Operation Sindoor ‘ਤੇ ਸੰਸਦ ਵਿਚ ਚਰਚਾ ਜਾਰੀ, ਓਵੈਸੀ ਨੇ ਭਾਰਤ-ਪਾਕਿ ਕ੍ਰਿਕਟ ਮੈਚ ‘ਤੇ ਚੁੱਕੇ ਸਵਾਲ

Date:

spot_img

Delhi News: ਲੋਕ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਅਪ੍ਰਰੇਸ਼ਨ ਸ਼ਿੰਦੂਰ ਉਪਰ ਚੱਲ ਰਹੀ ਚਰਚਾ ਦੇ ਦੂਜੇ ਦਿਨ ਏਆਈਐਮਆਈਐਮ ਦੇ ਮੁਖੀ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਸੱਤਾਧਿਰ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ, ‘‘ ਇੱਕ ਪਾਸੇ ਭਾਰਤ ਨੇ ਪਾਕਿਸਤਾਨ ਦਾ ਪਾਣੀ ਵੀ ਰੋਕਿਆ ਹੋਇਆ ਤੇ ਸਮੁੱਚਾ ਵਪਾਰ ਵੀ ਠੱਪ ਕੀਤਾ ਹੋਇਆ ਪ੍ਰੰਤੂ ਫ਼ਿਰ ਪਾਕਿਸਤਾਨ ਨਾਲ ਹੁਣ ਕ੍ਰਿਕਟ ਮੈਚ ਖੇਡਣ ਦੀ ਕੀ ਜਰੂਰਤ ਪੈ ਗਈ ਸੀ।’’

ਇਹ ਵੀ ਪੜ੍ਹੋ  Bikram Majithia ਨੂੰ ਹਾਲੇ ਨਹੀਂ ਮਿਲੀ ਰਾਹਤ; ਹਾਈਕੋਰਟ ‘ਚ ਸੁਣਵਾਈ ਮੁੜ ਟਲੀ

ਓਵੈਸੀ ਨੇ ਐਲਾਨ ਕੀਤਾ ਕਿ ਪੰਜ ਮਹੀਨੇ ਪਹਿਲਾਂ ਕਸ਼ਮੀਰ ਦੇ ਪਹਿਲਗਾਮ ‘ਚ 26 ਭਾਰਤੀਆਂ ਦੇ ਹੋਏ ਕਤਲੇਆਮ ਤੋਂ ਬਾਅਦ ਉਸਦੀ ਜਮੀਰ ਇਹ ਮੈਚ ਦੇਖਣ ਦੀ ਇਜ਼ਾਜਤ ਨਹੀਂ ਦਿੰਦੀ। ਦਸਣਾ ਬਣਦਾ ਹੈ ਕਿ ਸੈਸ਼ਨ ਦੈ ਦੌਰਾਨ ਹੋਈ ਸਹਿਮਤੀ ਦੇ ਚੱਲਦਿਆਂ ਹੀ ਲੋਕ ਸਭਾ ਅਤੇ ਰਾਜ ਸਭਾ ਵਿਚ ਆਪ੍ਰੇਸ਼ਨ ਸੰਧੂਰ ਉਪਰ ਇਹ ਚਰਚਾ ਚੱਲ ਰਹੀ ਸੀ। ਬੀਤੇ ਕੱਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿਚ ਬਹਿਸ ਸ਼ੁਰੂ ਕੀਤੀ ਸੀ। ਵਿਰੋਧੀ ਧਿਰ ਵਲੋਂ ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਗੌਰਵ ਗੋਗੋਈ ਨੇ ਬਹਿਸ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ; 31 ਜੁਲਾਈ ਨੂੰ ਸੂਬੇ ਵਿਚ ਸਰਕਾਰੀ ਛੁੱਟੀ ਦਾ ਐਲਾਨ

ਅੱਜ ਇਸ ਮਾਮਲੇ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਵਾਬ ਦਿੱਤਾ ਜਾਵੇਗਾ ਜਦਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਆਪਣਾ ਪੱਖ ਰੱਖਣਗੇ। ਜਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀਆਂ ਨੇ ਸੈਲਾਨੀਆਂ ਉਪਰ ਹਮਲੇ ਕਰਕੇ 26 ਜਣਿਆਂ ਦਾ ਕਤਲ ਕਰਦਿੱਤਾ ਸੀ। ਇਸਦੇ ਜਵਾਬ ਵਿਚ ਭਾਰਤੀ ਫ਼ੋਜ ਵੱਲੋਂ ਅਪਰੇਸ਼ਨ ਸ਼ਿੰਦੂਰ ਦੇ ਨਾਂ ਹੇਠ ਪਾਕਿਸਤਾਨ ਦੇ ਅੱਤਵਾਦੀਆਂ ਠਿਕਾਣਿਆਂ ਉਪਰ ਫ਼ੌਜੀ ਕਾਰਵਾਈ ਕੀਤੀ ਸੀ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਹੜ੍ਹ ਸਬੰਧੀ ਕੀਤੀ ਗਈ ਬੈਠਕ, ਕੰਟਰੋਲ ਰੂਮ ਸਥਾਪਤ : ਸਹਾਇਕ ਕਮਿਸ਼ਨਰ

👉ਲੋੜ ਪੈਣ 'ਤੇ 0164-2862100, 7508018100, 9878421400 ਕੀਤਾ ਜਾ ਸਕਦਾ...