘ਆਪ’ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ, ਹੁਣ ਕਾਨੂੰਨੀ ਤੌਰ ‘ਤੇ ਗੁਜਰਾਤ ‘ਚ ਪਈਆਂ ਵੋਟਾਂ ਦੇ ਹਿਸਾਬ ਨਾਲ ‘ਆਪ’ ਰਾਸ਼ਟਰੀ ਪਾਰਟੀ ਹੈ- ਅਰਵਿੰਦ ਕੇਜਰੀਵਾਲ

punjabusernewssite

ਰੋਡਰੇਜ਼ ਮਾਮਲਾ: ਸੁਪਰੀਮ ਕੋਰਟ ਨੇ 25 ਫ਼ਰਵਰੀ ਤੱਕ ਕੀਤੀ ਸੁਣਵਾਈ ਮੁਲਤਵੀਂ

punjabusernewssite