Bathinda News: Bathinda ਸ਼ਹਿਰੀ ਹਲਕੇ ‘ਚ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ(PCA) ਦੇ ਪ੍ਰਧਾਨ ਅਮਰਜੀਤ ਮਹਿਤਾ ਵਿਚਕਾਰ ਤਲਖ਼ੀ ਹੋ ਗਈ। ਸਟੇਜ਼ ‘ਤੇ ਵਾਪਰੀ ਇੱਕ ਤਲਖ ਭਰੀ ਘਟਨਾ ਨੇ ਸਿਆਸੀ ਗਲਿਆਰਿਆ ਵਿਚ ਨਵੀਂ ਚਰਚਾ ਛੇੜ ਦਿੱਤੀ। ਇਸ ਘਟਨਾ ਦੀਆਂ ਵੀਡੀਓਜ਼ ਤੇ ਫ਼ੋਟੋਆਂ ਲਗਾਤਾਰ ਸ਼ੋਸਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ। ਅਜ਼ਾਦੀ ਦਿਹਾੜੇ ਮੌਕੇ ਇਹ ਘਟਨਾ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਵਿੱਚ ਤਿਰੰਗਾ ਝੰਡਾ ਲਹਿਰਾਉਣ ਦੌਰਾਨ ਵਾਪਰੀ, ਜਿੱਥੇ ਮੁੱਖ ਮਹਿਮਾਨ ਦੇ ਤੌਰ ‘ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੰਡੀਆ ਪੁੱਜੇ ਹੋਏ ਸਨ। ਰਾਸ਼ਟਰੀ ਗੀਤ ਜਨ-ਗਨ-ਮਨ ਗਾਉਣ ਤੋਂ ਐਨ ਪਹਿਲਾਂ ਵਾਪਰੀ ਇਸ ਘਟਨਾ ਨੇ ਹਰੇਕ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਇਹ ਵੀ ਪੜ੍ਹੋ 👉ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ ਅਤੇ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ
ਸਿਆਸੀ ਵਿਰੋਧੀਆਂ ਵੱਲੋਂ ਇਸ ਘਟਨਾ ਉੱਪਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਸੂਚਨਾ ਮੁਤਾਬਕ ਇਕੱਠੇ ਖੜ੍ਹੇ ਹੋਏ ਉਕਤ ਦੋਨਾਂ ਆਗੂਆਂ ਵਿਚਕਾਰ ਇਹ ਤਲਖ਼ੀ ਉਸ ਸਮੇਂ ਦੇਖਣ ਨੂੰ ਮਿਲੀ ਜਦ ਰਾਸ਼ਟਰੀ ਗੀਤ ਮੌਕੇ ਸਾਰੇ ਖੜ੍ਹੇ ਹੋ ਰਹੇ ਸਨ। ਇਸ ਦੌਰਾਨ ਵਿਧਾਇਕ ਗਿੱਲ ਨੇ ਚੇਅਰਮੈਨ ਮਹਿਤਾ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ। ਜਿਸਨੂੰ ਲੈ ਕੇ ਦੋਨਾਂ ਵਿਚਕਾਰ ਤਣਾਅ ਨਜ਼ਰ ਆਇਆ ਤੇ ਦੋਨਾਂ ਨੇ ਸਟੇਜ਼ ‘ਤੇ ਹੀ ਇੱਕ ਦੂਜੇ ਨੂੰ ਘੂਰਣਾ ਸ਼ੁਰੂ ਕਰ ਦਿੱਤਾ। ਮਾਮਲਾ ਵਧਦਾ ਦੇਖ ਮੰਤਰੀ ਮੁੰਡੀਆਂ ਨੂੰ ਸਥਿਤੀ ਸੰਭਾਲਣੀ ਪਈ ਤੇ ਉਨ੍ਹਾਂ ਇਸ਼ਾਰਾ ਕਰਕੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਨੂੰ ਦੋਨਾਂ ਦੇ ਵਿਚਕਾਰ ਖੜਾਇਆ। ਇਸਤੋਂ ਬਾਅਦ ਅਮਰਜੀਤ ਮਹਿਤਾ ਨੂੰ ਬੁਲਾ ਕੇ ਆਪਣੇ ਦੂਜੇ ਖੜ੍ਹਾਇਆ।
ਇਹ ਵੀ ਪੜ੍ਹੋ 👉ਮੰਦਭਾਗੀ ਖ਼ਬਰ; ਇੱਕ ਹੋਰ ਕਾਰ ਛੱਪੜ ‘ਚ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਹੋਈ ਮੌ*ਤ
ਗੌਰਤਲਬ ਹੈ ਕਿ ਦਸੰਬਰ 2024 ਵਿਚ ਹਲਕਾ ਵਿਧਾਇਕ ਦੇ ਜੱਦੀ ਵਾਰਡ ਨੰਬਰ 48 ਵਿਚ ਹੋਈ ਉੱਪ ਚੋਣ ਵਿਚਕਾਰ ਦੋਨਾਂ ਵਿਚਕਾਰ ਸਿਆਸੀ ਦੂਰੀਆਂ ਵਧੀਆਂ ਸਨ, ਜਦ ਵਿਧਾਇਕ ਵੱਲੋਂ ਖੜ੍ਹੇ ਕੀਤੇ ਬਲਵਿੰਦਰ ਸਿੰਘ ਬਿੰਦਰ ਨਾਂ ਦੇ ਉਮੀਦਵਾਰ ਨੂੰ ਪਾਰਟੀ ਨੇ ਬਦਲ ਕੇ ਸ਼੍ਰੀ ਮਹਿਤਾ ਦੇ ਪੁੱਤਰ ਪਦਮਜੀਤ ਸਿੰਘ ਮਹਿਤਾ ਨੂੰ ਉਮੀਦਵਾਰ ਬਣਾ ਦਿੱਤਾ ਸੀ। ਸ: ਗਿੱਲ ਨੇ ਮਹਿਤਾ ਦੀ ਮੱਦਦ ਕਰਨ ਦੀ ਬਜਾਏ ਮੁੜ ਅਜ਼ਾਦ ਉਮੀਦਵਾਰ ਵਜੋਂ ਚੌਣ ਮੈਦਾਨ ‘ਚ ਨਿੱਤਰੇ ਬਲਵਿੰਦਰ ਸਿੰਘ ਬਿੰਦਰ ਦੀ ਖੁੱਲੇਆਮ ਹਿਮਾਇਤ ਕੀਤੀ ਸੀ ਪ੍ਰੰਤੂ ਇਸਦੇ ਬਾਵਜੂਦ ਪਦਮਜੀਤ ਮਹਿਤਾ 715 ਵੋਟਾਂ ਦੇ ਅੰਤਰ ਨਾਲ ਜਿੱਤਣ ਵਿਚ ਸਫ਼ਲ ਰਿਹਾ। ਇਸ ਉੱਪ ਚੋਣ ਤੋਂ ਬਾਅਦ ਪਦਮਜੀਤ ਮਹਿਤਾ ਮੇਅਰ ਬਣਨ ਵਿਚ ਸਫ਼ਲ ਰਿਹਾ ਤੇ ਹੁਣ ਦੋ ਮਹੀਨੇ ਪਹਿਲਾਂ ਮੁੜ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਉਹ ਦੁਬਾਰਾ ਮੇਅਰ ਬਣ ਗਏ ਜਦਕਿ ਸ: ਗਿੱਲ ਦੇ ਸਮਰਥਕਾਂ ਨੂੰ ਪਾਰਟੀ ਵੱਲੋਂ ਟਿਕਟਾਂ ਦੇਣ ਤੋਂ ਵੀ ਟਾਲਾ ਵੱਟ ਲਿਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




