Monday, February 2, 2026

Bikram Majithia ਨੂੰ ਹਾਲੇ ਨਹੀਂ ਮਿਲੀ ਰਾਹਤ; ਹਾਈਕੋਰਟ ‘ਚ ਸੁਣਵਾਈ ਮੁੜ ਟਲੀ

Date:

spot_img

Punjab News: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦਸਦਿਆਂ ਮੁਹਾਲੀ ਦੀ ਅਦਾਲਤ ਵੱਲੋਂ ਦਿੱਤੇ ਰਿਮਾਂਡ ਨੂੰ ਰੱਦ ਕਰਨ ਸਬੰਧੀ ਦਾਈਰ ਕੀਤੀ ਪਿਟੀਸ਼ਨ ‘ਤੇ ਅੱਜ ਮੁੜ ਸੁਣਵਾਈ ਨਹੀਂ ਹੋ ਸਕੀ। ਸੂਚਨਾ ਮੁਤਾਬਕ ਸ਼੍ਰੀ ਮਜੀਠਿਆ ਦੇ ਵਕੀਲਾਂ ਵੱਲੋਂ ਹੀ ਇਸ ਕੇਸ ਵਿਚ ਹੋਰ ਸਮਾਂ ਮੰਗਣ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਕੇਸ ਦੀ ਅਗਲੀ ਸੁਣਵਾਈ ਚਾਰ ਹਫ਼ਤਿਆਂ ਲਈ ਟਾਲ ਦਿੱਤੀ ਹੈ। ਹੁਣ ਇਸ ਕੇਸ ਉਪਰ ਹਾਈਕੋਰਟ ਵਿਚ 26 ਅਗਸਤ ਨੂੰ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ; 31 ਜੁਲਾਈ ਨੂੰ ਸੂਬੇ ਵਿਚ ਸਰਕਾਰੀ ਛੁੱਟੀ ਦਾ ਐਲਾਨ

ਜਿਕਰਯੋਗ ਹੈ ਕਿ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ 25 ਜੂਨ ਨੁੰ ਅੰਮ੍ਰਿਤਸਰ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤੇ ਗਏ ਸ਼੍ਰੀ ਮਜੀਠਿਆ ਨੂੰ 12 ਦਿਨ ਵਿਜੀਲੈਂਸ ਕੋਲ ਪੁਲਿਸ ਰਿਮਾਂਡ ‘ਤੇ ਭੇਜਣ ਦੇ ਬਾਅਦ ਹੁਣ ਸਥਾਨਕ ਅਦਾਲਤ ਨੇ ਜੂਡੀਸ਼ੀਅਲ ਰਿਮਾਂਡ ਉਪਰ ਨਾਭਾ ਜੇਲ੍ਹ ਭੇਜਿਆ ਹੋਇਆ। ਮਜੀਠਿਆ ਦੇ ਵਕੀਲਾਂ ਵੱਲੋਂ ਪਹਿਲੇ ਪੁਲਿਸ ਰਿਮਾਂਡ ਦੌਰਾਨ ਹੀ ਹਾਈਕੋਰਟ ਵਿਚ ਇਹ ਪਿਟੀਸ਼ਨ ਦਾਈਰ ਕੀਤੀ ਸੀ। ਪ੍ਰੰਤੂ ਇਸ ਉਪਰ ਹੁਣ ਤੱਕ ਕਿਸੇ ਨਾ ਕਿਸੇ ਕਾਰਨ ਸੁਣਵਾਈ ਟਲਦੀ ਰਹੀ ਹੈ। ਦਸਣਾ ਬਣਦਾ ਹੈ ਕਿ ਬੈਰਕ ਬਦਲਣ ਤੋਂ ਲੈ ਕੇ ਜਮਾਨਤ ਦੀ ਅਰਜ਼ੀ ਤੱਕ ਦਾਈਰ ਕੀਤੀ ਪਿਟੀਸ਼ਨ ਉਪਰ ਹਾਲੇ ਮੁਹਾਲੀ ਅਦਾਲਤ ਵਿਚ ਹੀ ਸੁਣਵਾਈ ਹੋਣੀ ਬਾਕੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...