ਪਟਿਆਲਾ, 10 ਜੁਲਾਈ: ਡਰੱਗਜ਼ ਕੇਸ ਵਿਚ ਕਈ ਮਹੀਨੇ ਜੇਲ੍ਹ ਕੱਟ ਕੇ ਆਏ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਮੁੜ ਵਿਸ਼ੇਸ ਜਾਂਚ ਟੀਮ ਨੇ ਤਲਬ ਕਰ ਲਿਆ ਹੈ। ਉਨ੍ਹਾਂ ਨੂੰ 18 ਜੁਲਾਈ ਨੂੰ ਜਾਂਚ ਟੀਮ ਅੱਗੇ ਪਟਿਆਲਾ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਹਾਲਾਂਕਿ ਪਿਛਲੇ ਦਿਨੀਂ ਇਸ ਮਾਮਲੇ ਵਿਚ ਹਾਈਕੋਰਟ ’ਚ ਗਏ ਮਜੀਠਿਆ ਨੂੰ ਉਸ ਸਮੇਂ ਜਰੂਰ ਰਾਹਤ ਮਿਲੀ ਸੀ ਜਦ ਵਿਸੇਸ ਜਾਂਚ ਟੀਮ ਨੇ ਉਨ੍ਹਾਂ ਨੂੰ ਮੁੜ ਸੰਮਨ ਕਰਨ ਵਾਲੇ ਹੁਕਮ ਵਾਪਸ ਲੈ ਲਏ ਸਨ। ਪ੍ਰੰਤੂ ਉਸਤੋਂ ਬਾਅਦ ਹੀ ਚਰਚਾ ਚੱਲ ਰਹੀ ਸੀ ਕਿ ਵਿਸੇਸ ਜਾਂਚ ਟੀਮ ਮੁੜ ਬਿਕਰਮ ਮਜੀਠਿਆ ਨੂੰ ਪੜਤਾਲ ਵਿਚ ਸ਼ਾਮਲ ਹੋਣ ਲਈ ਬੁਲਾ ਸਕਦੀ ਹੈ।
ਹਾਈਕੋਰਟ ਵੱਲੋਂ ਪੰਜਾਬ-ਹਰਿਆਣਾ ਨੂੰ ਜੋੜਦੇ ਸੰਭੂ ਬਾਰਡਰ ਨੂੰ ਇੱਕ ਹਫ਼ਤੇ ’ਚ ਖੋਲਣ ਦਾ ਹੁਕਮ
Share the post "SIT ਵੱਲੋਂ ਬਿਕਰਮ ਮਜੀਠਿਆ ਮੁੜ ਤਲਬ, 18 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ"