ਕੈਮਿਸਟਾਂ ਦੀਆਂ ਮੰਗਾ ਨੂੰ ਆਪਣੇ ਮੈਨੀਫੈਸਟੋ ਵਿੱਚ ਪਾਉਣ ਭਾਜਪਾ ਅਤੇ ਅਕਾਲੀ ਦਲ : ਅਸ਼ੋਕ ਬਾਲਿਆਂਵਾਲੀ

Date:

spot_img

Bathinda News: ਭਾਜਪਾ ਅਤੇ ਅਕਾਲੀ ਦਲ ਦੇ ਗਠਬੰਧਨ ਤੋਂ ਬਾਅਦ ਪਹਿਲੀ ਬਾਰ ਵਪਾਰੀਆਂ ਨਾਲ ਮੀਟਿੰਗਾਂ ਦੌਰਾਨ ਕੈਮਿਸਟ ਐਸੋਸੀਏਸ਼ਨ ਵੱਲੋਂ ਵੀ ਆਪਣੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਮੈਨੀਫੈਸਟੋ ਪੰਜਾਬ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਅਤੇ ਜਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਆਪਣੀਆਂ ਮੰਗਾਂ ਬਾਰੇ ਆਪਣੇ ਮੈਨੀਫੈਸਟੋ ਵਿੱਚ ਪਾਉਣ ਲਈ ਕਿਹਾ, ਕਿਉਂਕਿ ਪਿਛਲੇ ਪੌਣੇ ਪੰਜ ਸਾਲ ਤੋਂ ਮੌਜੂਦਾ ਸਰਕਾਰ ਨੇ ਸਾਡੀ ਇੱਕ ਵੀ ਮੰਗ ਦੇ ਉੱਤੇ ਗੌਰ ਨਹੀਂ ਕੀਤਾ। ਆਪਣੀਆਂ ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਦਸਿਆ ਕਿ ਪੁਰਾਣੀ ਡਰੱਗ ਪਾਲਿਸੀ ਦਾ ਸਸ਼ੋਧਨ ਕਰਨਾ, ਆਨਲਾਈਨ ਸੇਲ ਪਰਚੇਜ ਤੇ ਬਿਲਕੁਲ ਰੋਕ ਲਾਉਣੀ, ਓ. ਐਨ.ਡੀ.ਐਲ.ਐਸ ਪੋਰਟਲ ਜੋ ਕੇ ਸੈਂਟਰ ਸਰਕਾਰ ਦਾ ਹੈ ਉਸ ਪੋਰਟਲ ਨੂੰ ਬੰਦ ਕੀਤਾ ਜਾਵੇ ਜੋ ਪਹਿਲਾਂ ਪੰਜਾਬ ਵਾਲਾ ਪੋਰਟਲ ਹੀ ਲਾਗੂ ਕੀਤਾ ਜਾਵੇ

ਇਹ ਵੀ ਪੜ੍ਹੋ 👉Breaking News; ਵਿਵਾਦਾਂ ‘ਚ ਘਿਰੀ ਬਠਿੰਡਾ ਦੀ ਮਲਟੀ ਪਾਰਕਿੰਗ ਦਾ ਠੇਕਾ ਰੱਦ, ਨਿਗਮ ਨੇ ਆਪਣੇ ਕਬਜ਼ੇ ‘ਚ ਲਈ

ਪੁਲਿਸ ਦੀ ਨਜਾਇਜ਼ ਦਖਲ ਅੰਦਾਜੀ ਬੰਦ ਕੀਤੀ ਜਾਵੇ, ਚੈਕਿੰਗ ਦੌਰਾਨ ਹੋਈ ਕਮੀ ਤੇ ਡਰੱਗ ਐਕਟ ਅਧੀਨ ਕਾਰਵਾਈ ਕੀਤੀ ਜਾਵੇ ਨਾ ਕਿ ਉਸ ਨੂੰ ਸੀਲ ਕੀਤਾ ਜਾਵੇ, ਫਾਰਮੇਸੀ ਕੌਂਸਲ ਦੁਆਰਾ ਰਜਿਸਟਰਡ ਸਾਰੇ ਫਰਮਾਂਸਿਸਟ ਜੋ ਕਿ ਦੋ ਤੋਂ ਵੱਧ ਵਾਰ ਰਿਨਿਊ ਹੋ ਚੁੱਕੇ ਹਨ ਉਨਾਂ ਦੀ ਵੈਰੀਫਿਕੇਸ਼ਨ ਰੱਦ ਕੀਤੀ ਜਾਵੇ, ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐਮ( ਨੂੰ ਸੁਖਾਲਾ ਕੀਤਾ ਜਾਵੇ ਸ਼ਡਿਊਲ ਐੱਚ 1 ਰਜਿਸਟਰ ਲਗਾਉਣ ਦੀ ਰਾਹਤ ਦਿੱਤੀ ਜਾਵੇ।ਇਸ ਦੌਰਾਨ ਦੋਨੋਂ ਪਾਰਟੀ ਨੇ ਨੇਤਾਵਾਂ ਨੇ ਭਰੋਸਾ ਦਿੱਤਾ ਅਤੇ ਕਿਹਾ ਸਾਰੀਆਂ ਮੰਗਾਂ ਨੂੰ ਇਨ ਵਿਨ ਪੂਰਾ ਕੀਤਾ ਜਾਵੇਗਾ ਅਤੇ ਮੈਨੀਫੈਸਟੋ ਵਿੱਚ ਵੀ ਪਾਇਆ ਜਾਏਗਾ। ਇਸ ਮੌਕੇ ਰੀਟੇਲ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ਼ਮਸ਼ੇਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਗੁਰਜਿੰਦਰ ਸਿੰਘ ਸਾਹਨੀ, ਵਿੱਤ ਸੈਕਟਰੀ ਪਰਿੰਦਰ ਕੁਮਾਰ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਚੇਅਰਮੈਨ ਅੰਮ੍ਰਿਤ ਪਾਲ ਸਿੰਗਲਾ ਅਤੇ ਸੰਗਠਨ ਮੰਤਰੀ ਹਰੀਸ਼ ਕੁਮਾਰ ਟਿੰਕੂ ਸ਼ਾਮਿਲ ਹੋਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

SSD Girls College ਵਿਖੇ ਬੱਡੀ ਡੇਅ ਮੌਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ

Bathinda News: SSD Girls College ਵਿਖੇ ਪ੍ਰਿੰਸੀਪਲ ਡਾ. ਨੀਰੂ...

‘ਮੇਰਾ ਘਰ ਮੇਰੇ ਨਾਮ’ ਮੁਹਿੰਮ ਨਾਲ ਲੋਕਾਂ ਨੂੰ ਮਿਲ ਰਹੀ ਹੈ ਵੱਡੀ ਰਾਹਤ: ਵਿਧਾਇਕ ਕੁਲਵੰਤ ਸਿੰਘ

👉ਵਿਧਾਇਕ ਕੁਲਵੰਤ ਸਿੰਘ ਵੱਲੋਂ ਤਿੰਨ ਪਿੰਡਾਂ ਦੇ 651 ਪਰਿਵਾਰਾਂ...

ਅਕਾਲੀ ਦਲ ਦੀ ਟਿਕਟ ਵਾਪਸ ਕਰਨ ਵਾਲਾ ਅਕਾਲੀ ਆਗੂ ਹੋਇਆ ‘ਕਾਂਗਰਸ’ ਵਿਚ ਸ਼ਾਮਲ

Chandigarh News : ਕੁੱਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ(ਬਾਦਲ)...