Breaking News; ਵਿਵਾਦਾਂ ‘ਚ ਘਿਰੀ ਬਠਿੰਡਾ ਦੀ ਮਲਟੀ ਪਾਰਕਿੰਗ ਦਾ ਠੇਕਾ ਰੱਦ, ਨਿਗਮ ਨੇ ਆਪਣੇ ਕਬਜ਼ੇ ‘ਚ ਲਈ

Date:

spot_img

Bathinda News: Breaking News; ਪਿਛਲੇ ਕਰੀਬ ਸਾਢੇ ਤਿੰਨ ਸਾਲਾਂ ਤੋਂ ਵਿਵਾਦਾਂ ਦੇ ਘੇਰੇ ਵਿਚ ਚੱਲੀ ਆ ਰਹੀ ਬਠਿੰਡਾ ਦੀ ਮਲਟੀ ਲੈਵਲ ਕਾਰ ਪਾਰਕਿੰਗ ਦਾ ਠੇਕਾ ਰੱਦ ਹੋ ਗਿਆ। ਜਿਸਤੋਂ ਬਾਅਦ ਹੁਣ ਨਗਰ ਨਿਗਮ ਬਠਿੰਡਾ ਨੇ ਪਾਰਕਿੰਗ ਨੂੰ ਖਾਲੀ ਕਰਵਾ ਲਿਆ ਆਪਣੇ ਕਬਜ਼ੇ ਵਿੱਚ ਲੈ ਲਿਆ। ਕਾਂਗਰਸ ਸਰਕਾਰ ਦੌਰਾਨ ਕਰੋੜਾਂ ਦੀ ਲਾਗਤ ਨਾਲ ਮਾਲ ਰੋਡ ‘ਤੇ ਬਣੀ ਇਸ ਪਾਰਕਿੰਗ ਦਾ ਠੇਕਾ ਜੂਨ 2023 ਵਿਚ ਇੱਕ ਪ੍ਰਾਈਵੇਟ ਠੇਕੇਦਾਰ ਗੁਰਮੇਲ ਸਿੰਘ ਨੂੰ ਦਿੱਤਾ ਗਿਆ ਸੀ। ਪ੍ਰੰਤੂ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚੋਂ ਜਬਰੀ ਕਾਰਾਂ ਚੁੱਕਣ ਦੇ ਕਾਰਨ ਉੱਠਿਆ ਵਿਵਾਦ ਆਖ਼ਰਕਾਰ ਹੁਣ ਇਸਦਾ ਠੇਕਾ ਰੱਦ ਕਰਵਾ ਕੇ ਹੀ ਸ਼ਾਂਤ ਹੋਇਆ ਹੈ। ਨਿਗਮ ਅਧਿਕਾਰੀਆਂ ਨੇ ਪਾਰਕਿੰਗ ਨੂੰ ਖਾਲੀ ਕਰਵਾ ਕੇ ਆਪਣੇ ਕਬਜ਼ੇ ਵਿਚ ਲੈਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਠੇਕੇਦਾਰ ਵੱਲੋਂ ਠੇਕੇ ਦੀਆਂ ਕਿਸ਼ਤਾਂ ਭਰਨ ਨਾ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਨਿਗਮ ਅਧਿਕਾਰੀਆਂ ਮੁਤਾਬਕ ਠੇਕੇਦਾਰ ਵੱਲ ਕਰੀਬ 90 ਲੱਖ ਬਕਾਇਆ ਸੀ।

ਇਹ ਵੀ ਪੜ੍ਹੋ 👉ਬਠਿੰਡਾ ਦੀ ਸਿਆਸਤ ਦੇ ਰੰਗ; ਕੱਲ੍ਹ ਤੱਕ ਇੱਕ-ਦੂਜੇ ਦੇ ਕੱਟੜ ਵਿਰੋਧੀ ਰਹੇ, ਹੁਣ ਬਣਨਗੇ ਇੱਕ-ਦੂਜੇ ਦੇ ਰਾਹਾਂ ਦੇ ਪਾਧੀਂ !

ਹਾਲਾਂਕਿ ਇਸ ਪਾਰਕਿੰਗ ਦਾ ਮਾਮਲਾ ਹਾਈਕੋਰਟ ਵਿਚ ਵੀ ਚੱਲ ਰਿਹਾ ਸੀ ਪ੍ਰੰਤੂ ਕੁੱਝ ਦਿਨ ਪਹਿਲਾਂ ਨਿਗਮ ਦੇ ਹਾਊਸ ਦੀ ਮੀਟਿੰਗ ਵਿਚ ਵੀ ਇਸ ਪਾਰਕਿੰਗ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ। ਜਿਸਦੇ ਆਧਾਰ ‘ਤੇ ਨਿਗਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਨਿਗਮ ਵੱਲੋਂ ਲੜਕੀਆਂ ਦੇ ਸਕੂਲ ਸਾਹਮਣੇ ਬਣੀ ਮਲਟੀਪਾਰਕਿੰਗ ਤੋਂ ਇਲਾਵਾ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਰਾਜੇਸ਼ ਸਿਨੇਮੇ ਅਤੇ ਸ਼ਕਤੀ ਕੰਪਲੈਕਸ ਸਮੇਤ ਗਾਂਧੀ ਮਾਰਕਿਟ ਦੀ ਪਾਰਕਿੰਗ ਵੀ ਠੇਕੇਦਾਰ ਤੋਂ ਵਾਪਸੀ ਲਈ ਗਈ ਹੈ। ਦਸਣਾ ਬਣਦਾ ਹੈ ਕਿ ਇਸ ਪਾਰਕਿੰਗ ਦਾ ਠੇਕੇ ਸਲਾਨਾ 67 ਲੱਖ ਰੁਪਏ ਸੀ ਤੇ ਇਹ ਠੇਕਾ ਪੰਜ ਸਾਲਾਂ ਲਈ ਦਿੱਤਾ ਗਿਆ ਸੀ। ਪ੍ਰੰਤੂ ਠੇਕਾ ਦੇਣ ਤੋਂ ਤੁਰੰਤ ਬਾਅਦ ਵਿਵਾਦ ਉਸ ਸਮੇਂ ਖੜਾ ਹੋਇਆ ਜਦ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਇਸ ਪਾਰਕਿੰਗ ਦੇ ਨਾਲ ਲੱਗਦੇ ਪ੍ਰਮੁੱਖ ਬਜ਼ਾਰਾਂ ਵਿਚੋਂ ਭੀੜੀਆਂ ਕਰਕੇ ਬਣਾਈਆਂ ਨਵੀਆਂ ਪੀਲੀਆਂ ਲਾਈਨਾਂ ਦੇ ਇੱਕ-ਇੱਕ ਇੰਚ ਬਾਹਰ ਖੜ੍ਹੇ ਵਾਹਨਾਂ ਨੂੰ ਧੜਾ-ਧੜ ਚੁੱਕਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ 👉Modi Govt ਵੱਲੋਂ ਮਹਿਲਾ ਰਾਖਵਾਂਕਰਨ ਬਿੱਲ ਲਿਆਉਣ ਦੀ ਤਿਆਰੀ; ਅਚਨਚੇਤ ਸੱਦਿਆ ਸੰਸਦ ਦਾ ਸੈਸ਼ਨ

ਜਿਸ ਕਾਰਨ ਵੱਖ ਵੱਖ ਮਾਰਕੀਟਾਂ ਦੀਆਂ ਬਣੀਆਂ ਵੈਲਫ਼ੇਅਰ ਕਮੇਟੀਆਂ ਵੱਲੋਂ ਇਸਦਾ ਵਿਰੋਧ ਕਰਨਾ ਸ਼ੁਰੂ ਕੀਤਾ ਗਿਆ ਤੇ ਜੁਲਾਈ 2023 ਤੋਂ ਹੀ ਸੰਘਰਸ਼ ਵਿੱਢ ਦਿੱਤਾ ਗਿਆ। ਗੱਲ ਇੱਥੇ ਹੀ ਖ਼ਤਮ ਨਹੀਂ, ਬਲਕਿ 15 ਅਗਸਤ 2024 ਨੂੰ ਇਸ ਪਾਰਕਿੰਗ ਦੇ ਖਿਲਾਫ ਬਠਿੰਡਾ ਬੰਦ ਵੀ ਕੀਤਾ ਗਿਆ। ਇਹ ਸੰਘਰਸ਼ ਵਧਣ ਤੋਂ ਬਾਅਦ ਨਿਗਮ ਨੇ ਠੇਕੇਦਾਰ ਤੋਂ ਬਜ਼ਾਰਾਂ ਵਿਚੋਂ ਗੱਡੀਆਂ ਨੂੰ ਟੋਹ ਕਰਨ ਦਾ ਕੰਮ ਵਾਪਸ ਲੈ ਕੇ ਆਪਣੇ ਹੱਥਾਂ ਵਿਚ ਲੈ ਲਿਆ। ਇਸ ਦੌਰਾਨ ਇਹ ਮਾਮਲਾ ਪੰਜਾਬ ਵਿਜੀਲੈਂਸ ਬਿਉਰੋ ਕੋਲ ਵੀ ਪੁੱਜਿਆ ਤੇ ਲੋਕਲ ਬਾਡੀ ਵਿਭਾਗ ਦੀ ਅੰਦਰੂਨੀ ਵਿਜੀਲੈਂਸ ਕਮੇਟੀ ਵੱਲੋਂ ਵੀ ਜਾਂਚ ਕੀਤੀ ਗਈ। ਇਸਤੋਂ ਇਲਾਵਾ ਠੇਕੇਦਾਰ ਵੱਲੋਂ ਵੀ ਆਪਣੇ ਪੱਧਰ ‘ਤੇ ਨਿਗਮ ਵੱਲੋਂ ਚੁੱਕੇ ਕਦਮਾਂ ਨੂੰ ਚੁਣੌਤੀ ਦਿੰਦਿਆਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ। ਦਸਿਆ ਜਾ ਰਿਹਾ ਕਿ ਬੇਸ਼ੱਕ ਹਾਲੇ ਵੀ ਇਹ ਮਾਮਲਾ ਅਦਾਲਤ ਵਿਚ ਹੈ ਪ੍ਰੰਤੂ ਨਿਗਮ ਨੇ ਲੋਕਾਂ ਦੇ ਹੱਕ ਵਿਚ ਖੜਦਿਆਂ ਹੁਣ ਇਹ ਠੇਕਾ ਰੱਦ ਕਰਕੇ ਪਾਰਕਿੰਗ ਨੂੰ ਆਪਣੇ ਹੱਥ ਵਿਚ ਲੈ ਲਿਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

RBDAV Sen Sec Public School Bathinda ਵੱਲੋਂ ਰਾਸ਼ਟਰੀ ਯੁਵਾ ਸੰਸਦ ਦਾ ਆਯੋਜਨ

Bathinda News: RBDAV Sen Sec Public School Bathinda; ਆਰ.ਬੀ....

संविधान दिवस पर हरियाणा विधानसभा में आयोजित हुआ संविधान को समर्पित विशेष कार्यक्रम

👉मुख्यमंत्री श्री नायब सिंह सैनी और विधानसभा अध्यक्ष श्री...